ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁਲਾਜਮਾਂ ਦੀ ਸੇਵਾ ਮੁਕਤ ਕਰਮਚਾਰੀ ਐਸੋਸੀਏਸ਼ਨ ਨੇ ਕਿਰਪਾਲ ਸਿੰਘ ਚੌਹਾਨ ਸਾਬਕਾ
ਮੀਤ ਸਕੱਤਰ ਅਤੇ ਮਹਿੰਦਰ ਸਿੰਘ (ਸ਼ਹਿਰੀ) ਸੇਵਾਦਾਰ ਦੀ ਅਚਨਚੇਤ ਹੋਈ ਮੌਤ ‘ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।ਐਸੋਸੀਏਸ਼ਨ ਦੇ ਮੁਖ ਦਫਤਰ ਵਿਖੇ ਜੋਗਿੰਦਰ ਸਿੰਘ ਅਦਲੀਵਾਲ ਦੀ ਅਗਵਾਈ ਵਿਚ ਹੋਈ ਸ਼ੋਕ ਸਭਾ ‘ਚ ਮੂਲਮੰਤਰ ਦੇ ਪਾਠ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।ਕਿਰਪਾਲ ਸਿੰਘ ਚੌਹਾਨ ਦੁਪਹਿਰ ਦੇ ਖਾਣੇ ਸਮੇਂ ਸਾਈਲੈਂਟ ਅਟੈਕ ਦਾ ਸ਼ਿਕਾਰ ਹੋ ਗਏ ਤੇ ਸਾਨੂੰ ਸਾਰਿਆਂ ਨੂੰ ਸਦਾ ਲਈ ਵਿਛੋੜਾ ਦੇ ਗਏ।ਅਕਾਲ ਚਲਾਣਾ ਕਰ ਗਏ ਮਹਿੰਦਰ ਸਿੰਘ ਸ਼ਹਿਰੀ ਨੇ ਬਤੌਰ ਸੇਵਾਦਾਰ ਢਾਈ ਦਹਾਕਿਆਂ ਤੋਂ ਵੱਧ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਵਿਭਾਗਾਂ ਵਿੱਚ ਪ੍ਰਸੰਸਾਜਨਕ ਕੰਮ ਕੀਤਾ।
ਇਸ ਸ਼ੋਕ ਸਭਾ ਵਿੱਚ ਦਿਲਜੀਤ ਸਿੰਘ ਬੇਦੀ, ਬਲਵਿੰਦਰ ਸਿੰਘ ਜੋੜਾ ਸਿੰਘਾ, ਬਲਬੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਰਾਜ ਸਿੰਘ ਮੀਤ ਪ੍ਰਧਾਨ, ਪਰਵਿੰਦਰ ਸਿੰਘ ਡੰਡੀ ਜਨਰਲ ਸਕੱਤਰ, ਹਰਿੰਦਰਪਾਲ ਸਿੰਘ ਸਕੱਤਰ, ਸਤਿਬੀਰ ਸਿੰਘ ਧਾਮੀ, ਪ੍ਰੀਤਮ ਸਿੰਘ ਪੁਰੀ, ਰਣਜੀਤ ਸਿੰਘ, ਸੰਤੋਖ ਸਿੰਘ ਰੰਧਾਵਾ, ਕੁਲਦੀਪ ਸਿੰਘ ਬਾਵਾ, ਕੁਲਵੰਤ ਸਿੰੰਘ ਰੰਧਾਵਾ, ਰਾਮਿੰਦਰਬੀਰ ਸਿੰਘ, ਜਤਿੰਦਰ ਸਿੰਘ ਭੋਲੂ, ਹਰਭਜਨ ਸਿੰਘ ਸੰਧੂ, ਚਰਨਜੀਤ ਸਿੰਘ ਖਜਾਨਚੀ, ਬਲਵਿੰਦਰ ਸਿੰਘ ਸੰਧੂ, ਜਸਵਿੰਦਰ ਸਿੰਘ ਦੀਨਪੁਰ, ਅਜਾਇਬ ਸਿੰਘ, ਗੁਰਚਰਨ ਸਿੰਘ ਘਰਿੰਡਾ, ਕਰਮਬੀਰ ਸਿੰਘ ਕਿਆਂਮਪੁਰ, ਜਸਵਿੰਦਰ ਸਿੰਘ ਦੀਪ, ਜਸਵੰਤ ਸਿੰਘ (ਬਾਪੂ), ਜੇਠਾ ਸਿੰਘ ਸਾਰੇ ਮੈਂਬਰ ਸਾਹਿਬਾਨ ਆਦਿ ਹਾਜ਼ਰ ਸਨ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media