ਫਾਜਿਲਕਾ, 14 ਮਾਰਚ (ਵਿਨੀਤ ਅਰੋੜਾ)- ਸਥਾਨਕ ਬੀਡੀਪੀਓ ਦਫ਼ਤਰ ਵਿਖੇ ਜਿਲਾ ਪਲਾਨਿੰਗ ਬੋਰਡ ਦੇ ਅਧਿਕਾਰੀ ਨਿਤੀਨ ਕੁਮਾਰ, ਅਧਿਆਪਕ ਪਵਨ ਗੁਗਲਾਨੀ ਆਦਿ ਦੇ ਸਹਿਯੋਗ ਨਾਲ ਇੱਕ ਸਮਾਰੋਹ ਦਾ ਆਯੋਜਨ ਕਰਕੇ ਨੋਜਵਾਨਾਂ ਨੂੰ ਕਰਜੇ ਦੇ ਚੈਕ ਅਤੇ ਸਰਟਿਫਿਕੇਟ ਵੰਡੇ ਗਏ।ਸਮਾਰੋਹ ਦੀ ਜਾਣਕਾਰੀ ਦਿੰਦੇ ਹੋਏ ਨਾਰਥ ਇੰਡੀਆ ਟੈਕਨੀਕਲ ਕੰਸਲਟੇਂਸੀ ਆਰਗੇਨਾਈਜੇਸ਼ਨ ਲਿਮ: ਚੰਡੀਗੜ (ਨਿਟਕੋਨ) ਦੇ ਅਧਿਕਾਰੀ ਪ੍ਰਿੰਸ ਗਾਂਧੀ ਨੇ ਦੱਸਿਆ ਕਿ ਵਿਭਾਗ ਦੁਆਰਾ ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਿਊਟੀ ਪਾਰਲਰ, ਫ਼ੈਸ਼ਨ ਡਿਜਾਇਨਿੰਗ, ਇੰਵਰਟਰ, ਸਟੈਬਲਾਇਜਰ, ਏ.ਸੀ ਅਤੇ ਫਰਿਜ ਰਿਪੇਅਰ ਦੀ ਟ੍ਰੇਨਿੰਗ ਲਈ 90-90 ਨੋਜਵਾਨਾਂ ਦਾ ਬੈਚ ਸ਼ੁਰੂ ਕੀਤਾ ਗਿਆ ਅਤੇ ਬਾਅਦ ਵਿੱਚ ਛੇ ਹੋਰ ਨੋਜਵਾਨਾਂ ਨੂੰ ਸ਼ਾਮਿਲ ਕਰ ਲਿਆ ਗਿਆ।ਇਸ ਪ੍ਰਕਾਰ 276 ਨੋਜਵਾਨਾਂ ਨੂੰ ਉਕਤ ਟ੍ਰੇਨਿੰਗ ਤਿੰਨ ਸ਼ਹਿਰਾਂ ਵਿੱਚ 19 ਅਗਸਤ ਤੋਂ 30 ਨਵੰਬਰ 2013 ਤੱਕ ਦਿੱਤੀ ਗਈ ਸੀ।ਉਨਾਂ ਕਿਹਾ ਕਿ ਉਕਤ ਟ੍ਰੇਨਿੰਗ ਦੇ ਨਾਲ ਨਾਲ ਮਾਰਕੀਟਿੰਗ ਦੀ ਟ੍ਰੇਨਿੰਗ ਵੀ ਦਿੱਤੀ ਗਈ ਹੈ ਅਤੇ ਕਰਜਾ ਉਪਲੱਬਧ ਕਰਵਾਇਆ ਗਿਆ ਹੈ।276 ਵਿੱਚੋਂ 150 ਨੇ ਕਰਜ਼ ਲਈ ਅਪਲਾਈ ਕੀਤਾ ਸੀ ਅਤੇ ਪਹਿਲੇ ਪੜਾਅ ਵਿੱਚ 60 ਨੋਜਵਾਨਾਂ ਦਾ ਕਰਜਾ ਮਨਜ਼ੂਰ ਹੋਇਆ ਹੈ ਅਤੇ 40 ਦੇ ਚੈਕ ਬਣਕੇ ਆ ਗਏ ਹਨ, ਜੋ ਸਰਟੀਫਿਕੇਟ ਦੇ ਨਾਲ ਹੀ ਦੇ ਦਿੱਤੇ ਗਏ ਹਨ।ਇਸ ਤਰਾਂ ਟਰੇਨਿੰਗ ਪ੍ਰਾਪਤ ਨੋਜਵਾਨ ਆਪਣਾ ਕੰਮ ਚਲਾਉਣ ਦੇ ਕਾਬਲ ਹੋ ਗਏ ਹਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …