Sunday, December 22, 2024

ਨਾਟਕ ਸਤਿਆਗ੍ਰਹਿ ਦੀ ਪੇਸ਼ਕਾਰੀ ਨੇ ਦਿੱਤਾ ਦੇਸ਼ ਭਗਤੀ ਦਾ ਸੁਨੇਹਾ

PPN130313
ਅੰਮ੍ਰਿਤਸਰ, 13 ਮਾਰਚ (ਪੰਜਾਬ ਪੋਸਟ ਬਿਊਰੋ)-  ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਸ੍ਰੀ ਕੇਵਲ ਧਾਲੀਵਾਲ ਦੀ ਅਗਵਾਈ ‘ਚ ਚੱਲ ਰਿਹਾ 10 ਰੋਜ਼ਾ ਨਾਟਕ ਮੇਲਾ ਨਾਟ ਪ੍ਰੇਮੀਆਂ ਦੀ ਭਰਪੂਰ ਹਾਜ਼ਰੀ ਨਾਲ ਸਿਖਰਾਂ ਨੂੰ ਛੂਹ ਰਿਹਾ ਹੈ। 11 ਵੇਂ ਥੀਏਟਰ ਫੈਸਟੀਵਲ ਦੇ ਚੌਥੇ ਦਿਨ ਜੋਧਪੁਰ, ਰਾਜਸਥਾਨ ਦੀ ਆਈ ਟੀਮ ਨੇ ਸ੍ਰੀ ਅਰਜੁਨ ਦਿਓ ਚਾਰਨ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਇਤਿਹਾਸਕ ਘਟਨਾ ਤੇ ਅਧਾਰਤ ਨਾਟਕ ਸਤਿਆਗ੍ਰਹਿ ਪੇਸ਼ ਕੀਤਾ ਗਿਆ। ਮੁਗਲ ਬਾਦਸ਼ਾਹ ਅਕਬਰ ਦੇ ਸਮਿਆਂ ‘ਚ ਜੋਧਪੁਰ ਵਾਪਰੀ ਉਸ ਘਟਨਾ ਨੂੰ ਜਿਸ ਵਿਚ 185 ਸਾਹਿਤਕਾਰਾਂ ਨੇ ਮੁਗਲਾਂ ਵਿਰੁਧ ਜੰਗ-ਏ-ਅਜ਼ਾਦੀ ਦਾ ਬਿਗੁਲ ਵਜਾਉਂਦਿਆਂ ਆਪਣੇ ਸਰੀਰਾਂ ਦਾ ਬਲਿਦਾਨ ਦੇ ਕੇ ਭਾਰਤ ਮਾਤਾ ਦੇ ਸੱਚੇ ਸਪੂਤ ਹੋਣ ਦਾ ਫਰਜ਼ ਨਿਭਾਇਆ ਅਤੇ ਆਪਣੀ ਕਲਮ, ਸੋਚ ਅਤੇ ਅਣਖ਼ ਨੂੰ ਆਚ ਨਾ ਆਉਣ ਦਿੱਤੀ। ਸਟੇਜ਼ ਤੇ ਕਿਰਦਾਰ ਨਿਭਾ ਰਹੇ ਕਲਾਕਾਰਾਂ ‘ਚ ਮਹੂਆ, ਦੀਪਕ ਭਟਾਨਾਗਰ, ਆਸ਼ੀਸ਼ ਚਾਰਨ, ਮਹੇਸ਼ ਮਾਥੂਰ, ਮੇਘ ਸਿੰਘ, ਅਰਣ ਬਿਹੂਰਾ ਆਦਿ 16  ਮੈਂਬਰੀ ਕਲਾਕਾਰਾਂ ਦੀ ਟੀਮ ਵੱਲੋਂ ਸੰਵਾਦ, ਗੀਤ, ਸੰਗੀਤ, ਰੋਸ਼ਨੀ ਅਤੇ ਆਵਾਜ਼ ਦੇ ਸਾਂਝੇ ਸੁਮੇਲ ਨਾਲ ਆਪਣੇ ਦਮਦਾਰ ਅਭਿਨੈ ਰਾਹੀਂ ਦਰਸ਼ਕਾਂ ਦੇ ਮਨਾਂ ਤੇ ਗੁੜ੍ਹੀ ਛਾਪ ਛੱਡੀ। ਇਸ ਮੌਕੇ ਜਗਦੀਸ਼ ਸਚਦੇਵਾ, ਦੀਪ ਦਵਿੰਦਰ ਸਿੰਘ, ਪਵਨਦੀਪ, ਗੁਰਦੇਵ ਸਿੰਘ ਮਹਿਲਾਂਵਾਲਾ, ਪ੍ਰਮਿੰਦਰਜੀਤ, ਸਰਬਜੀਤ ਲਾਡਾ, ਗੁਰਤੇਜ ਮਾਨ, ਹਰਭਜਨ ਸਿੰਘ ਭਾਟੀਆ, ਰਛਪਾਲ ਰੰਧਾਵਾ, ਮੈਡਮ ਸ਼ਬਨਮ ਹਾਂਡਾ, ਡਾ. ਅਰਵਿੰਦਰ ਕੌਰ ਧਾਲੀਵਾਲ, ਅਨੀਤਾ ਦੇਵਗਨ, ਹਰਦੀਪ ਗਿੱਲ, ਦੇਵ ਦਰਦ ਅਤੇ ਹੋਰ ਵੱਡੀ ਗਿਣਤੀ ਵਿੱਚ ਕਲਾ ਪ੍ਰੇਮੀ ਹਾਜ਼ਰ ਸਨ। ਅੱਜ ਸਾਰਥਕ ਰੰਗਮੰਚ ਥੀਏਟਰ ਪਟਿਆਲਾ ਦੀ ਟੀਮ ਵੱਲੋਂ ਲੱਖਾ ਲਹਿਰੀ ਦੀ ਨਿਰਦੇਸ਼ਨਾ ਹੇਠ ਨਾਟਕ ‘ਕੇਹਰ ਸਿੰਘ ਦੀ ਮੌਤ’ ਪੇਸ਼ ਕੀਤਾ ਜਾਵੇਗਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply