
ਫਾਜਿਲਕਾ, 24 ਅਕਤੂਬਰ (ਵਿਨੀਤ ਅਰੋੜਾ) – ਪਿਛਲੇ ਦਿਨੀ ਸਕੂਲੀ ਪੱਧਰੀ ਐਥਲੈਟਿਕ ਮੀਟ ਬਹੁਮੰਤਵੀ ਸਪੋਰਟਸ ਸਟੇਡੀਅਮ ਜਲਾਲਾਬਾਦ ਵਿਖੇ ਕਰਵਾਈ ਗਈ। ਜਿਸ ਵਿੱਚ ਲਮੋਚੜ ਕਲਾਂ ਨੇ ਜਿਂਲੇ ਭਰ ਦੇ ਸਕੂਲਾਂ ਵਿਚ ਸਭ ਤੋ ਜਿਆਦਾ ਮੈਡਲ ਪ੍ਰਾਪਤ ਕੀਤੇ। ਖਿਡਾਰੀਆਂ ਨੇ 7 ਗੋਲਡ 6 ਸਿਲਵਰ ਅਤੇ 5 ਕਾਂਸੇ ਦੇੇ ਕੁਲ 18 ਮੈਡਲ ਜਿੱਤੇ ਹਨ। ਜਿੰਨਾ ਵਿੱਚ ਸੁਖਚੈਨ ਸਿੰਘ ਨੇ ਅੰਡਰ-19 ਗਰੁੱਪ ਵਿੱਚ 100 ਅਤੇ 200 ਮੀਟਰ ਵਿਚ ਗੋਲਡ ਗੁਰਮੀਤ ਸਿੰਘ ਨੇ 5 ਕਿ:ਮੀ: ਵਾਕ ਵਿੱਚੋ ਗੋਲਡ ਅਤੇ 5000 ਮੀ: ਦੌੜ ਵਿੱਚ ਕਾਂਸੇ ਦਾ ਮੈਡਲ, ਛਿੰਦਰਪਾਲ ਸਿੰਘ ਨੇ ਅੰਡਰ-17 ਗਰੁੱਪ ਵਿੱਚੋ 3000 ਮੀ: ਵਿੱਚ ਗੋਲਡ ਪੂਜਾ ਰਾਣੀ ਨੇ 1500 ਮੀ: ਵਿੱਚਂੋ ਗੋਲਡ ਅਤੇ 3000 ਮੀ: ਵਿੱਚੋਂ ਸਿਲਵਰ, ਮਨਜੀਤ ਕੌਰ ਨੇ 1500 ਮੀ: ਵਿੱਚ ਸਿਲਵਰ, 800 ਮੀ: ਵਿੱਚ ਸਿਲਵਰ ਮਨੀਸ਼ਾ ਰਾਣੀ ਨੇ ਹਾਈ ਜੰਪ ਵਿੱਚ ਸਿਲਵਰ ਜੋਤੀ ਨੇ ਡਿਸਕਸ ਥਰੋ ਵਿੱਚ ਕਾਸੇ ਦਾ ਮੈਡਲ ਜਿੱਤਿਆ। ਇਸ ਤਰਾ ਅੰਡਰ-14 ਗਰੁੱਪ ਵਿੱਚ ਵੀਰ ਕੌਰ ਨੇ 400 ਮੀ: ਵਿੱਚ ਕਾਸੇ, ਨੀਤੂ ਰਾਣੀ ਨੇ 600 ਮੀ: ਵਿੱਚ ਸਿਲਵਰ ਅਤੇ ਸਿਲਪਾ ਰਾਣੀ ਸ਼ਾਟਪੁੱਟ ਵਿੱਚ ਗੋਲਡ ਅਤੇ ਡਿਸਕਸ ਥਰੋ ਵਿੱਚ ਕਾਂਸੇ ਦਾ ਮੈਡਲ ਜਿੱਤਿਆ
Check Also
ਦਿਸ਼ਾ ਕਮੇਟੀ ਦੀ ਮੀਟਿੰਗ ‘ਚ ਅੰਮ੍ਰਿਤਸਰ ਦੇ ਵਿਕਾਸ ਕਾਰਜ਼ਾਂ ਦੀ ਵਿਸਥਾਰਤ ਸਮੀਖਿਆ
ਅੰਮ੍ਰਿਤਸਰ, 12 ਸਤੰਬਰ (ਸੁਖਬੀਰ ਸਿੰਘ) – ਲੋਕ ਸਭਾ ਮੈਂਬਰ ਅਤੇ ਜਿਲ੍ਹਾ ਵਿਕਾਸ ਕੋਆਰਡੀਨੇਸ਼ਨ ਅਤੇ ਨਿਗਰਾਨੀ …
Punjab Post Daily Online Newspaper & Print Media