Wednesday, April 22, 2026

ਪਟਿਆਲਾ ਜਿਲ੍ਹੇ ’ਚ 6 ਹੋਰ ਨਵੇਂ ਕੋਵਿਡ ਪੌਜ਼ਟਿਵ ਕੇਸਾਂ ਦੀ ਹੋਈ ਪੁਸ਼ਟੀ

ਰਾਜਿੰਦਰਾ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਤੋਂ 6 ਅਤੇ ਕੋਵਿਡ ਕੇਅਰ ਸੈਂਟਰ ਤੋਂ ਇੱਕ ਮਰੀਜ਼ ਘਰ ਭੇਜਿਆ – ਡਾ. ਮਲਹੋਤਰਾ

ਪਟਿਆਲਾ, 4 ਜੁਲਾਈ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਹੈ ਕਿ ਕੋਵਿਡ ਸੈਂਪਲਾਂ ਦੀਆਂ ਬੀਤੀ ਦੇਰ ਰਾਤ ਅਤੇ ਹੁਣ ਤੱਕ ਪ੍ਰਾਪਤ ਹੋਈਆਂ 517 ਰਿਪੋਰਟਾਂ ਵਿਚੋਂ 511 ਕੋਵਿਡ ਨੈਗੇਟਿਵ ਅਤੇ 06 ਕੋਵਿਡ ਪੌਜਟਿਵ ਪਾਏ ਗਏ ਹਨ ਜਿਨ੍ਹਾਂ ਵਿਚੋਂ ਇੱਕ ਪੌਜਟਿਵ ਕੇਸ ਦੀ ਮੌਤ ਹੋ ਗਈ ਹੈ।ਇਹਨਾਂ ਵਿਚੋਂ 05 ਪਟਿਆਲਾ ਸ਼ਹਿਰ ਅਤੇ ਇੱਕ ਨਾਭਾ ਨਾਲ ਸਬੰਧਤ ਹੈ।ਉਨ੍ਹਾਂ ਕਿਹਾ ਕਿ ਪੌਜਟਿਵ ਕੇਸਾਂ ਵਿਚੋਂ 2 ਬਾਹਰੀ ਰਾਜ ਤੋਂ ਆਉਣ, ਤਿੰਨ ਫਲੂ ਟਾਈਪ ਲੱਛਣਾਂ ਅਤੇ ਇੱਕ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਮਰੀਜ਼ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਤੋਪਖ਼ਾਨਾ ਮੋੜ ਏਰੀਏ ਵਿਚ ਰਹਿਣ ਵਾਲਾ 67 ਸਾਲ ਬਜੁਰਗ ਜੋ ਕਿ ਬੁਖ਼ਾਰ ਛਾਤੀ ਵਿਚ ਦਰਦ ਅਤੇ ਪੇਟ ਦੀ ਤਕਲੀਫ਼ ਕਾਰਨ ਬੀਤੇ ਦਿਨ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਇਆ ਸੀ, ਦੀ ਬੀਤੀ ਰਾਤ ਇਲਾਜ ਦੌਰਾਨ ਮੌਤ ਹੋ ਗਈ ਸੀ, ਉਸ ਦੀ ਕੋਵਿਡ ਰਿਪੋਰਟ ਪੌਜ਼ਟਿਵ ਪਾਈ ਗਈ ਹੈ। ਜਿਸ ਦਾ ਅੱਜ ਕੋਵਿਡ ਗਾਈਡ ਲਾਈਨ ਅਨੁਸਾਰ ਸਸਕਾਰ ਕਰਵਾ ਦਿੱਤਾ ਗਿਆ ਹੈ। ਪਟਿਆਲਾ ਦੇ ਨਾਭਾ ਗੇਟ ਏਰੀਏ ਵਿਚ ਰਹਿਣ ਵਾਲੀਆ ਮਾਵਾਂ ਧੀਆਂ ਜੋ ਕਿ ਮਲੇਰਕੋਟਲਾ ਜਾ ਕੇ ਆਈਆਂ ਸਨ, ਨੂੰ ਫਲੂ ਟਾਈਪ ਲੱਛਣ ਹੋਣ ‘ਤੇ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਈਆਂ ਸਨ, ਦੋਨਾਂ ਦੀ ਹੀ ਕੋਵਿਡ ਜਾਂਚ ਪੌਜ਼ਟਿਵ ਪਾਈ ਗਈ ਹੈ।ਅਰਬਨ ਅਸਟੇਟ ਫੇਜ਼ 2 ਦਾ ਰਹਿਣ ਵਾਲਾ 33 ਸਾਲਾ ਨੌਜਵਾਨ ਰਾਜਸਥਾਨ ਅਤੇ ਆਨੰਦ ਨਗਰ ਏ ਐਕਸਟੈਨਸ਼ਨ ਦੀ ਰਹਿਣ ਵਾਲੀ 25 ਸਾਲ ਔਰਤ ਦਿੱਲੀ ਤੋਂ ਵਾਪਸ ਆਉਣ ਕਾਰਨ ਲਏ ਕੋਵਿਡ ਸੈਂਪਲ ਪੌਜਟਿਵ ਪਾਏ ਗਏ ਹਨ।ਇਸੇ ਤਰਾਂ ਨਾਭਾ ਦੇ ਮਲੇਰੀਅਨ ਸਟਰੀਟ ਨੇੜੇ ਪੰਚ ਮੁਖੀ ਮੰਦਰ ਏਰੀਏ ਵਿਚ ਰਹਿਣ ਵਾਲਾ 45 ਸਾਲਾ ਵਿਅਕਤੀ ਵੀ ਫਲੂ ਲੱਛਣ ਹੋਣ ‘ਤੇ ਕੋਵਿਡ ਪੌਜ਼ਟਿਵ ਪਾਇਆ ਗਿਆ ਹੈ।ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਪੌਜ਼ਟਿਵ ਆਏ ਇਹਨਾਂ ਵਿਅਕਤੀਆਂ ਨੂੰ ਨਵੀਆਂ ਗਾਈਡ ਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫ਼ਟ ਕਰਵਾਇਆ ਗਿਆ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾਣਗੇ।
                ਡਾ. ਮਲਹੋਤਰਾ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਤਹਿਤ ਅੱਜ ਜਿਲ੍ਹਾ ਪਟਿਆਲਾ ਦੇ ਇੱਕ ਮਰੀਜ਼ ਕੋਵਿਡ ਤੋਂ ਠੀਕ ਹੋਣ ਤੇ ਕੋਵਿਡ ਕੇਅਰ ਸੈਂਟਰ ਤੋਂ ਅਤੇ 6 ਮਰੀਜ਼ਾਂ ਨੂੰ ਰਾਜਿੰਦਰਾ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।
                 ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਵੱਖ ਵੱਖ ਥਾਵਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੁੱਲ 599 ਦੇ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਉਨਾਂ ਕਿਹਾ ਕਿ ਹੁਣ ਤੱਕ ਜਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 24789 ਸੈਂਪਲ ਲਏ ਜਾ ਚੁੱਕੇ ਹਨ।ਜਿਨ੍ਹਾਂ ਵਿਚੋਂ ਜਿਲ੍ਹਾ ਪਟਿਆਲਾ ਦੇ 356 ਕੋਵਿਡ ਪਜ਼ਟਿਵ, 23122 ਨੈਗੇਟਿਵ ਅਤੇ 1267 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜ਼ਟਿਵ ਕੇਸਾਂ ਵਿਚੋਂ 10 ਪੌਜਟਿਵ ਕੇਸ ਦੀ ਮੌਤ ਹੋ ਚੁੱਕੀ ਹੈ 185 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 161 ਹੈ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …