Monday, March 30, 2026

ਐਗਰੀਕਲਚਰ ਇੰਫਰਾ ਸਟਰਕਚਰ ਫੰਡ (ਏ.ਆਈ.ਐਫ) ਸਕੀਮ ਤਹਿਤ ਕੀਤੀ ਮੀਟਿੰਗ

ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਜਿਲ੍ਹੇ ’ਚ ਐਗਰੀਕਲਚਰ ਇੰਨਫਰਾਸਟਰੱਕਚਰ ਫੰਡ (ਏ.ਆਈ.ਐਫ) ਸਕੀਮ ਲਾਗੂ ਕਰਨ ਲਈ ਡਾਇਰੈਕਟਰ ਬਾਗਬਾਨੀ ਸ਼੍ਰੀਮਤੀ ਸ਼ੈਲਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਿੰਦਰ ਸਿੰਘ ਧੰਜਲ ਡਿਪਟੀ ਡਾਇਰੈਕਟਰ ਬਾਗਬਾਨੀ ਅੰਮ੍ਰਿਤਸਰ ਨੇ ਵੱਖ-ਵੱਖ ਅਲਾਈਡ ਵਿਭਾਗ, ਐਫ.ਪੀ.ਓ ਤੇ ਅਗਾਂਹਵਧੂ ਜਿਮੀਂਦਾਰਾਂ ਨਾਲ ਮੀਟਿੰਗ ਕੀਤੀ।ਜਿਸ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਸਕੀਮ ਨੂੰ ਲਾਗੂ ਕਰਨ ਸਬੰਧੀ ਸਰਕਾਰ ਵਲੋਂ ਡਾਇਰੈਕਟਰ ਬਾਗਬਾਨੀ ਵਿਭਾਗ ਨੂੰ ਮੈਂਬਰ ਸੈਕਟਰੀ ਨਿਯੁੱਕਤ ਕੀਤਾ ਗਿਆ ਹੈ।
                    ਭਾਰਤ ਸਰਕਾਰ ਵਲੋਂ ਇਕ ਲੱਖ ਕਰੋੜ ਰੁਪਏ ਫੰਡ ਦੀ ਤਜਵੀਜ਼ ਹੈ, ਜਿਸ ਵਿਚੋਂ ਪੰਜਾਬ ਲਈ 4713 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ, ਜੋ 2020-21 ਤੋਂ  2029-30 ਤੱਕ ਚੱਲੇਗਾ।ਇਸ ਤਹਿਤ ਲਏ ਜਾਣ ਵਾਲੇ 2 ਕਰੋੜ ਤੱਕ ਦੇ ਕਰਜੇ ’ਚ 3 ਫੀਸਦੀ ਵਿਆਜ ਦੀ ਛੋਟ ਦੀ ਸਹੂਲਤ ਮੁਹੱਈਆ ਹੋਵੇਗੀ।ਇਸ ਸਕੀਮ ਰਾਹੀਂ ਫਸਲ ਕਟਾਈ ਉਪਰੰਤ ਸਾਂਭ ਸੰਭਾਲ ਲਈ ਕੀਤੇ ਜਾਣ ਵਾਲੇ ਪ੍ਰਬੰਧ ਜਿਵੇਂ ਕਿ ਸਪਲਾਈ ਚੈਨ ਸੇਵਾਵਾਂ, ਗੋਦਾਮ, ਸਾਈਲੋਜ਼, ਈ-ਮਾਰਕਟਿੰਗ, ਅਨਾਜ ਕੁਆਲਿਟੀ ਵਿਸ਼ਲੇਸ਼ਨ ਇਕਾਈਆਂ, ਕੋਲਡ ਸਟੋਰੇਜ, ਰਾਈਪਨਿੰਗ ਚੈਂਬਰ, ਪੈਕ ਹਾਊਸ ਆਦਿ ਬਣਾਏ ਜਾਣਗੇ ਤਾਂ ਜੋ ਫਸਲ ਦੀ ਸਹੀ ਸੰਭਾਲ ਹੋ ਸਕੇ।ਪ੍ਰਿਤਪਾਲ ਸਿੰਘ ਲੀਡ ਬੈਂਕ ਮੈਨੇਜਰ ਨੇ ਹਾਜ਼ਰ ਮੈਂਬਰਾਂ ਨੂੰ ਦੱਸਿਆ ਕਿ ਨਾਬਾਰਡ ਨਾਲ ਸਮਝੌਤਾ ਹੋਣ ਤੋਂ ਬਾਅਦ ਸਾਰੇ ਬੈਂਕ ਜਿੰਨ੍ਹਾਂ ’ਚ ਸਹਿਕਾਰੀ ਬੈਂਕ, ਆਰ.ਆਰ.ਬੀ, ਵਪਾਰਕ ਬੈਂਕ ਤੇ ਛੋਟੇ ਵਿੱਤੀ ਬੈਂਕ ਇਹ ਵਿੱਤੀ ਸਹੂਲਤ ਪ੍ਰਦਾਨ ਕਰਨਗੇ।ਪ੍ਰੋਜੈਕਟਾਂ ਦੀ ਯੋਗਤਾ ਸਬੰਧੀ ਜਿਲ੍ਹਾ ਪੱਧਰ ‘ਤੇ ਕਮੇਟੀ ਬਣਾਈ ਗਈ ਹੈ, ਜਿਸ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਨ।ਇਸ ਸਕੀਮ ਅਧੀਨ ਪ੍ਰਾਇਮਰੀ ਖੇਤੀਬਾੜੀ ਕੋਆਪਰੇਟਿਵ ਸੁਸਾਇਟੀਜ਼ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਕਿਸਾਨ ਤੇ ਤਕਨੀਕੀ ਖੇਤੀ ਨਾਲ ਸਬੰਧਤ ਉਦਮੀਆਂ ਨੂੰ ਕਰਜ਼ੇ ਦੀ ਸਹੂਲਤ ਮਿਲ ਸਕੇਗੀ।
                  ਮੀਟਿੰਗ ਵਿਚ ਹਾਜ਼ਰ ਬੈਂਕਾ ਦੇ ਫੀਲਡ ਅਫਸਰ, ਬਾਗਬਾਨੀ ਵਿਕਾਸ ਅਫਸਰ, ਜਤਿੰਦਰ ਸਿੰਘ ਸੰਧੂ, ਹਰਵਿੰਦਰ ਸਿੰਘ, ਸੁਖਪਾਲ ਸਿੰਘ ਹਰਪ੍ਰੀਤ ਕੌਰ ਅਤੇ ਅਗਾਂਹਵਧੂ ਇਲਾਕੇ ਦੇ ਜਿਮੀਂਦਾਰ ਸੰਨੀ ਰੰਧਾਵਾ ਅਜਨਾਲਾ, ਮਨਜੀਤ ਸਿੰਘ ਮਹਿਲਾਂਵਾਲਾ, ਹਰਪ੍ਰਤਾਪ ਸਿੰਘ ਭਿੱਟੇਵੱਡ ਆਦਿ ਨੇ ਜਿਮੀਂਦਾਰਾਂ ਨੂੰ ਇਸ ਸਕੀਮ ਦੀਆਂ ਗਾਈਡਲਾਈਨਜ਼ ਦੀ ਕਾਪੀ ਦਿੰਦਿਆਂ ਡਿਪਟੀ ਡਾਇਰੈਕਟਰ ਬਾਗਬਾਨੀ ਵਲੋਂ ਇਸ ਸਕੀਮ ਨੂੰ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਾਉਣ ਲਈ ਕਿਹਾ ਗਿਆ।

Check Also

ਸ਼੍ਰੋਮਣੀ ਕਮੇਟੀ ਦਾ ਵਿੱਤੀ ਵਰ੍ਹੇ 2026-27 ਲਈ 1487 ਕਰੋੜ 41 ਲੱਖ ਦਾ ਬਜ਼ਟ ਪਾਸ -ਐਡਵੋਕੇਟ ਧਾਮੀ

ਅੰਮ੍ਰਿਤਸਰ, 29 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿੱਤੀ ਵਰ੍ਹੇ 2026-27 ਲਈ …