ਫਾਜਿਲਕਾ, 14 ਮਾਰਚ (ਵਿਨੀਤ ਅਰੋੜਾ)- ਯੂਥ ਵਿਰਾਂਗਨਾਵਾਂ ਸੰਸਥਾ ਨਵੀਂ ਦਿੱਲੀ ਵੱਲੋਂ ਅੱਜ ਫਾਜ਼ਿਲਕਾ ਉਪਮੰਡਲ ਦੇ ਪਿੰਡ ਜੱਟ ਵਾਲੀ ‘ਚ ਇੱਕ ਜ਼ਰੂਰਤਮੰਦ ਪਰਿਵਾਰ ਨੂੰ ਮਕਾਨ ਬਣਾਕੇ ਦਿੱਤਾ ਗਿਆ। ਇਸ ਮੌਕੇ ਵਿੰਗ ਦੀ ਜ਼ਿਲਾ ਜਿੰਮੇਵਾਰ ਵਨੀਤਾ ਗਾਂਧੀ, ਨੀਲਮ, ਪ੍ਰੀਤੀ ਕੁੱਕੜ ਅਤੇ ਕੈਲਾਸ਼, ਨੀਸ਼ਾ, ਜੋਤੀ, ਸੁਨੀਤਾ ਅਤੇ ਵੱਡੀ ਗਿਣਤੀ ‘ਚ ਫਾਜ਼ਿਲਕਾ ਸ਼ਹਿਰ ਅਤੇ ਆਲੇ ਦੁਆਲੇ ਦੇ ਪਿੰਡਾਂ ਦੀਆਂ ਯੂਥ ਵਿਰਾਂਗਨਾਵਾਂ ਨੇ ਸਹਿਯੋਗ ਕੀਤਾ। ਜ਼ਿਲਾ ਜਿੰਮੇਵਾਰ ਵਨੀਤਾਂ ਗਾਂਧੀ, ਨੀਲਮ ਅਤੇ ਪ੍ਰੀਤੀ ਕੁੱਕੜ ਨੇ ਦੱਸਿਆ ਕਿ ਪਿੰਡ ਜੱਟ ਵਾਲੀ ਵਾਸੀ ਹੁਸ਼ਿਆਰ ਸਿੰਘ ਜੋ ਡਰਾਈਵਰ ਦਾ ਕੰਮ ਕਰਦਾ ਹੈ ਦਾ ਇੱਕ ਕੱਚਾ ਕਮਰਾ ਬਣਿਆ ਹੋਇਆ ਸੀ ਜਿਸ ਦੀ ਛੱਤ ਡਿੱਗਣ ਵਾਲੀ ਸੀ।ਇਸ ਸਬੰਧੀ ਜਦੋਂ ਯੂਥ ਵਿਰਾਂਗਨਾਵਾਂ ਨੂੰ ਪਤਾ ਲੱਗਿਆ ਤਾਂ ਉਨਾਂ ਨੇ ਉਕਤ ਜ਼ਰੂਰਤਮੰਦ ਪਰਿਵਾਰ ਦੇ ਨਾਲ ਗੱਲ ਕਰਕੇ ਅੱਜ ਇੱਕ ਪੱਕਾ ਮਕਾਨ ਬਣਾਕੇ ਦਿੱਤਾ ਹੈ ਜਿਸ ‘ਚ 11 ਗੁਣਾ 14 ਫੁੱਟ ਦਾ ਕਮਰਾ ਅਤੇ ਚਾਰ ਦੀਵਾਰੀ ਹਨ।ਉਨਾਂ ਦੱਸਿਆ ਕਿ ਇਸ ਮਕਾਨ ‘ਤੇ ਲਗਭਗ 50,200 ਰੁਪਏ ਖਰਚ ਹੋਏ ਹਨ । ਹੁਸ਼ਿਆਰ ਸਿੰਘ ਨੇ ਯੂਥ ਵਿਰਾਂਗਨਾਵਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਯੂਥ ਵਿਰਾਂਗਨਾਵਾਂ ਵੱਲੋਂ ਉਸਨੂੰ ਮਕਾਨ ਬਣਾਕੇ ਦੇਣਾ ਅਤੇ ਪਿੰਡਾਂ ‘ਚ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਖਿਲਾਫ਼ ਰੈਲੀਆਂ ਕੱਢ ਕੇ ਲੋਕਾਂ ਨੂੰ ਇਨਾਂ ਬੁਰਾਈਆਂ ਦੇ ਖਿਲਾਫ਼ ਜਾਗਰੂਕ ਕਰਨ ਦੇ ਲਈ ਅੱਗੇ ਆਉਣਾ ਇੱਕ ਸ਼ਲਾਘਾ ਯੋਗ ਕੰਮ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …