ਜੰਡਿਆਲਾ ਗੁਰੂ, 6 ਅਗਸਤ (ਹਰਿੰਦਰਪਾਲ ਸਿੰਘ) – ਕੋਰੋਨਾ ਵਾਇਰਸ ਕਦੇ ਵੀ ਪੰਜਾਬੀਆ ਦੇ ਮਨਾਂ ਵਿਚਲਾ ਤਿਉਹਾਰ ਮਨਾਉਣ ਦਾ ਚਾਅ ਖਤਮ ਨਹੀ ਕਰ ਸਕਦਾ।ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ ਨੇ ਗੱਲਬਾਤ ਦੌਰਾਨ ਕੀਤਾ।ਉਨ੍ਹਾਂ ਕਿਹਾ ਕਿ ਇਹ ਬਿਲਕੁੱਲ ਸੱਚ ਸਾਬਿਤ ਹੋਈ।ਜਦੋਂ ਬੀਤੀ ਸ਼ਾਮ ਪੰਜਾਬੀ ਸਾਹਿਤ ਸਭਾ (ਰਜਿ.) ਜੰਡਿਆਲਾ ਗੁਰੂ ਨੇ ਯੂ.ਐਸ.ਏ ਚੈਨਲ ਦੇ ਸਹਿਯੋਗ ਨਾਲ ‘ਤੀਆਂ ਦਾ ਤਿਉਹਾਰ-ਸਾਵਣ’ ਮਨਾਇਆ।ਜਿਸ ਵਿੱਚ ਦੇਸ਼ ਵਿਦੇਸ਼ ਤੋਂ ਕਵਿੱਤਰੀਆਂ ਨੇ ਸ਼ਾਮਲ ਹੋ ਕੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।ਸਭਿਆਚਾਰਕ ਮਾਹੌਲ ਬਣਾਉਦਿਆਂ ਬੋਲੀਆਂ, ਗੀਤ, ਹਲਕੀਆਂ ਫੁਲਕੀਆਂ ਮਜਾਕੀਆ ਗੱਲਾਂ ਵੀ ਚੱਲੀਆਂ।
ਕੈਨੇਡਾ ਤੋਂ ਕਵਿੱਤਰੀ ਮਨਜੀਤ ਕੌਰ ਨੇ ਪ੍ਰੋਗਰਾਮ ਦੀ ਸ਼ੁਰੂਆਤ ਆਪਣੇ ਗੀਤ ਨਾਲ ਕੀਤੀ ਅਤੇ ਇਸ ਤੋਂ ਬਾਅਦ ਦਿੱਲੀ ਤੋਂ ਮਸ਼ਹੂਰ ਕਵਿੱਤਰੀ ਤੇ ਥੀਏਟਰ ਆਰਟਿਸਟ ਕੁਲਵਿੰਦਰ ਕੌਰ ਸੈਣੀ, ਸੁਖਵੰਤ ਕੌਰ ਸੁੱਖੀ ਸਮੇਤ ਸਮੂਹ ਕਵਿੱਤਰੀਆਂ ਨੁੇ ਸਾਵਣ ਬਾਰੇ ਆਨਲਾਈਨ ਰਚਨਾਵਾਂ, ਰਿਸ਼ਤਿਆਂ ਦੀ ਬਾਤ, ਹੁਣ ਦੇ ਦੌਰ ਵਿਚਲੇ ਸਾਵਣ, ਤਿਉਹਾਰ ਮਨਾਉਣ ਦੀ ਰੀਤ, ਕੋਰੋਨਾ ਦੌਰ, ਆਮ ਬੰਦੇ ਦੀ ਸੋਚ ਦੇ ਤਿਉਹਾਰ ਵਰਗਿਆਂ ਵਿਸ਼ਿਆਂ ਨੂੰ ਆਪਣੀਆ ਨਜ਼ਮਾਂ ਰਾਹੀ ਪੇਸ਼ ਕੀਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …