ਅੰਮ੍ਰਿਤਸਰ, 10 ਨਵੰਬਰ (ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਅੱਜ ਆਪਣੇ ਵਿਧਾਨ ਸਭਾ ਹਲਕਾ ਕੇਂਦਰੀ ਵਿੱਚ ਚੱਲ ਰਹੇ
ਵਿਕਾਸ ਕੰਮਾਂ ਦਾ ਜਾਇਜ਼ਾ ਲਿਆ।ਉਨਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ, ਜਿਸ ਤਹਿਤ ਅੰਦਰੂਨੀ ਪੁਰਾਤਣ ਤੇ ਵਿਰਾਸਤੀ ਸ਼ਹਿਰ ਨੂੰ ਨਵੀਂ ਦਿੱਖ ਦਿੱਤੀ ਜਾ ਰਹੀ ਹੈ।ਰਿਹਾਇਸ਼ੀ ਇਲਾਕਿਆਂ ਦੀਆਂ ਲੋੜਾਂ ਅਨੁਸਾਰ ਪਾਣੀ, ਸੀਵਰੇਜ ਅਤੇ ਗਲੀਆਂ ਆਦਿ ਦਾ ਨਵ-ਨਿਰਮਾਣ ਕੰਮ ਵੀ ਚੱਲ ਰਿਹਾ ਹੈ।
ਉਨਾਂ ਨੇ ਝਬਾਲ ਰੋਡ ਸਥਿਤ ਕੁਸ਼ਟ ਆਸ਼ਰਮ ਦਾ ਦੌਰਾ ਕਰ ਕੇ ਉਥੇ ਨਵੇਂ ਬਣਨ ਵਾਲੇ ਕਮਰਿਆਂ ਲਈ 25 ਲੱਖ ਰੁਪਏ ਦਾ ਚੈਕ ਭੇਟ ਕੀਤਾ ਅਤੇ ਅਗਲੇ ਸਾਲ 25 ਲੱਖ ਰੁਪਏ ਹੋਰ ਦੇਣ ਦਾ ਐਲਾਨ ਕੀਤਾ।ਇਸ ਤੋਂ ਪਹਿਲਾਂ ਵੀ ਸੋਨੀ ਨੇ ਆਸ਼ਰਮ ਲਈ 15 ਲੱਖ ਰੁਪਏ ਆਪਣੇ ਅਖਿਤਆਰੀ ਕੋਟੇ ਵਿਚੋਂ ਜਾਰੀ ਕਰਕੇ ਕਮਰਿਆਂ ਦਾ ਨਿਰਮਾਣ ਕਰਵਾਇਆ ਸੀ।ਕੈਬਨਿਟ ਮੰਤਰੀ ਨੇ ਨਵਾਂ ਕੋਟ ਬਜ਼ਾਰ ‘ਚ ਸਥਿਤ ਆਰੀਆ ਸਮਾਜ ਮੰਦਰ ਦੇ ਪ੍ਰਧਾਨ ਡਾ: ਪ੍ਰਕਾਸ਼ ਚੰਦ ਨੂੰ ਵੀ ਲਈ 2 ਲੱਖ ਦਾ ਚੈਕ ਸੌਂਪਿਆ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਅਰੁਣ ਪੱਪਲ, ਕੋਂਸਲਰ ਤਾਹਿਰ ਸ਼ਾਹ ਤੇ ਸੁਰਿੰਦਰ ਛਿੰਦਾ, ਸਰਬਜੀਤ ਸਿੰਘ ਲਾਟੀ, ਰਵੀ ਕਾਂਤ, ਦੇਸ ਰਾਜ, ਸੋਨੂੰ ਭਾਟੀਆ, ਵਿਵੇਕ ਕੁਮਾਰ, ਬਾਲ ਕ੍ਰਿਸ਼ਨ, ਗੁਰਨਾਮ ਸਿੰਘ ਲਾਲੀ, ਪ੍ਰਮੋਦ ਕੁਮਾਰ ਅਤੇ ਹੋਰ ਪਤਵੰਤੇ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media