Thursday, July 3, 2025
Breaking News

ਸੰਤ ਬਾਬਾ ਪਿਆਰਾ ਸਿੰਘ ਜੀ ਦੀ ਬਰਸੀ ਮੌਕੇ ਉਨ੍ਹਾਂ ਦੇ ਜੀਵਨ ਸਬੰਧੀ ਕਿਤਾਬ ਲੋਕ ਅਰਪਣ

ਬਾਬਾ ਜੀ ਦੇ ਜੀਵਨ ਤੋਂ ਸਾਨੂੰ ਸਭ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ – ਦਿਆਲਪੁਰੀ

ਸਮਰਾਲਾ, 8 ਅਗਸਤ (ਇੰਦਰਜੀਤ ਕੰਗ) – ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਝਾੜ ਸਾਹਿਬ ਵਿਖੇ ਸੰਤ ਬਾਬਾ ਪਿਆਰਾ ਸਿੰਘ ਦੀ 55ਵੀਂ ਬਰਸੀ ਮੌਕੇ ਸੁਖਦੀਪ ਸਿੰਘ ਲੀਲ (ਦਿਆਲਪੁਰੀ) ਵਲੋਂ ਬਾਬਾ ਜੀ ਬਾਰੇ ਲਿਖੀ ਕਿਤਾਬ ‘ਸੰਤ ਬਾਬਾ ਪਿਆਰਾ ਸਿੰਘ ਜੀ ਦੀ ਜੀਵਨੀ’ ਬਾਬਾ ਪ੍ਰੀਤਮ ਸਿੰਘ ਪੜੌਦੀ ਵਾਲਿਆਂ ਵਲੋਂ ਲੋਕ ਅਰਪਣ ਕੀਤੀ ਗਈ।ਬਾਬਾ ਪ੍ਰੀਤਮ ਸਿੰਘ ਨੇ ਕਿਹਾ ਕਿ ਇਸ ਕਿਤਾਬ ਵਿੱਚ ਬਾਬਾ ਪਿਆਰਾ ਸਿੰਘ ਜੀ ਦੇ ਜੀਵਨ, ਉਨ੍ਹਾਂ ਵਲੋਂ ਕੀਤੇ ਸਮਾਜਸੇਵੀ ਕੰਮਾਂ, ਵੱਖ-ਵੱਖ ਗੁਰੂਘਰਾਂ ਵਿੱਚ ਕੀਤੀ ਕਾਰਸੇਵਾ ਬਾਰੇ ਪੂਰੇ ਵਿਸਥਾਰ ਨਾਲ ਲਿਖਿਆ ਹੈ।ਇਸ ਤੋਂ ਇਲਾਵਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਜੀ ਦੀ ਇਸ ਪਿੰਡ ਵਿੱਚ ਆਮਦ ਅਤੇ ਪਿੰਡ ਝਾੜ ਸਾਹਿਬ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ ਅਤੇ ਬਾਬਾ ਪਿਆਰਾ ਸਿੰਘ ਜੀ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ।ਸੁਖਦੀਪ ਸਿੰਘ ਲੀਲ ਨੇ ਕਿਹਾ ਕਿ ਬਾਬਾ ਜੀ ਦੇ ਜੀਵਨ ਸਬੰਧੀ ਲਿਖਣ ਲਈ ਗੁਰਦੁਆਰਾ ਚਰਨਕੰਵਲ ਸਾਹਿਬ ਮਾਛੀਵਾੜਾ ਦੇ ਮੈਨੇਜਰ ਸਰਬਦਿਆਲ ਸਿੰਘ ਨੇ ਪ੍ਰੇਰਿਤ ਕੀਤਾ।
              ਇਸ ਮੌਕੇ ਹੈਡ ਗ੍ਰੰਥੀ ਜਗਤਾਰ ਸਿੰਘ, ਬੀਬੀ ਸਰਬਜੀਤ ਕੌਰ, ਡਾ. ਰਤਨ ਸਿੰਘ ਮਾਨੂੰਪੁਰ, ਜਸਵਿੰਦਰ ਸਿੰਘ, ਸੰਤੋਖ ਸਿੰਘ, ਸਤਨਾਮ ਸਿੰਘ ਮਾਛੀਵਾੜਾ, ਬੀਬੀ ਚਰਨਜੀਤ ਕੌਰ ਮਾਛੀਵਾੜਾ, ਹਰਨੇਕ ਸਿੰਘ, ਜੋਗਿੰਦਰ ਸਿੰਘ, ਕੁਲਵਿੰਦਰ ਆਦਿ ਹਾਜਰ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …