ਅੰਮ੍ਰਿਤਸਰ, 28 ਅਕਤੂਬਰ (ਸੁਖਬੀਰ ਸਿੰਘ) – ਸਕੂਲ ਸਿੱਖਿਆ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਂਝੇ ਉਪਰਾਲੇ ਨਾਲ ਸਕੱਤਰ ਸਕੂਲ
ਸਿੱਖਿਆ ਕਿ੍ਰਸ਼ਨ ਕੁਮਾਰ ਦੀ ਰਹਿਨੁਮਾਈ ਹੇਠ ਨੈਸ਼ਨਲ ਸਕਿਲ ਕ੍ਵਾਲੀਫਿਕੇਸ਼ਨ ਫਰੇਮਵਰਕ ਅਧੀਨ ਕੰਮ ਕਰਦੇ ਸਮੂਹ ਵੋਕੇਸ਼ਨਲ ਟਰੇਨਰਾਂ ਅਤੇ ਕੋਆਰਡੀਨੇਟਰਾਂ ਦੀ ਸੱਤ ਰੋਜ਼ਾ ਟ੍ਰੇਨਿੰਗ ਮੁਹਿੰਮ ਅੱਜ ਸਮਾਪਤ ਹੋਈ।
ਇਸ ਸੰਬਧੀ ਵਿਭਾਗ ਦੀ ਸਹਾਇਕ ਨਿਰਦੇਸ਼ਕਾ (ਵੋਕੇਸ਼ਨਲ) ਸੁਰਿੰਦਰਪਾਲ ਕੌਰ ਹੀਰਾ ਨੇ ਦੱਸਿਆ ਕਿ ਇਹ ਟ੍ਰੇਨਿੰਗ ਕੋਵਿਡ-19 ਦੇ ਹਾਲਾਤਾਂ ਨੂੰ ਵੇਖਦੇ ਹੋਇਆਂ ਹਰ ਰੋਜ਼ ਆਨਲਾਈਨ ਦੋ ਘੰਟੇ ਲਈ ਕਰਵਾਈ ਗਈ।ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਦੇ ਪਹਿਲੇ ਦੋ ਦਿਨ ਆਨਲਾਈਨ ਜਮਾਤਾਂ ਸੰਬਧੀ ਸਾਫ਼ਟ ਸਕਿੱਲ ਟ੍ਰੇਨਿੰਗ ਦਿੱਤੀ ਗਈ ਅਤੇ ਅਗਲੇ ਚਾਰ ਦਿਨਾਂ ਵਿੱਚ 12 ਵੱਖ-ਵੱਖ ਵੋਕੇਸ਼ਨਲ ਟਰੇਡਾਂ ਸੰਬੰਧੀ ਵਿਸ਼ੇਸ਼ ਸਿਖਲਾਈ ਪ੍ਰਦਾਨ ਕੀਤੀ ਗਈ।ਆਨਲਾਈਨ ਜਮਾਤਾਂ ਲਗਾਉਣ ਸੰਬਧੀ ਵੀਡੀਓ ਮੇਕਿੰਗ, ਆਡੀਓ ਕੁਆਲਿਟੀ, ਐਡੀਟਿੰਗ ਵੀਡਿਓਜ਼ ਅਤੇ ਵੱਖਰੀਆਂ-ਵੱਖਰੀਆਂ ਆਨਲਾਈਨ ਐਪਸ ਸੰਬਧੀ ਵੀ ਇੱਕ ਰੋਜ਼ਾ ਟ੍ਰੇਨਿੰਗ ਲਗਾਈ ਗਈ।
ਇਸ ਸੰਬਧੀ ਸਲੋਨੀ ਕੌਰ, ਡਿਪਟੀ ਮੈਨੇਜਰ (ਐਨ.ਐਸ.ਕਿਊ.ਐਫ) ਸਮੱਗਰਾ ਸਿੱਖਿਆ ਅਭਿਆਨ) ਨੇ ਦੱਸਿਆ ਕਿ ਸੈਂਟਰ ਆਫ਼ ਈ-ਲਰਨਿੰਗ ਅਤੇ ਟੀਚਿੰਗ ਐਕਸੀਲੈਂਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਟੀਮ ਵਲੋਂ ਇਸ ਟ੍ਰੇਨਿੰਗ ਦਾ ਸੰਚਾਲਨ ਕੀਤਾ ਗਿਆ ਜਿਸ ਵਿਚ ਡਾ. ਬੀ.ਐਸ ਘੁੰਮਣ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਟ੍ਰੇਨਿੰਗ ਦਾ ਉਦਘਾਟਨ ਕੀਤਾ।ਡਾ: ਵਿਸ਼ਾਲ ਗੋਇਲ ਅਤੇ ਡਾ: ਜੀ.ਐਸ ਬਤਰਾ, ਡਇਰੈਕਟਰ, ਸੈਂਟਰ ਫਾਰ ਈ-ਲਰਨਿੰਗ ਐਂਡ ਟੀਚਿੰਗ ਐਕਸੇਲੈਂਸ, ਡਾ. ਗੁਰਪ੍ਰੀਤ ਸਿੰਘ ਜੋਸ਼ਨ ਅਤੇ ਡਾ. ਵਿਕਾਸ ਦੀਪ, ਕੋਆਰਡੀਨੇਟਰ, ਸੈਂਟਰ ਫਾਰ ਈ-ਲਰਨਿੰਗ ਐਂਡ ਟੀਚਿੰਗ ਐਕਸੇਲੈਂਸ ਅਤੇ ਧਰਮਿੰਦਰ ਸਿੰਘ, ਸਟੇਟ ਸਪੋਰਟਸ ਕੋਆਰਡੀਨੇਟਰ ਨੇ ਪੂਰੇ ਪ੍ਰੋਗਰਾਮ ਨੂੰ ਕੋਆਰਡੀਨੇਟ ਕੀਤਾ ਅਤੇ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ।
ਇਹ ਟ੍ਰੇਨਿੰਗ ਰੋਜ਼ਾਨਾ 2 ਘੰਟੇ ਲਈ ਲਗਾਈ ਜਾਂਦੀ ਸੀ।ਆਈ.ਟੀ ਦੀ ਟ੍ਰੇਨਿੰਗ ਉਪਰੰਤ ਸਮੂਹ ਟ੍ਰੇਨਰਾਂ ਨੂੰ ਪ੍ਰੈਕਟੀਕਲ ਅਸਾਈਨਮੈਂਟਾਂ ਵੀ ਦਿੱਤੀਆਂ ਗਈਆਂ ਜੋ 29 ਅਕਤੂਬਰ ਤੱਕ ਸਬਮਿਟ ਕਰਨੀਆਂ ਹੋਣਗੀਆਂ।ਆਸ਼ੀਸ਼ ਜੇਤਲੀ, ਅਸਿਸਟੈਂਟ ਮੈਨੇਜਰ ਐਨ.ਐਸ.ਕਿਊ.ਐਫ ਨੇ ਦੱਸਿਆ ਕਿ ਸੈਸ਼ਨਾਂ ਦੇ ਅਧਾਰ ‘ਤੇ ਟ੍ਰੇਨਰਾਂ ਦੀ ਆਨਲਾਈਨ ਪ੍ਰੀਖਿਆ ਵੀ ਲਈ ਜਾਵੇਗੀ, ਜਿਸ ਨੂੰ ਪਾਸ ਕਰਨਾ ਲਾਜ਼ਮੀ ਹੋਵੇਗਾ।ਟ੍ਰੇਨਿੰਗ ਪੂਰੀ ਕਰਨ ਉਪਰੰਤ ਟ੍ਰੇਨਰਾਂ ਨੂੰ ਸਰਟੀਫਿਕੇਟ ਵੀ ਜਾਰੀ ਕੀਤੇ ਜਾਣਗੇ।
Check Also
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਫ਼ੈਸਲਾ ਸਿੱਖ ਭਾਵਨਾਵਾਂ ਨੂੰ ਧਿਆਨ ‘ਚ ਰੱਖ ਕੇ ਕਰੇ ਕੇਂਦਰ ਸਰਕਾਰ- ਐਡਵੋਕੇਟ ਧਾਮੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਪਿੱਛਲੇ ਲੰਮੇ …
Punjab Post Daily Online Newspaper & Print Media