Thursday, July 9, 2026

ਸੀ.ਬੀ.ਐਸ.ਈ 10ਵੀਂ ‘ਚ ਸਲਾਈਟ ਲੌਂਗੋਵਾਲ ਨਿਵਾਸੀ ਨਿਸ਼ਾਂਤ ਗਰਗ ਨੇ ਪ੍ਰਾਪਤ ਕੀਤੇ 93.8% ਅੰਕ

ਲੌਂਗੋਵਾਲ, 18 ਜੁਲਾਈ (ਪੰਜਾਬ ਪੋਸਟ – ਜਗਸੀਰ ਸਿੰਘ) – ਸੀ.ਬੀ.ਐਸ.ਈ ਦੀ 10ਵੀਂ ਦੀ ਪ੍ਰੀਖਿਆ ਦੇ ਨਤੀਜੇ ‘ਚ ਸਲਾਈਟ ਲੌਂਗੋਵਾਲ ਦੇ ਨਿਸ਼ਾਂਤ ਗਰਗ ਨੇ

93.8% ਅੰਕ ਪ੍ਰਾਪਤ ਕਰਕੇ ਅਪਣਾ, ਅਪਣੇ ਮਾਤਾ ਪਿਤਾ ਅਤੇ ਸਕੂਲ ਸੈਕਰਡ ਹਾਰਟ ਕੌਨਵੈਂਟ ਸਕੂਲ ਬਰਨਾਲਾ ਦਾ ਨਾਮ ਰੋਸ਼ਨ ਕੀਤਾ ਹੈ। ਜਿਕਰਯੋਗ ਹੈ ਨਿਸ਼ਾਂਤ ਗਰਗ ਪੁੱਤਰ ਨਰੇਂਦਰ ਗਰਗ ਅਤੇ ਗੀਤਾਂਜਾਲੀ ਗਰਗ ਨੇ ਮੈਥ ‘ਚੋਂ 98, ਸੋਸ਼ਲ ਸਾਇੰਸ ਚੋਂ 98, ਪੰਜਾਬੀ ‘ਚੋਂ 96, ਇੰਗਲਿਸ਼ ‘ਚੋਂ 93 ਤੇ ਸਾਇੰਸ ‘ਚੋਂ 84 ਅੰਕ ਪ੍ਰਾਪਤ ਕੀਤੇ ਹਨ।ਨਿਸ਼ਾਂਤ ਗਰਗ ਦੇ ਵੱਡੇ ਭਰਾ ਸ਼ਿਵਾਂਸ਼ ਗਰਗ ਨੇ ਸਾਲ 2018 ਦੀ ਸੀ.ਬੀ.ਐਸ.ਈ ਦੀ 10ਵੀਂ ਕਲਾਸ ਦੀ ਪ੍ਰੀਖਿਆ ਵਿੱਚ 97.8% ਅੰਕ ਪ੍ਰਾਪਤ ਕਰਕੇ ਬਰਨਾਲਾ ਜਿਲੇ ਵਿੱਚ ਮੁੰਡਿਆਂ ‘ਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ।13 ਜੁਲਾਈ 2020 ਨੂੰ ਐਲਾਨੇ ਸੀ.ਬੀ.ਐਸ.ਈ ਦੀ 12ਵੀਂ (ਨਾਨ-ਮੈਡੀਕਲ) ਦੀ ਪ੍ਰੀਖਿਆ ਦੇ ਨਤੀਜੇ ਵਿੱਚ ਸ਼ਿਵਾਂਸ਼ ਗਰਗ ਨੇ 94.2 ਅੰਕ ਪ੍ਰਾਪਤ ਕਰ ਕੇ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੌਂਗੋਵਾਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ।

Check Also

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …