Sunday, April 5, 2026

ਦਿਨੇਸ਼ ਕੌਸ਼ਲ ਜਿਲ੍ਹਾ ਪੈਂਚੀਕ ਸਿਲਾਟ ਐਸੋਸੀਏਸ਼ਨ ਅੰਮ੍ਰਿਤਸਰ ਦੇ ਤਕਨੀਕੀ ਡਾਇਰੈਕਟਰ ਬਣੇ

ਅੰਮ੍ਰਿਤਸਰ, 22 ਸਤੰਬਰ (ਸੰਧੂ) – ਸਥਾਨਕ ਜਿਲ੍ਹਾ ਪੈਂਚੀਕ ਸਿਲਾਟ ਐਸੋਸੀਏਸ਼ਨ ਨੇ ਪੈਂਚੀਕ ਸਿਲਾਟ ਦੇ ਦਫ਼ਤਰ ਵਿਖੇ ਜਿਲ੍ਹਾ ਪ੍ਰਧਾਨ ਅਭਿਲਾਸ਼ ਕੁਮਾਰ ਦੀ ਪ੍ਰਧਾਨਗੀ ‘ਚ ਜਿਲ੍ਹਾ ਪੱਧਰੀ ਮੀਟਿੰਗ ਕੀਤੀ।ਜਿਸ ਦੌਰਾਨ ਦਿਨੇਸ਼ ਕੌਸ਼ਲ ਨੂੰ ਜਿਲ੍ਹਾ ਟੈਕਨੀਕਲ ਡਾਇਰੈਕਟਰ ਬਣਾਇਆ ਗਿਆ।ਇਸ ਸਮੇਂ ਨਵਨਿਯੁੱਕਤ ਦਿਨੇਸ਼ ਕੌਸ਼ਲ ਨੇ ਐਸੋਸੀਏਸ਼ਨ ਦਾ ਧੰਨਵਾਦ ਕੀਤਾ।ਮੀਟਿੰਗ ਦੋਰਾਨ ਸਿਲਾਟ ਦੇ ਬਹੁਤ ਸਾਰੇ ਪਹਿਲੂਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਜਿਲ੍ਹਾ ਜਨਰਲ ਸਕੱਤਰ ਸੰਤੋਸ਼ ਕੁਮਾਰ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਐਸੋਸੀਏਸ਼ਨ ਦੀ ਤਰਫੋਂ ਸਕੂਲਾਂ, ਕਾਲਜਾਂ ਅਤੇ ਕਲੱਬਾਂ ਵਲੋਂ ਜਿਲ੍ਹੇ ਵਿੱਚ ਪੈਂਚੀਕ ਸਿਲਾਟ ਨੂੰ ਪਰਮੋਟ ਕਰਨ ਲਈ ਖਿਡਾਰੀਆਂ ਅਤੇ ਕੋਚਾਂ ਦਾ ਸਿਖਲਾਈ ਕੈਂਪ ਲਗਾਇਆ ਜਾਵੇਗਾ।ਜਨਰਲ ਸਕੱਤਰ ਨੇ ਕਿਹਾ ਕਿ ਸਾਰੇ ਮਾਰਸ਼ਲ ਆਰਟ ਕੋਚ ਜਿਨ੍ਹਾਂ ਨੂੰ ਇਸ ਖੇਡ ਵਿੱਚ ਰੁਚੀ ਹੈ, ਉਹ ਉਨਾਂ ਨਾਲ ਸੰਪਰਕ ਕਰ ਸਕਦੇ ਹਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …