ਅੰਮ੍ਰਿਤਸਰ, 24 ਮਾਰਚ (ਸੰਧੂ) – ਹਾਕੀ ਖੇਡ ਖੇਤਰ ਨੂੰ ਉਤਸ਼ਾਹਿਤ ਤੇ ਪ੍ਰਫੁੱਲਤ ਕਰਨ ‘ਚ ਲੱਗੇ ਹਾਕੀ ਖਿਡਾਰੀਆਂ ਦੀ ਨਰਸਰੀ ਵਜੋਂ ਜਾਣੇ ਜਾਂਦੇ ਪਿੰਡ ਪਾਖਰਪੁਰਾ ਦੇ ਉਘੇ ਖੇਡ ਪ੍ਰਮੋਟਰ ਸਵ. ਬਾਪੂ ਕਰਨੈਲ ਸਿੰਘ ਹੁੰਦਲ ਪਾਖਰਪੁਰਾ ਰੇਲਵੇ ਦੇ ਪਰਿਵਾਰ ਵੱਲੋਂ ਦਿੱਲੀ ਵਿਖੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਤਨ ਮਨ ਤੇ ਧਨ ਤੋਂ ਇਲਾਵਾ ਹੋਰ ਰਾਹਤ ਸਮੱਗਰੀ ਦੇ ਨਾਲ ਸਹਾਇਤਾ ਦੇਣ ਤੋਂ ਬਾਅਦ ਹੋਰ ਲੋਕ ਹਿਤੂ ਕਾਰਜਾਂ ਨੂੰ ਅਮਲੀ ਜਾਮਾ ਪਹਿਨਾਇਆ ਹੈ।
ਪਾਖਰਪੁਰਾ ਪਰਿਵਾਰ ਨੇ ਪਿੰਡ ਦੇ ਬੱਚਿਆਂ ਲਈ ਇੱਕ ਪਾਰਕ ਦਾ ਨਿਰਮਾਣ ਕਰਵਾਉਣ ਤੋਂ ਇਲਾਵਾ ਵਾਲੀਬਾਲ ਖੇਡ ਖੇਤਰ ਦੇ ਨਾਲ ਜੁੜਣ ਦੇ ਸ਼ੌਕੀਨਾਂ ਲਈ ਵਾਲੀਬਾਲ ਕੋਰਟ ਤਿਆਰ ਕਰਵਾਉਣ ਦੀ ਅਹਿਮ ਜ਼ਿੰਮੇਵਾਰੀ ਨਿਭਾਈ ਹੈ।ਪਿੰਡ ਦੀ ਸਰਪੰਚ ਬੀਬੀ ਭਜਨ ਕੌਰ ਤੇ ਉਘੇ ਖੇਡ ਪ੍ਰਮੋਟਰ ਤੇ ਰਾਸ਼ਟਰੀ ਹਾਕੀ ਖਿਡਾਰੀ ਰਣਜੀਤ ਸਿੰਘ ਹੁੰਦਲ ਪਾਖਰਪੁਰਾ ਰੇਲਵੇ ਦੇ ਯਤਨਾਂ ਦੀ ਚੁਫੇਰਿਓੁਂ ਸ਼ਲਾਘਾ ਹੋ ਰਹੀ ਹੈ। ਜਿਕਰਯੋਗ ਹੈ ਕਿ ਦਿੱਲੀ ਕਿਸਾਨੀ ਘੋਲ ਦੇ ਵਿੱਚ ਵੀ ਹੁੰਦਲ ਪਾਖਰਪੁਰਾ ਪਰਿਵਾਰ ਦੇ ਵੱਲੋਂ ਕਈ ਵਾਰ ਖਾਧ ਪਦਾਰਥ ਤੇ ਰੋਜ਼ਾਨਾਂ ਇਸਤੇਮਾਲ ਵਿੱਚ ਆਉਣ ਵਾਲਾ ਸਮਾਨ ਭੇਜਣ ਤੋਂ ਇਲਾਵਾ ਕਈ ਹੋਰ ਪ੍ਰਕਾਰ ਦੀਆਂ ਸੇਵਾਵਾਂ ਦਿੱਤੀਆਂ ਗਈਆਂ ਸਨ।ਜਦੋਂ ਕਿ ਹੁਣ ਸਮਾਜ ਸੇਵੀ ਕਾਰਜਾਂ ਨੂੰ ਸਮਰਪਿਤ ਰਹਿੰਦੇ ਹੋਏ ਬੱਚਿਆਂ ਦੇ ਖੇਡਣ ਲਈ ਇੱਕ ਪਾਰਕ ਤੇ ਵਾਲੀਬਾਲ ਖਿਡਾਰੀਆਂ ਲਈ ਖੇਡ ਮੈਦਾਨ ਦਾ ਪ੍ਰਬੰਧ ਕੀਤਾ ਹੈ।ਜਿਸ ਦਾ ਸ਼ੁੱਭਾਰੰਭ ਸਰਪੰਚ ਬੀਬੀ ਭਜਨ ਕੌਰ ਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਕਰਵਾਏ ਜਾ ਰਹੇ ਸਮਾਜ ਸੇਵੀ ਕਾਰਜਾਂ ਨੂੰ ਰੇਲਵੇ ਦੇ ਡਿਪਟੀ ਸੀ.ਆਈ.ਟੀ ਤੇ ਕੌਮੀ ਹਾਕੀ ਖਿਡਾਰੀ ਕੁਲਜੀਤ ਸਿੰਘ ਹੁੰਦਲ ਪਾਖਰਪੁਰਾ, ਡੀ.ਪੀ ਪਰਮਜੀਤ ਸਿੰਘ ਹੁੰਦਲ ਪਾਖਰਪੁਰਾ, ਅਰਾਏਜੀਤ ਸਿੰਘ ਹੁੰਦਲ ਪਾਖਰਪੁਰਾ, ਏਕਮਜੀਤ ਕੌਰ ਹੁੰਦਲ ਪਾਖਰਪੁਰਾ, ਮੋਹਰਬਾਬ ਕੌਰ ਹੁੰਦਲ ਪਾਖਰਪੁਰਾ, ਰਹਿਬਨਜੀਤ ਕੌਰ ਹੁੰਦਲ ਪਾਖਰਪੁਰਾ, ਰਾਇਲਪ੍ਰੀਤ ਸਿੰਘ ਚਾਹਲ, ਜੈਲੀ, ਅਜੀਤਪਾਲ ਸਿੰਘ, ਲਕਸ਼ਬੀਰ ਸਿੰਘ ਰੰਧਾਵਾ, ਐਸ.ਆਈ ਮਹਾਵੀਰ ਸਿੰਘ, ਦੀਪਕ ਮਰੜ, ਪ੍ਰੇਮ ਰੇਲਵੇ, ਸੋਢੀ ਬਿਜਲੀ ਬੋਰਡ, ਸੁਮਨ ਪੋਸਟ ਆਫਿਸ ਆਦਿ ਤੋਂ ਇਲਾਵਾ ਉਨ੍ਹਾਂ ਦੇ ਸਹਿਯੋਗੀਆਂ ਅਤੇ ਇਲਾਕਾ ਮੋਹਤਬਰਾਂ ਦਾ ਸਹਿਯੋਗ ਹਾਸਲ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …