ਪਿੰਡ ਦੇ ਸਰਪੰਚ ਅਤੇ ਲੋਕਾਂ ਨੇ ਵਿਕਾਸ ਕਾਰਜ਼ਾਂ ਲਈ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ
ਪਠਾਨਕੋਟ, 13 ਅਗਸਤ (ਪੰਜਾਬ ਪੋਸਟ ਬਿਉਰੋ) – ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਅਧੀਨ ਪਿੰਡਾਂ ਦੀ ਨਹਾਰ ਬਦਲੀ ਜਾ ਰਹੀ ਹੈ ਜਿਨ੍ਹਾਂ ਪਿੰਡਾਂ ਅੰਦਰ
ਉਹ ਸਮੱਸਿਆਵਾਂ ਜੋ ਲੰਮੇ ਸਮੇਂ ਤੋਂ ਲਟਕੀਆਂ ਹੋਈਆਂ ਸਨ ਪੰਜਾਬ ਸਰਕਾਰ ਵੱਲੋਂ ਫੰਡ ਜਾਰੀ ਕਰਕੇ ਉਨ੍ਹਾਂ ਕੰਮਾਂ ਨੂੰ ਕਰਵਾ ਕੇ ਲੋਕਾਂ ਨੂੰ ਆ ਰਹੀਆਂ ਪ੍ਰੇਸਾਨੀਆਂ ਨੂੰ ਦੂਰ ਕੀਤਾ ਹੈ।ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਲਰਾਜ ਸਿੰਘ ਨੇ ਕਿਹਾ ਕਿ ਪਿੰਡ ਅਵਾਂ ਵਿੱਚ ਗਲੀਆਂ ਨਾਲੀਆਂ ਦਾ ਕੰਮ ਕਰਵਾ ਕੇ ਪਿੰਡ ਦੀ ਲੰਮੇ ਸਮੇਂ ਤੋਂ ਟੁੱਟੀਆਂ ਗਲੀਆਂ ਨਾਲੀਆਂ ਦੀ ਸਮੱਸਿਆ ਨੂੰ ਖਤਮ ਕੀਤਾ ਗਿਆ ਹੈ।ਲੋਕਾਂ ਵੱਲੋਂ ਵਿਕਾਸ ਕਾਰਜਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਾ ਰਿਹਾ ਹੈ।
ਪਿੰਡ ਦੇ ਸਰਪੰਚ ਕਰਤਾਰ ਸਿੰਘ ਨੇ ਦੱਸਿਆ ਕਿ ਪਿਛਲੇ ਕਰੀਬ 4-5 ਸਾਲ ਤੋਂ ਟੁੱਟੀਆਂ ਗਲੀਆਂ ਨਾਲੀਆਂ ਨਾਲ ਲੋਕ ਪੇ੍ਰਸ਼ਾਨ ਸਨ।ਉਨ੍ਹਾਂ ਕਿਹਾ ਕਿ ਸਾਲ 2018-19 ਅਧੀਨ ਆਰ.ਡੀ.ਐਫ ਸਕੀਮ ਅਧੀਨ 2.80 ਲੱਖ, 14ਵੇਂ ਵਿੱਤ ਕਮਿਸ਼ਨ ਅਧੀਨ 1,09,366 ਰੁਪਏ ਅਤੇ ਮਗਨਰੇਗਾ ਅਧੀਨ ਇੱਕ ਲੱਖ ਰੁਪਏ, ਇਸ ਤਰ੍ਹਾਂ ਕੁੱਲ 4,89,366 ਲੱਖ ਰੁਪਏ ਗਲੀਆਂ ਨਾਲੀਆਂ ਤੇ ਖਰਚ ਕੀਤੇ ਗਏ।ਉਨ੍ਹਾਂ ਦੱਸਿਆ ਕਿ ਨਵੀਆਂ ਗਲੀਆਂ ਨਾਲੀਆਂ ਦੀ ਉਸਾਰੀ ਨਾਲ ਲੋਕਾਂ ਦੀਆਂ ਸਮੱਸਿਆਵਾਂ ਤਾਂ ਖਤਮ ਹੋਈਆਂ ਹੀ ਹਨ, ਪਿੰਡ ਦੀ ਵਧੀਆ ਦਿੱਖ ਵੀ ਬਣੀ ਹੈ।
Punjab Post Daily Online Newspaper & Print Media