ਸੰਗਰੂਰ, 27 ਸਤੰਬਰ (ਜਗਸੀਰ ਲੌਂਗੋਵਾਲ) – ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਜਿਲ੍ਹਾ ਕਮੇਟੀ ਸੰਗਰੂਰ ਦੇ ਆਗੂਆਂ ਬਲਬੀਰ ਲੌਂਗੋਵਾਲ, ਹਰਭਗਵਾਨ
ਗੁਰਨੇ, ਦਾਤਾ ਨਮੋਲ, ਪਰਵਿੰਦਰ ਉਭਾਵਾਲ, ਗੁਰਪ੍ਰੀਤ ਪਸ਼ੌਰ, ਗੁਰਮੇਲ ਬਖਸ਼ੀਵਾਲਾ, ਮਹਿੰਦਰ ਪ੍ਰਤਾਪ, ਪਰਮਜੀਤ ਕੌਰ, ਸਤਨਾਮ ਉਭਾਵਾਲ, ਸੁਖਜਿੰਦਰ, ਯਾਦਵਿੰਦਰ ਪਾਲ, ਸੁਖਦੇਵ ਧੂਰੀ, ਜਸਵੀਰ ਨਮੋਲ ਆਦਿ ਨੇ ਪੰਜਾਬ ਸਕੂਲ ਸਿਖਿਆ ਬੋਰਡ ਤੋਂ ਨੌਂਵੀ ਕਲਾਸ ਦੀ ਰਜਿਸ਼ਟਰੇਸਨ ਦੀ ਮਿਤੀ ਵਧਾਉਣ ਦੀ ਮੰਗ ਕੀਤੀ ਹੈ।ਆਗੂਆਂ ਨੇ ਕਿਹਾ ਕਿ ਬਹੁਤ ਸਾਰੇ ਬੱਚੇ ਜੋ ਨੌਂਵੀ ਕਲਾਸ ਵਿੱਚ ਸਰਕਾਰੀ ਸਕੂਲਾਂ ਵਿੱਚ ਦਾਖਲ ਹੋ ਚੁੱਕੇ ਹਨ।ਪ੍ਰਾਈਵੇਟ ਸਕੂਲਾਂ ਵਲੋਂ ਉਹਨਾਂ ਦਾ ਨਾਮ ਨਾ ਕੱਟਣ ਕਾਰਣ ਉਹਨਾਂ ਦਾ ਨਾਮ ਈ ਪੰਜਾਬ ‘ਤੇ ਉਥੇ ਹੀ ਬੋਲ ਰਿਹਾ ਹੈ।ਜਿਸ ਨਾਲ ਤਕਨੀਕੀ ਤੌਰ ‘ਤੇ ਬਹੁਤ ਦਿੱਕਤ ਪੇਸ਼ ਆ ਰਹੀ ਹੈ।ਬੋਰਡ ਨੂੰ ਇਹ ਸਮੱਸਿਆ ਤੁਰੰਤ ਹੱਲ ਕਰਨੀ ਚਾਹੀਦੀ ਹੈ।ਬੋਰਡ ਨੂੰ ਇਹ ਮਿਤੀ ਘਟੋ ਘੱਟ 31 ਅਕਤੂਬਰ ਕਰਨੀ ਚਾਹੀਦੀ ਹੈ।
ਡੀ.ਟੀ.ਐਫ ਨੇ ਕੋਵਿਡ ਕਾਰਣ ਕੰਮ ਧੰਦੇ ਠੱਪ ਹੋਣ ਕਾਰਣ ਸਰਕਾਰ ਤੋਂ ਰਜਿਸਟਰੇਸ਼ਨ ਫੀਸ ਪੂਰੀ ਤਰ੍ਹਾਂ ਮਾਫ ਕਰਨ ਦੀ ਮੰਗ ਕੀਤੀ ਹੈ।ਜੋ ਹੋਰ ਬੋਰਡਾਂ ਤੋਂ ਆਉਣ ਵਾਲੇ ਬੱਚਿਆਂ ਤੋਂ 1000 ਲਈ ਜਾ ਰਹੀ ਹੈ।ਦੂਜੇ ਬੱਚਿਆਂ ਤੋਂ ਵੀ 150 ਰੁਪਏ ਲਏ ਜਾ ਰਹੇ ਹਨ।ਬੱਚਿਆਂ ਦੇ ਵਜੀਫੇ ਅਜੇ ਤੱਕ ਨਹੀਂ ਦਿੱਤੇ ਗਏ।ਡੀ.ਟੀ.ਐਫ ਨੇ ਤੁਰੰਤ ਵਜੀਫੇ ਵਿਦਿਆਰਥੀਆਂ ਨੂੰ ਅਦਾ ਕਰਨ ਦੀ ਮੰਗ ਕੀਤੀ ਹੈ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media