Tuesday, July 29, 2025
Breaking News

ਨੌਜਵਾਨਾਂ ਦੀ ਰਜਿਸਟਰੇਸ਼ਨ ਸਬੰਧੀ ਮਾਸਟਰ ਵੀ.ਐਲ.ਈਜ਼ ਨੂੰ ਦਿੱਤੀ ਸਿਖਲਾਈ

ਦਿਹਾਤੀ ਖੇਤਰਾਂ ‘ਚ ਸਵੈ ਰੋਜਗਾਰ ਲਈ ਕਰਜ਼ਾ ਲੈਣ ਬਾਰੇ ਵੀ ਕਰਨਗੇ ਜਾਗਰੂਕ

ਕਪੂਰਥਲਾ, 27 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੁਜਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਪੰਜਾਬ ਸਰਕਾਰ ਦੁਆਰਾ ਰੁਜਗਾਰ/ਸਵੈ ਰੁਜਗਾਰ/ਹੁਨਰ ਵਿਕਾਸ ਦੇ ਟੀਚਿਆਂ ਦੀ ਪ੍ਰਾਪਤੀ ਲਈ ਕਾਮਨ ਸਰਵਿਸ ਸੈਂਟਰ ਦੇ ਮਾਸਟਰ ਵੀ.ਐਲ.ਈਜ਼ ਨੂੰ ਸਿਖਲਾਈ ਦੇਣ ਲਈ ਬਿਊਰੋ ਦੇ ਦਫਤਰ ਵਿਖੇ ਕੈਂਪ ਲਗਾਇਆ ਗਿਆ।
                  ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਪਾਲ ਆਂਗਰਾ ਨੇ ਦੱਸਿਆ ਕਿ ਸਿਖਲਾਈ ਦੌਰਾਨ ਮਾਸਟਰ ਵੀ.ਐਲ.ਈਜ਼ ਨੂੰ ਸਿਖਲਾਈ ਦਿੱਤੀ ਕਿ ਉਹ ਬੇਰੋਜਗਾਰ ਨੌਜਵਾਨਾਂ ਤੱਕ ਜਮੀਨੀ ਪੱਧਰ ‘ਤੇ ਪਹੁੰਚ ਕੇ ਉਹਨਾਂ ਨੂੰ ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਬਾਰੇ ਜਾਣਕਾਰੀ ਦੇਣ।ਉਹ ਫੀਲਡ ਵਿੱਚ ਜਾ ਕੇ ਬੇਰੋਜਗਾਰ ਨੌਜਵਾਨਾਂ ਦੀ ਰਜਿਸਟਰੇਸ਼ਨ ਕਰਨਗੇ ਅਤੇ ਸਤੰਬਰ 2020 ਵਿੱਚ ਲੱਗਣ ਵਾਲੇ ਮੈਗਾ ਜਾਬ ਫੇਅਰ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ।ਉਸ ਤੋਂ ਇਲਾਵਾ ਮਾਸਟਰ ਵੀ.ਐਲ.ਈਜ਼ ਵੱਲੋਂ ਪੰਜਾਬ ਸਰਕਾਰ ਦੀਆਂ ਸਵੈ ਰੋਜਗਾਰ ਸਕੀਮਾਂ, ਸਰਕਾਰੀ ਯੋਜਨਾਵਾਂ ਤਹਿਤ ਕਰਜ਼ਾ ਪ੍ਰਾਪਤੀ ਲਈ ਬਿਨੈ ਪੱਤਰ ਦੀ ਪ੍ਰਕਿਰਿਆ ਅਤੇ ਨੌਜਵਾਨਾਂ ਵੱਲੋਂ ਆਪਣਾ ਕਾਰੋਬਾਰ ਸ਼ੁਰੂ ਕਰਨ ਵਿੱਚ ਸਹਾਇਤਾ ਕੀਤੀ ਜਾਵੇਗੀ।
                    ਇਸ ਮੌਕੇ ਪਲੇਸਮੈਂਟ ਅਫਸਰ ਅਮਿਤ ਕੁਮਾਰ, ਕੈਰੀਅਰ ਕੌਂਸਲਰ ਗੌਰਵ ਕੁਮਾਰ ਤੇ ਜ਼ਿਲ੍ਹਾ ਮੈਨੇਜਰ ਕਾਮਨ ਸਰਵਿਸ ਸੈਂਟਰ ਅੰਕੁਸ਼ ਹਾਜ਼ਰ ਸਨ ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …