Saturday, June 20, 2026

ਸਟੇਟ ਸਾਈਕਲਿੰਗ ਚੈਂਪੀਅਨਸ਼ਿਪ ਦੇ ਵਿੱਚ ਅੰਮ੍ਰਿਤਸਰ ਦੇ ਖਿਡਾਰੀਆਂ ਦੀ ਝੰਡੀ

ਅੰਮ੍ਰਿਤਸਰ, 24 ਮਾਰਚ (ਸੰਧੂ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸੰਪੰਨ ਹੋਈ ਰਾਜ ਪੱਧਰੀ ਸਾਈਕਲਿੰਗ ਸਟੇਟ ਚੈਂਪੀਅਨਸ਼ਿਪ ਦੇ ਦੌਰਾਨ ਅੰਮ੍ਰਿਤਸਰ ਦੇ ਕੌਮਾਂਤਰੀ ਸਾਈਕਲਿਸਟ ਅਮਰਜੀਤ ਸਿੰਘ ਸੰਧੂ ਭੋਮਾ (ਰੇਲਵੇ), ਗੁਰਪ੍ਰੀਤ ਸਿੰਘ, ਸਹਿਜਪ੍ਰੀਤ ਸਿੰਘ ਤੇ ਸੱਯਦ ਖਾਲਿਦ ਨੇ ਪਹਿਲਾਂ ਦੀ ਤਰ੍ਹਾਂ ਹੀ ਬੇਹਤਰੀਨ ਪ੍ਰਦਰਸ਼ਨ ਕਰਦੇ ਹੋਏ ਕਈ ਮੈਡਲਾਂ ਅਤੇ ਟ੍ਰਾਫੀਆਂ ‘ਤੇ ਕਬਜ਼ਾ ਕੀਤਾ ਹੈ। ਹੁਣ ਇਹ ਖਿਡਾਰੀ 27 ਮਾਰਚ ਤੋਂ ਲੈ ਕੇ 31 ਮਾਰਚ ਤੱਕ ਤੇਲੰਗਨਾ ਦੀ ਰਾਜਧਾਨੀ ਹੈਦਰਾਬਾਦ ਵਿਖੇ ਹੋਣ ਵਾਲੀ ਕੌਮੀ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲੈਣਗੇ।
                  ਅੰਮ੍ਰਿਤਸਰ ਪਰਤੇ ਸਮੁੱਚੇ ਖਿਡਾਰੀਆਂ ਦਾ ਜ਼ਿਲ੍ਹਾ ਸਾਇਕਲਿੰਗ ਐਸੋਸੀਏਸ਼ਨ ਦੇ ਸਮੁੱਚੇ ਅਹੁੱਦੇਦਾਰਾਂ ਤੇ ਮੈਂਬਰਾਂ ਦੇ ਵੱਲੋਂ ਸਕੱਤਰ ਤੇ ਸੀ.ਆਈ.ਟੀ ਰੇਲਵੇ (ਰਿਟਾ.) ਕੌਮਾਂਤਰੀ ਸਾਇਕਲਿਸਟ ਬਾਵਾ ਸਿੰਘ ਦੀ ਅਗਵਾਈ ‘ਚ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਬਾਵਾ ਸਿੰਘ ਨੇ ਦੱਸਿਆ ਕਿ ਸਟੇਟ ਚੈਂਪੀਅਨਸ਼ਿਪ ਦੇ ਵਿੱਚ ਕੌਮਾਂਤਰੀ ਸਾਇਕਲਿਸਟ ਅਮਰਜੀਤ ਸਿੰਘ ਸੰਧੂ ਭੋਮਾ (ਰੇਵਲੇ) ਨੇ ਸਪਿ੍ਰੰਟ ਪ੍ਰਤੀਯੋਗਤਾ ਦੇ ਵਿੱਚ ਮੋਹਰੀ ਰਹਿੰਦੇ ਹੋਏ ਗੋਲਡ ਮੈਡਲ ਤੇ ਇੱਕ ਕਿਲੋਮੀਟਰ ਟਾਈਮ ਟ੍ਰਾਇਲ ਪ੍ਰਤੀਯੋਗਤਾ ਦੇ ਵਿੱਚ ਗੋਲਡ ਮੈਡਲ ਹਾਸਲ ਕੀਤਾ ਹੈ।ਗੁਰਪ੍ਰੀਤ ਸਿੰਘ ਨੇ ਟਾਈਮ ਟ੍ਰਾਇਲ ਪ੍ਰਤੀਯੋਗਤਾ ਦੇ ਵਿੱਚ ਫਸਟ ਰਨਰਜ਼ਅੱਪ ਰਹਿੰਦੇ ਹੋਏ ਸਿਲਵਰ ਮੈਡਲ ਹਾਸਲ ਕੀਤਾ।ਅੰਡਰ-14 ਸਾਲ ਉਮਰ ਵਰਗ ਦੀ ਸਪ੍ਰਿੰਟ ਪ੍ਰਤੀਯੋਗਤਾ ਵਿੱਚ ਸੱਯਦ ਖਾਲਿਦ ਨੇ ਮੋਹਰੀ ਰਹਿੰਦੇ ਹੋਏ ਗੋਲਡ ਮੈਡਲ ਜਦੋਂ ਕਿ ਅੰਡਰ-19 ਸਾਲ ਉਮਰ ਵਰਗ ਦੀ ਪਰਸ਼ੂਟ ਪ੍ਰਤੀਯੋਗਤਾ ਵਿੱਚ ਸਹਿਪ੍ਰੀਤ ਨੇ ਸੈਕੰਡ ਰਨਰਜ਼ਅੱਪ ਰਹਿੰਦੇ ਹੋਏ ਬਰਾਊਂਜ਼ ਮੈਡਲ ਪ੍ਰਾਪਤ ਕੀਤਾ।ਬਾਵਾ ਸਿੰਘ ਭੋਮਾ ਨੇ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਇਹ ਖਿਡਾਰੀ ਕਈ ਜ਼ਿਲ੍ਹਾ, ਰਾਜ, ਕੌਮੀ ਤੇ ਕੌਮਾਂਤਰੀ ਪੱਧਰ ਦੇ ਸਾਈਕਲਿੰਗ ਖੇਡ ਮੁਕਾਬਲਿਆਂ ਦੇ ਵਿੱਚ ਆਪਣੀ ਬਿਹਤਰੀਨ ਖੇਡ ਸ਼ੈਲੀ ਦੇ ਬਲਬੂਤੇ ਆਪਣੀ ਧਾਂਕ ਜਮ੍ਹਾਉਣ ਦੇ ਨਾਲ-ਨਾਲ ਕਈ ਮੈਡਲਾਂ ਅਤੇ ਵੱਕਾਰੀ ਟ੍ਰਾਫੀਆਂ ਤੇ ਕਬਜ਼ਾ ਜਮਾਇਆ ਹੈ।ਉਨ੍ਹਾਂ ਆਸ ਜਤਾਈ ਕਿ ਹੈਦਰਾਬਾਦ ਵਿਖੇ ਹੋ ਰਹੇ ਪੰਜ ਰੋਜ਼ਾ ਕੌਮੀ ਸਾਈਕਲਿੰਗ ਮੁਕਾਬਲਿਆਂ ਦਾ ਚੈਂਪੀਅਨ ਤਾਜ ਪੰਜਾਬ ਦੀ ਟੀਮ ਦੇ ਸਿਰ ਹੀ ਸੱਜੇਗਾ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …