ਲੌਂਗੋਵਾਲ, 25 ਜੁਲਾਈ – (ਜਗਸੀਰ ਲੌਂਗੋਵਾਲ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਕੀਤੇ ਗਏ ਬਾਰਵੀਂ ਜਮਾਤ ਦੇ ਨਤੀਜੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਗਰੂਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਸਾਇੰਸ ਗਰੁੱਪ ਦੇ 67 ਬੱਚਿਆਂ ਵਿੱਚੋਂ 65 ਬੱਚਿਆਂ ਨੇ 80% ਤੋਂ ਜਿਆਦਾ ਨੰਬਰ ਹਾਸਲ ਕੀਤੇ ਤੇ ਸਾਇੰਸ ਗਰੁੱਪ ਵਿਦਿਆਰਥਣ ਕਸ਼ਿਸ ਗਰਗ ਨੇ 98.4% ਅੰਕ ਪ੍ਰਾਪਤ ਕਰਕੇ ਜਿਲ੍ਹੇ ਵਿਚੋਂ ਦੂਜਾ ਸਥਾਨ ਹਾਸਿਲ ਕੀਤਾ।ਆਰਟਸ ਗਰੁੱਪ ਦੀ ਜੋਤੀ ਸ਼ਰਮਾ 94.8% ਅੰਕ ਪ੍ਰਾਪਤ ਕਰਕੇ ਅਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ।ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਲਾਭ ਸਿੰਘ ਨੇ ਇਹਨਾਂ ਸਭ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸਾਡੇ ਸਟਾਫ ਦੀ ਮਿਹਨਤ ਦੇ ਸਦਕਾ ਸਕੂਲ ਦੇ ਬੱਚਿਆਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੰਗੀਆਂ ਪੁਜੀਸ਼ਨਾਂ ਹਾਸਿਲ ਕੀਤੀਆਂ ਹਨ।
ਜਿਕਰਯੋਗ ਹੈ ਕਿ ਇਹਨਾਂ ਵਿੱਚ 11 ਵਿਦਿਆਰਥੀਆਂ ਨੇ 2018 ਦੇ ਨਤੀਜਿਆਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।ਸਕੂਲ ਲੈਕਚਰਾਰ ਮੈਡਮ ਗੀਤਾ ਅਤੇ ਲੈਕਚਰਾਰ ਤਪਨੇਸ਼ ਕੁਮਾਰ ਨੇ ਦੱਸਿਆ ਕਿ ਬਾਰਵੀਂ ਕਲਾਸ ਦੇ ਸਾਇੰਸ ਗਰੁੱਪ ਵਿੱਚ 98.4% ਨੰਬਰ ਪ੍ਰਾਪਤ ਵਾਲੀ ਕਸਿਸ਼ ਗਰਗ ਨੇ ਦਸਵੀਂ ਕਲਾਸ ਵਿੱਚ ਵੀ ਮੈਰਿਟ ਹਾਸਿਲ ਕੀਤੀ ਸੀ।ਇਸ ਸਮੇਂ ਮੈਡਮ ਪੂਨਮ ਅਮਨਦੀਪ ਕੌਰ, ਗੁਰਵਿੰਦਰ, ਮਮਤਾ, ਹਰਸਿਮਰਨ, ਬਲਪ੍ਰੀਤ ਕੌਰ, ਚਮਕੌਰ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।
Check Also
ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ
ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …