ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਕੋਵਿਡ-19 ਮਹਾਂਮਾਰੀ ਅਤੇ ਅੰਮ੍ਰਿਤਸਰ ਪਠਾਨਕੋਟ ਮਾਰਗ ‘ਤੇ ਰੇਲ ਗੱਡੀਆਂ ਦੇ ਸਸਪੈਂਡ ਹੋਣ ਕਾਰਨ ਡਾਕ ਵਿਭਾਗ
ਨੇ ਅੱਜ ਬਟਾਲਾ, ਧਾਰੀਵਾਲ, ਗੁਰਦਾਸਪੁਰ, ਦੀਨਾਨਗਰ ਅਤੇ ਪਠਾਨਕੋਟ ਵਰਗੇ ਖੇਤਰਾਂ ਨੂੰ ਮੇਲ ਭੇਜਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਰੋਡ ਟਰਾਂਸਪੋਰਟ ਨੈਟਵਰਕ ਦੇ ਅਧੀਨ ਇੱਕ ਮੇਲ ਮੋਟਰ ਸੇਵਾ ਸ਼ੁਰੂ ਕੀਤੀ ਹੈ।
ਰੇਲਵੇ ਮੇਲ ਸਰਵਿਸ ਸੁਪਰਡੈਂਟ ਵਿਕਾਸ ਸ਼ਰਮਾ ਨੇ ਦੱਸਿਆ ਕਿ ਡਾਕ ਵਿਭਾਗ ਆਪਣੀ ਮੇਲ ਅਤੇ ਹੋਰ ਸੇਵਾਵਾਂ ਦੀ ਸਮੇਂ ਸਿਰ ਸਪੁਰਦਗੀ ਪ੍ਰਤੀ ਵਚਨਬੱਧਤਾ ਲਈ ਜਾਣਿਆ ਜਾਂਦਾ ਹੈ ਅਤੇ ਇਹ ਨਵਾਂ ਲਾਂਚ ਕੀਤਾ ਮੇਲ ਟਰਾਂਸਪੋਰਟੇਸ਼ਨ ਨੈਟਵਰਕ ਯਕੀਨਨ ਪੱਤਰਾਂ / ਡਾਕ ਨੂੰ ਪ੍ਰਸਾਰਿਤ ਕਰਨ ਵਿੱਚ ਤੇਜ਼ੀ ਲਿਆਵੇਗਾ।ਜਿਸ ਦੇ ਨਤੀਜੇ ਵਜੋਂ ਮਾਣਯੋਗ ਗਾਹਕਾਂ ਦੇ ਦਰਵਾਜੇ ਤੇ ਮੇਲ ਦੀ ਤੁਰੰਤ / ਤੇਜ਼ ਡਿਲਿਵਰੀ ਹੋਵੇਗੀ।
ਇਸ ਮੌਕੇ ਵਿਕਾਸ ਸ਼ਰਮਾ ਸੁਪਰਡੈਂਟ ਰੇਲਵੇ ਮੇਲ ਸਰਵਿਸ ‘ਆਈ’ ਡਵੀਜ਼ਨ ਜਲੰਧਰ ਨੇ ਪੰਜਾਬ ਪੋਸਟਲ ਸਰਕਲ ਦੇ ਰੋਡ ਟਰਾਂਸਪੋਰਟ ਨੈਟਵਰਕ ਮੇਲ ਮੋਟਰ ਸੇਵਾ ਨੂੰ ਅੰਮ੍ਰਿਤਸਰ-ਪਠਾਨਕੋਟ ਤੋਂ ਬਟਾਲਾ, ਧਾਰੀਵਾਲ, ਗੁਰਦਾਸਪੁਰ, ਦੀਨਾਨਗਰ ਅਤੇ ਪਠਾਨਕੋਟ ਰਾਹੀਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਕੁਲਵੰਤ ਸਿੰਘ ਐਸ.ਪੀ (ਹੈਡਕੁਆਟਰ), ਐਸ.ਕੇ ਚੁੱਗ ਸੀਨੀਅਰ ਪੋਸਟ ਮਾਸਟਰ ਅੰਮ੍ਰਿਤਸਰ ਜੀ.ਪੀ.ਓ, ਵਿਵੇਕ ਨਿਧੀ ਸਿੰਘ ਏ.ਐਸ.ਆਰ.ਐਮ ਅੰਮ੍ਰਿਤਸਰ, ਦਲਵੀਰ ਸਿੰਘ ਮੈਨੇਜਰ ਐਨ.ਐਸ.ਐਚ ਅੰਮ੍ਰਿਤਸਰ ਤੇ ਹੋਰ ਅਧਿਕਾਰੀ ਹਾਜਰ ਸਨ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media