ਪਿੰਡ ਵਿੱਚ ਤਿਆਰ ਕੀਤੀਆਂ ਜਾ ਰਹੀਆਂ ਹਨ ਕੰਪੋਸਟ ਪਿੱਟਾਂ ਅਤੇ ਸਾਂਝੇ ਪਖਾਨੇ
ਪਠਾਨਕੋਟ, 10 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਅਤੇ ਵਿਧਾਇਕ ਜੋਗਿੰਦਰ ਪਾਲ ਦੇ ਉਪਰਾਲਿਆਂ ਸਦਕਾ ਸਾਲ 2019-20 ਦੋਰਾਨ ਵਿਧਾਨ
ਸਭਾ ਹਲਕਾ ਭੋਆ ਦੇ ਪਿੰਡ ਬਨੀ ਲੋਧੀ ਦੀ ਨੁਹਾਰ ਬਦਲੀ ਹੈ ਅਤੇ ਲੋਕਾਂ ਨੂੰ ਮੂਲ ਸੁਵਿਧਾਵਾਂ ਦਿੱਤੀਆ ਗਈਆਂ ਹਨ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਲਰਾਜ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਲਾਭ ਪਿੰਡ ਬਨੀ ਲੋਧੀ ਨੇ ਬਹੁਤ ਚੰਗੇ ਢੰਗ ਨਾਲ ਲਿਆ ਹੈ।ਉਨ੍ਹਾਂ ਕਿਹਾ ਕਿ ਅਜਿਹੇ ਕੰਮ ਜੋ ਲੰਮੇ ਸਮੇਂ ਤੋਂ ਨਹੀਂ ਹੋਏ ਸਨ ਪੰਜਾਬ ਸਰਕਾਰ ਅਤੇ ਖੇਤਰ ਦੇ ਵਿਧਾਇਕ ਜੋਗਿੰਦਰ ਪਾਲ ਦੇ ਉਪਰਾਲਿਆਂ ਸਦਕਾ ਇਨ੍ਹਾਂ ਕੰਮਾਂ ਨੂੰ ਕਰਨ ਵਿੱਚ ਕਾਮਯਾਬੀ ਮਿਲੀ ਹੈ।
ਆਪਣੇ ਵਿਕਾਸ ਦੀ ਦਾਸਤਾਨ ਖੁਦ ਸੁਣਾਉਂਦਾ ਹੈ ਪਿੰਡ ਬਨੀ ਲੋਧੀ ਦਾ ਸਮਸ਼ਾਨ ਘਾਟ
ਏ.ਡੀ.ਸੀ ਵਿਕਾਸ ਨੇ ਦੱਸਿਆ ਕਿ ਸਾਲ 2019-20 ਦੋਰਾਨ ਪੰਜਾਬ ਸਰਕਾਰ ਵੱਲੋਂ ਆਰ.ਡੀ.ਐਫ. ਸਕੀਮ ਅਧੀਨ 2,10,000 ਦੀ ਗਰਾਂਟ, 14ਵੇਂ ਵਿੱਤ
ਕਮਿਸ਼ਨ ਤਹਿਤ 3,10,000 ਅਤੇ ਪੰਚਾਇਤ ਫੰਡ ਵਿੱਚੋਂ 99,000 ਰੁਪਏ ਦੀ ਰਾਸੀ, ਮਗਨਰੇਗਾ ਸਕੀਮ ਤਹਿਤ 7 ਲੱਖ ਰੁਪਏ, ਕੂਲ 13,19,000 ਰੁਪਏ ਖਰਚ ਕਰਕੇ ਪਿੰਡ ਦੇ ਸ਼ਮਸ਼ਾਨ ਘਾਟ ਦੀ ਨੁਹਾਰ ਬਦਲੀ ਗਈ ਹੈ।ਸ਼ਮਸ਼ਾਨ ਘਾਟ ਜੋ ਕਿ ਕਰੀਬ 2 ਕਨਾਲ ਜਮੀਨ ਤੇ ਬਣਾਇਆ ਹੋਇਆ ਹੈ, ਵਿੱਚ ਸਾਰੇ ਫਰਸ਼ ਨੂੰ ਇੰਟਰਲਾਕ ਟਾਈਲਾਂ ਨਾਲ ਬਣਾਇਆ ਗਿਆ ਹੈ, ਕਿਆਰੀਆਂ ਬਣਾ ਕੇ ਪੋਦੇ ਲਗਾਏ ਗਏ ਹਨ, ਸਸਕਾਰ ਕਰਨ ਲਈ ਗਰਾਉਂਡ ਦਾ ਨਿਰਮਾਣ, ਲੋਕਾਂ ਦੇ ਬੈਠਣ ਲਈ ਸੈਡ, ਮਹਿਲਾਵਾਂ ਅਤੇ ਪਰਸਾਂ ਦੇ ਇਸਨਾਨ ਕਰਨ ਲਈ ਵੱਖ-ਵੱਖ ਬਲਾਕਾਂ ਦਾ ਨਿਰਮਾਣ, ਅਸਥੀਆਂ ਰੱਖਣ ਲਈ ਵੱਖਰੇ ਕਮਰੇ ਦਾ ਨਿਰਮਾਣ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਦਾ ਕੰਮ ਅਤੇ ਸ਼ਮਸ਼ਾਨ ਘਾਟ ਦਾ ਮੁੱਖ ਗੇਟ ਵੀ ਬਣਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਸ਼ਮਸ਼ਾਨ ਘਾਟ ਦੀ ਦਿਖ ਅਪਣੇ ਵਿਕਾਸ ਦੀ ਆਪ ਕਹਾਣੀ ਬਿਆਨ ਕਰਦਾ ਨਜਰ ਆਉਂਦਾ ਹੈ।
ਪਿੰਡ ਨੂੰ ਪੀਣ ਵਾਲੇ ਪਾਣੀ ਦੀ ਪੂਰਨ ਸਪਲਾਈ
ਪੰਜਾਬ ਸਰਕਾਰ ਵੱਲੋਂ ਸਾਲ 2019-20 ਦੋਰਾਨ 14ਵੇਂ ਵਿੱਤ ਕਮਿਸ਼ਨ ਵਿੱਚੋਂ 3,75,000 ਰੁਪਏ ਖਰਚ ਕਰਕੇ ਪੂਰੇ ਪਿੰਡ ਅੰਦਰ ਵਾਟਰ ਸਪਲਾਈ ਦੀਆਂ ਪਾਈਪਾਂ ਪਾਈਆਂ ਗਈਆਂ ਹਨ, ਇਸ ਸਮੇਂ ਇਸ ਵਾਟਰ ਸਪਲਾਈ ਨਾਲ ਪਿੰਡ ਲਾਹੜੀ ਮਹੰਤਾਂ ਅਤੇ ਮੈਰਾ ਕਲੋਨੀ ਬਨੀ ਲੋਧੀ ਦੇ ਕਰੀਬ 490 ਕੂਨੇਕਸ਼ਨ ਜੋੜੇ ਗਏ ਹਨ ਅਤੇ 365 ਘਰ੍ਹਾਂ ਨੂੰ ਪੀਣ ਵਾਲਾ ਸਾਫ ਪਾਣੀ ਮੂਹੇਈਆ ਹੋ ਰਿਹਾ ਹੈ।
ਪਿੰਡ ਵਿੱਚ ਤਿਆਰ ਕੀਤੀਆਂ ਜਾ ਰਹੀਆਂ ਕੰਪੋਸਟ ਪਿੱਟਾਂ
ਪੰਜਾਬ ਸਰਕਾਰ ਵੱਲੋਂ ਮਗਨਰੇਗਾ ਅਧੀਨ ਪਿੰਡ ਵਿੱਚ ਕਰੀਬ ਇੱਕ ਕਨਾਲ ਸਰਕਾਰੀ ਜਮੀਨ ਤੇ ਕੰਪੋਸਟ ਪਿੱਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਜਿੱਥੇ ਪਿੰਡ ਵਿੱਚੋਂ ਕੂੜਾ ਇਕੱਠਾ ਕਰਕੇ ਖਾਦ ਤਿਆਰ ਕੀਤੀ ਜਾਵੇਗੀ।
ਜਿਕਰਯੋਗ ਹੈ ਕਿ ਇਨ੍ਹਾਂ ਕੰਪੋਸਟ ਪਿੱਟਾਂ ਤੇ ਮਗਨਰੇਗਾ ਅਧੀਨ 3,40,000 ਰੁਪਏ ਖਰਚ ਕੀਤੇ ਜਾਣੇ ਹਨ ਅਤੇ 2 ਲੱਖ ਰੁਪਏ ਨਾਲ ਰੇਹੜੀਆਂ ਅਤੇ ਪਿੰਡ ਵਿੱਚ ਹਰੇ/ਨੀਲੇ ਡਸਟਬੀਨ ਰੱਖਣ ਲਈ ਖਰੀਦੇ ਜਾਣਗੇ। ਇਸ ਤੋਂ ਇਲਾਵਾ ਜਿਨ੍ਹਾਂ ਘਰ੍ਹਾਂ ਵਿੱਚ ਓ.ਡੀ.ਐਫ ਅਧੀਨ ਪਖਾਨੇ ਬਣਾਉਂਣ ਲਈ ਜਮੀਨ ਨਹੀਂ ਸੀ ਉਨ੍ਹਾਂ ਘਰ੍ਹਾਂ ਲਈ ਸਾਂਝੇ ਤੋਰ ਤੇ ਕਰੀਬ 5/6 ਪਖਾਨਿਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤਾਂ ਜੋ ਪਿੰਡ ਨੂੰ ਖੁਲੇ ਵਿੱਚ ਪਖਾਨੇ ਜਾਣ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ।
Punjab Post Daily Online Newspaper & Print Media