Monday, November 23, 2026

ਬੀਡੀਪੀਓ ਦਫ਼ਤਰ ਵਿਖੇ ਨੋਜਵਾਨਾਂ ਨੂੰ ਸਰਟੀਫਿਕੇਟਾਂ ਨਾਲ ਵੰਡੇ ਕਰਜੇ ਦੇ ਚੈਕ

â´ÕæðŠæÙ •¤ÚUÌð ¥ç×Ì •é¤×æÚU ß ×´¿ ÂÚU ÕñÆðU ×ðãU׿ÙÐ

ਫਾਜਿਲਕਾ, 14  ਮਾਰਚ (ਵਿਨੀਤ ਅਰੋੜਾ)- ਸਥਾਨਕ ਬੀਡੀਪੀਓ ਦਫ਼ਤਰ ਵਿਖੇ ਜਿਲਾ ਪਲਾਨਿੰਗ ਬੋਰਡ  ਦੇ ਅਧਿਕਾਰੀ ਨਿਤੀਨ ਕੁਮਾਰ, ਅਧਿਆਪਕ ਪਵਨ ਗੁਗਲਾਨੀ ਆਦਿ ਦੇ ਸਹਿਯੋਗ ਨਾਲ ਇੱਕ ਸਮਾਰੋਹ ਦਾ ਆਯੋਜਨ ਕਰਕੇ ਨੋਜਵਾਨਾਂ ਨੂੰ ਕਰਜੇ ਦੇ ਚੈਕ ਅਤੇ ਸਰਟਿਫਿਕੇਟ ਵੰਡੇ ਗਏ।ਸਮਾਰੋਹ ਦੀ ਜਾਣਕਾਰੀ ਦਿੰਦੇ ਹੋਏ ਨਾਰਥ ਇੰਡੀਆ ਟੈਕਨੀਕਲ ਕੰਸਲਟੇਂਸੀ ਆਰਗੇਨਾਈਜੇਸ਼ਨ ਲਿਮ: ਚੰਡੀਗੜ (ਨਿਟਕੋਨ) ਦੇ ਅਧਿਕਾਰੀ ਪ੍ਰਿੰਸ ਗਾਂਧੀ ਨੇ ਦੱਸਿਆ ਕਿ ਵਿਭਾਗ ਦੁਆਰਾ ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਿਊਟੀ ਪਾਰਲਰ, ਫ਼ੈਸ਼ਨ ਡਿਜਾਇਨਿੰਗ, ਇੰਵਰਟਰ, ਸਟੈਬਲਾਇਜਰ, ਏ.ਸੀ ਅਤੇ ਫਰਿਜ ਰਿਪੇਅਰ ਦੀ ਟ੍ਰੇਨਿੰਗ ਲਈ 90-90 ਨੋਜਵਾਨਾਂ ਦਾ ਬੈਚ ਸ਼ੁਰੂ ਕੀਤਾ ਗਿਆ ਅਤੇ ਬਾਅਦ ਵਿੱਚ ਛੇ ਹੋਰ ਨੋਜਵਾਨਾਂ ਨੂੰ ਸ਼ਾਮਿਲ ਕਰ ਲਿਆ ਗਿਆ।ਇਸ ਪ੍ਰਕਾਰ 276 ਨੋਜਵਾਨਾਂ ਨੂੰ ਉਕਤ ਟ੍ਰੇਨਿੰਗ ਤਿੰਨ ਸ਼ਹਿਰਾਂ ਵਿੱਚ 19 ਅਗਸਤ ਤੋਂ 30 ਨਵੰਬਰ 2013 ਤੱਕ ਦਿੱਤੀ ਗਈ ਸੀ।ਉਨਾਂ ਕਿਹਾ ਕਿ ਉਕਤ ਟ੍ਰੇਨਿੰਗ ਦੇ ਨਾਲ ਨਾਲ ਮਾਰਕੀਟਿੰਗ ਦੀ ਟ੍ਰੇਨਿੰਗ ਵੀ ਦਿੱਤੀ ਗਈ ਹੈ ਅਤੇ ਕਰਜਾ ਉਪਲੱਬਧ ਕਰਵਾਇਆ ਗਿਆ ਹੈ।276 ਵਿੱਚੋਂ 150 ਨੇ ਕਰਜ਼ ਲਈ ਅਪਲਾਈ ਕੀਤਾ ਸੀ ਅਤੇ ਪਹਿਲੇ ਪੜਾਅ ਵਿੱਚ 60 ਨੋਜਵਾਨਾਂ ਦਾ ਕਰਜਾ ਮਨਜ਼ੂਰ ਹੋਇਆ ਹੈ ਅਤੇ 40 ਦੇ ਚੈਕ ਬਣਕੇ ਆ ਗਏ ਹਨ, ਜੋ ਸਰਟੀਫਿਕੇਟ ਦੇ ਨਾਲ ਹੀ ਦੇ ਦਿੱਤੇ ਗਏ ਹਨ।ਇਸ ਤਰਾਂ ਟਰੇਨਿੰਗ ਪ੍ਰਾਪਤ ਨੋਜਵਾਨ ਆਪਣਾ ਕੰਮ ਚਲਾਉਣ ਦੇ ਕਾਬਲ ਹੋ ਗਏ ਹਨ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply