Friday, September 20, 2024

ਡਾ. ਓਬਰਾਏ ਵਲੋਂ ਪਟਿਆਲਾ ਸਥਿਤ ਲੈਬਾਰੋਟਰੀ ਦੀ ਸਮਰੱਥਾ ਵਿੱਚ ਵਾਧਾ

ਪਟਿਆਲਾ ਪੁਲਿਸ ਲਈ 10 ਹਜ਼ਾਰ ਸਾਬਣ, 5 ਹਜ਼ਾਰ ਕੱਪੜੇ ਦੇ ਮਾਸਕ, 2000 ਹਜ਼ਾਰ ਸੈਨੀਟਾਈਜ਼ਰ ਵੀ ਐਸ.ਐਸ.ਪੀ ਨੂੰ ਸੌਂਪੇ

ਪਟਿਆਲਾ, 12 ਸਤੰਬਰ (ਪੰਜਾਬ ਪੋਸਟ ਬਿਊਰੋ) – ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਪਟਿਆਲਾ ਸ੍ਰੀ ਗੁਰੂ ਸਿੰਘ ਸਭਾ ਮਾਲ ਰੋਡ ਸਥਿਤ ਲੈਬਾਰੋਟਰੀ ਦੀ ਸਮਰੱਥਾ ਵਿੱਚ ਵਾਧਾ ਕੀਤਾ ਗਿਆ ਹੈ।ਇਸ ਲੈਬ ਦਾ ਉਦਘਾਟਨ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ. ਪੀ ਸਿੰਘ ਓਬਰਾਏ ਅਤੇ ਪਟਿਆਲਾ ਦੇ ਐਸ.ਐਸ.ਪੀ ਵਿਕਰਮਜੀਤ ਦੁੱਗਲ ਵਲੋਂ ਸਾਂਝੇ ਤੌਰ ‘ਤੇ ਕੀਤਾ ਗਿਆ
                   ਡਾ. ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਟਰੱਸਟ ਵਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਲਈ ਵੱਡੇ ਪੱਧਰ ‘ਤੇ ਉਪਰਾਲੇ ਕੀਤੇ ਹਨ।ਜਿਨ੍ਹਾਂ ਵਿੱਚ ਲੋੜਵੰਦਾਂ ਲਈ ਰਿਆਇਤੀ ਦਰਾਂ ਤੇ ਡਾਇਲਸਿਸ ਕਰਵਾਉਣੇ ਸ਼ਾਮਲ ਹਨ। ਮੈਡੀਕਲ ਐਮਰਜੈਂਸੀ ਲਈ ਮਾਲੀ ਮਦਦ ਤੋਂ ਇਲਾਵਾ ਉਤਰੀ ਭਾਰਤ ਵਿੱਚ ਵੱਖ-ਵੱਖ ਥਾਵਾਂ ‘ਤੇ ਲੋਕਾਂ ਦੇ ਰਿਆਇਤੀ ਦਰ ‘ਤੇ ਟੈਸਟ ਕਰਵਾਉਣ ਦੇ ਲਈ ਲੈਬਾਰੋਟਰੀਆਂ ਵੀ ਖੋਲੀਆਂ ਗਈਆਂ ਹਨ ਅਤੇ ਇਨ੍ਹਾਂ ਦੀ ਸਮਰੱਥਾ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ।
                 ਪਟਿਆਲਾ ਦੇ ਐਸ.ਐਸ.ਪੀ ਵਿਕਰਮਜੀਤ ਦੁੱਗਲ ਨੇ ਡਾ. ਓਬਰਾਏ ਦੇ ਯਤਨਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਹੋ ਜਿਹੀਆਂ ਸਖਸ਼ੀਅਤਾਂ ਸਦਕਾ ਲੋਕ ਭਲਾਈ ਦੇ ਕੰਮ ਸੰਭਵ ਹੋ ਰਹੇ ਹਨ।
                ਚੈਰੀਟੇਬਲ ਟਰੱਸਟ ਵਲੋਂ ਪਟਿਆਲਾ ਪੁਲਿਸ ਦੀ ਮੰਗ ‘ਤੇ 10 ਹਜ਼ਾਰ ਸਾਬਣ, 5 ਹਜ਼ਾਰ ਮਾਸਕ ਅਤੇ 2000 ਸੈਨੀਟਾਈਜ਼ਰ ਐਸ.ਐਸ.ਪੀ ਨੂੰ ਦਿੱਤੇ ਗਏ ।
               ਟਰੱਸਟ ਵਲੋਂ ਰਾਸ਼ਟਰੀ ਪ੍ਰਧਾਨ ਜੱਸਾ ਸਿੰਘ ਸੰਧੂ, ਸਕੱਤਰ ਗਗਨਦੀਪ ਆਹੂਜਾ, ਸਿਹਤ ਸਲਾਹਕਾਰ ਡਾ. ਡੀ.ਐਸ ਗਿੱਲ, ਡਾਇਰੈਕਟਰ ਸਿੱਖਿਆ ਇੰਦਰਜੀਤ ਕੌਰ ਗਿੱਲ, ਡਾ ਆਰ.ਐਸ ਅਟਵਾਲ, ਕੇ.ਐਸ ਗਰੇਵਾਲ ਤੇ ਵਕੀਲ ਜਿੰਦੂ ਆਦਿ ਮੌਜੂਦ ਸਨ।
ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ ਸਿੰਘ ਓਬਰਾਏ ਵਲੋਂ ਐਸ.ਐਸ.ਪੀ ਵਿਕਰਮਜੀਤ ਦੁੱਗਲ ਅਤੇ ਐਸ.ਪੀ ਪਲਵਿੰਦਰ ਸਿੰਘ ਚੀਮਾ ਆਦਿ ਦਾ ਸਨਮਾਨ ਵੀ ਕੀਤਾ ਗਿਆ।
              ਇਸ ਮੌਕੇ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਮੈਂਬਰ ਇੰਦਰਮੋਹਨ ਸਿੰਘ ਬਾਜ਼ਾਜ਼, ਪ੍ਰੋ. ਬਾਬੂ ਸਿੰਘ ਗੁਰਮ, ਨਰਿੰਦਰ ਸਿੰਘ ਸਹਿਗਲ, ਗੁਰਦੀਪ ਸਿੰਘ ਸਾਬਕਾ ਏ.ਆਈ.ਜੀ ਆਦਿ ਵੀ ਮੌਜੂਦ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …