ਲੌਂਗੋਵਾਲ, 25 ਜੁਲਾਈ – (ਜਗਸੀਰ ਲੌਂਗੋਵਾਲ) – ਲੌਂਗੋਵਾਲ ਇਲਾਕੇ ਦੀਆਂ ਜਨਤਕ ਜਮਹੂਰੀ, ਇਨਕਲਾਬੀ ਅਤੇ ਲੋਕਪੱਖੀ ਜਥੇਬੰਦੀਆ ਦੇਸ ਭਗਤ ਯਾਦਗਾਰ, ਤਰਕਸ਼ੀਲ ਸੁਸਾਇਟੀ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਨੇ ਸਰਕਾਰ ਵਲੋਂ ਪਾਸ ਕੀਤੇ ਤਿੰਨ ਆਰਡੀਨੈਸ ਠੇਕਾ ਨੀਤੀ 2018, ਇੱਕ ਦੇਸ ਇੱਕ ਮੰਡੀ, ਜਰੂਰੀ ਵਸਤਾਂ ਕਾਨੂੰਨ-1955 ਵਿੱਚ ਸੋਧ ਬਿਜਲੀ ਬਿਲ 2020 ਅਤੇ ਹਰ ਰੋਜ਼ ਪੈਟਰੋਲ ਅਤੇ ਡੀਜਲ ਦੀਆਂ ਵਧਦੀਆਂ ਕੀਮਤਾਂ ਦੀ ਸਖਤ ਅਲੋਚਨਾ ਕੀਤੀ ਹੈ।ਵੱਖ-ਵੱਖ ਆਗੂਆਂ ਜਸਵਿੰਦਰ ਸੋਮਾ, ਜੁਝਾਰ ਲੌਂਗੋਵਾਲ, ਬਲਵੀਰ ਚੰਦ ਲੌਂਗੋਵਾਲ, ਲਖਵੀਰ ਲੌਂਗੋਵਾਲ, ਪਰਵਿੰਦਰ ਉਭਾਵਾਲ, ਦਾਤਾ ਨਮੋਲ, ਵਿਸਵਕਾਤ ਸੁਨਾਮ ਕਮਲਜੀਤ ਵਿੱਕੀ, ਸੁਖਪਾਲ ਸਿੰਘ, ਅਨਿਲ ਕੁਮਾਰ, ਬੀਰਬਲ ਸਿੰਘ, ਗੁਰਜੀਤ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲੋਕ ਵਿਰੋਧੀ ਤਿੰਨ ਆਰਡੀਨੈਂਸ ਸਾਮਰਾਜ ਦੇ ਦਾਬੇ ਹੇਠ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਪਾਸ ਕੀਤੇ ਹਨ, ਜੋ ਕਿ ਮਜ਼ਦੂਰ, ਕਿਸਾਨ, ਛੋਟੇ ਦੁਕਾਨਦਾਰ, ਮੱਧ ਆੜਤੀ ਵਰਗ ਅਤੇ ਮੱਧਵਰਗੀ ਲੋਕਾਂ ਲਈ ਮਾਰੂ ਸਾਬਤ ਹੋਣਗੇ।ਲੋਕਾਂ ‘ਤੇ ਆਰਡੀਨੈਸ ਅਤੇ ਬਿੱਲ ਥੋਪਣੇ ਸਿੱਧਾ ਲੋਕਤੰਤਰ ਦਾ ਘਾਣ ਹੈ।ਹਕੂਮਤ ਲੋਕਾਂ ‘ਤੇ ਕਰੋਨਾ ਦੀ ਆੜ ਵਿੱਚ ਹਰ ਤਰਾਂ ਦੀਆ ਪਾਬੰਦੀਆਂ ਲਗਾ ਕੇ ਆਪਣੀਆ ਲੋਕ ਮਾਰੂ ਨੀਤੀਆਂ ਲਾਗੂ ਕਰ ਰਹੀ ਹੈ ।
Check Also
ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ
ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …