ਕੋਵਿਡ ਕੇਅਰ ਸੈਂਟਰ ਤੋਂ 8 ਤੇ ਰਾਜਿੰਦਰਾ ਹਸਪਤਾਲ ਤੋਂ ਤਿੰਨ ਮਰੀਜ਼ਾਂ ਨੂੰ ਮਿਲੀ ਛੁੱਟੀ – ਡਾ. ਮਲਹੋਤਰਾ
ਪਟਿਆਲਾ, 6 ਜੁਲਾਈ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾਂ ਦੀਆਂ ਬੀਤੀ ਦੇਰ ਰਾਤ ਅਤੇ ਹੁਣ ਤੱਕ ਪ੍ਰਾਪਤ ਹੋਈਆਂ 925 ਰਿਪੋਰਟਾਂ ਵਿਚੋਂ 895 ਕੋਵਿਡ ਨੈਗੇਟਿਵ ਅਤੇ 30 ਕੋਵਿਡ ਪੌਜ਼ਟਿਵ ਪਾਏ ਗਏ ਹਨ। ਜਿਨ੍ਹਾਂ ਵਿਚੋਂ 15 ਪਟਿਆਲਾ ਸ਼ਹਿਰ, 6 ਰਾਜਪੁਰਾ, 3 ਨਾਭਾ ਅਤੇ 6 ਵੱਖ ਵੱਖ ਪਿੰਡਾਂ ਨਾਲ ਸਬੰਧਤ ਹਨ। ਪੌਜ਼ਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਪੌਜਟਿਵ ਕੇਸਾਂ ਵਿਚੋਂ ਤਿੰਨ ਬਾਹਰੀ ਰਾਜ ਤੋਂ ਆਉਣ, ਪੰਜ ਫਲੂ ਟਾਈਪ ਲੱਛਣਾਂ ਵਾਲੇ, 10 ਪੌਜਟਿਵ ਕੇਸ ਦੇ ਸੰਪਰਕ ਵਿਚ ਆਉਣ, ਤਿੰਨ ਗਰਭਵਤੀ ਔਰਤਾਂ ਅਤੇ 9 ਬਗੈਰ ਫਲੂ ਲੱਛਣਾਂ ਵਾਲੇ ਓ.ਪੀ.ਡੀ ਵਿੱਚ ਆਏ ਮਰੀਜ਼ ਹਨ।ਪਟਿਆਲਾ ਦੇ ਅਨੰਦ ਨਗਰ ਐਕਸਟੈਨਸ਼ਨ ਵਿਚ ਰਹਿਣ ਵਾਲੀ 4 ਸਾਲਾ ਲੜਕੀ, ਧੀਰੂ ਕੀ ਮਾਜਰੀ ਦੇ ਰਹਿਣ ਵਾਲੇ 34 ਸਾਲਾ, 50 ਸਾਲਾ, 28 ਸਾਲਾ ਔਰਤਾਂ, 12 ਸਾਲਾ ਲੜਕੀ, ਘਾਸ ਮੰਡੀ ਤਵੱਕਲੀ ਮੋੜ ਦਾ ਰਹਿਣ ਵਾਲਾ 25 ਸਾਲ ਯੁਵਕ, ਨਾਭਾ ਦੀ ਕਰਤਾਰ ਕਲੋਨੀ ਵਿੱਚ ਰਹਿਣ ਵਾਲੇ ਇਕੋ ਪਰਿਵਾਰ ਦੇ ਦੋ ਜੀਅ 17 ਸਾਲਾ ਲੜਕਾ ਅਤੇ 52 ਸਾਲਾ ਔਰਤ ਅਤੇ ਰਾਜਪੁਰਾ ਦੇ ਮਿਰਚ ਮੰਡੀ ਦੇ ਰਹਿਣ ਵਾਲੇ 50 ਸਾਲਾ ਵਿਅਕਤੀ ਅਤੇ 45 ਸਾਲਾ ਉਸ ਦੀ ਪਤਨੀ ਪਹਿਲਾ ਪੌਜਟਿਵ ਆਏ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਉਣ ਕਾਰਨ ਕੋਵਿਡ ਪੌਜਟਿਵ ਪਾਏ ਗਏ ਹਨ। ਰਾਜਪੁਰਾ ਦੇ ਚੱਕ ਕਲਾਂ ਦੇ ਰਹਿਣ ਵਾਲੇ 35 ਸਾਲਾ ਅਤੇ 22 ਸਾਲਾ ਵਿਅਕਤੀ, ਪਟਿਆਲਾ ਦੇ ਬਚਿੱਤਰ ਨਗਰ ਦਾ ਰਹਿਣ ਵਾਲੀ 27 ਸਾਲਾ ਔਰਤ ਬਾਹਰੀ ਰਾਜ ਤੋਂ ਆਉਣ ਕਾਰਨ ਕੋਵਿਡ ਜਾਂਚ ਸਬੰਧੀ ਲਏ ਸੈਂਪਲ ਕੋਵਿਡ ਪੌਜਟਿਵ ਪਾਏ ਗਏ ਹਨ।ਰਾਜਪੁਰਾ ਦੀ ਮਹਾਵੀਰ ਰੋਡ ਦੇ ਰਹਿਣ ਵਾਲੇ 51 ਸਾਲਾ ਔਰਤ,28 ਸਾਲਾ ਯੁਵਕ, ਪਿੰਡ ਲੁਹੰਡ ਦਾ ਰਹਿਣ ਵਾਲੀ 37 ਸਾਲਾ ਔਰਤ, ਪਿੰਡ ਸ਼ੰਕਰਪੁਰ ਦਾ ਰਹਿਣ ਵਾਲਾ 55 ਸਾਲਾ ਬਜ਼ੁਰਗ, ਪਟਿਆਲਾ ਦੇ ਦਰਸ਼ਨੀ ਗੇਟ ਦੇ ਰਹਿਣ ਵਾਲੇ 42 ਸਾਲਾ ਵਿਅਕਤੀ, ਧਾਮੋਮਾਜਰਾ ਦਾ ਰਹਿਣ ਵਾਲਾ 43 ਸਾਲਾ ਵਿਅਕਤੀ, ਭਗਤ ਸਿੰਘ ਕਲੋਨੀ ਵਿਚ ਰਹਿਣ ਵਾਲੀ 69 ਸਾਲਾ ਔਰਤ, ਪਿੰਡ ਅਲੀਪੁਰ ਦਾ 59 ਸਾਲਾ ਬਜ਼ੁਰਗ, ਪੰਜਾਬੀ ਯੂਨੀਵਰਸਿਟੀ ਦੇ ਨੇੜੇ ਰਹਿਣ ਵਾਲਾ 30 ਸਾਲ ਵਿਅਕਤੀ ਵੀ ਓ.ਪੀ.ਡੀ ਵਿਚ ਆਉਣ ਤੇ ਕੋਵਿਡ ਜਾਂਚ ਲਈ ਲਏ ਸੈਂਪਲ ਕੋਵਿਡ ਪੌਜਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਫਲੂ ਟਾਈਪ ਲੱਛਣ ਹੋਣ ਤੇ ਹਸਪਤਾਲ ਵਿਚ ਆਏ ਮਰੀਜ਼ ਨਾਭਾ ਦੇ ਤ੍ਰਿਵੇਣੀ ਪੈਲੇਸ ਦਾ ਰਹਿਣ ਵਾਲਾ 68 ਸਾਲਾ ਬਜ਼ੁਰਗ, ਮਿਲਟਰੀ ਏਰੀਆ ਪਟਿਆਲਾ ਦਾ ਰਹਿਣ ਵਾਲਾ 29 ਸਾਲਾ ਵਿਅਕਤੀ, ਰਤਨ ਨਗਰ ਦਾ ਰਹਿਣ ਵਾਲਾ 29 ਸਾਲਾ ਵਿਅਕਤੀ ਅਤੇ ਕੋਲੰਬੀਆ ਏਸ਼ੀਆ ਹਸਪਤਾਲ ਵਿਚ ਕੰਮ ਕਰਦੀਆਂ ਦੋ ਸਟਾਫ਼ ਨਰਸਾਂ ਉਮਰ 25 ਸਾਲ ਅਤੇ 36 ਸਾਲ ਵੀ ਕੋਵਿਡ ਜਾਂਚ ਵਿਚ ਪੌਜਟਿਵ ਪਾਏ ਗਏ ਹਨ। ਪਿੰਡ ਸੁਨਾਰਹੇੜ%A