ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਦਿੱਲੀ ਦੀਆਂ ਸਰਹੱਦਾਂ ‘ਤੇ 4 ਮਹੀਨੇ ਤੋਂ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਨੂੰ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਭਰਵਾਂ ਹੁੰਗਾਰਾ ਮਿਲਿਆ।ਸ਼ਹਿਰ ਦੇ ਪ੍ਰਵੇਸ਼ ਦੁਆਰ ਗੋਲਡਨ ਗੇਟ, ਵੱਲਾ ਰੇਲ ਫਾਟਕ ਤੋਂ ਇਲਾਵਾ ਹੋਰ ਕਈ ਥਾਵਾਂ ‘ਤੇ ਕਿਸਾਨਾਂ ਨੇ ਧਰਨੇ ਲਾ ਕੇ ਆਵਾਜਾਈ ਜਾਮ ਕੀਤੀ।ਅੰਮ੍ਰਿਤਸਰ-ਦਿੱਲੀ ਹਾਈਵੇਅ ਜਾਮ ਕੀਤਾ ਗਿਆ।ਸ਼ਹਿਰ ਵਿੱਚ ਮਾਰਕੀਟਾਂ, ਦੁਕਾਨਾਂ ਤੇ ਕਾਰੋਬਾਰੀ ਅਦਾਰੇ ਬੰਦ ਰਹੇ।ਬੈਂਕਾਂ ਤੇ ਸਰਕਾਰੀ ਦਫਤਰ ਖੁੱਲੇ ਪਰ ਗ੍ਰਾਹਕਾਂ ਦੀ ਗਿਣਤੀ ਨਾਮਾਤਰ ਰਹੀ।ਕਈ ਥਾਈਂ ਬੈਂਕਾਂ ਦੇ ਸ਼ਟਰ ਪੂਰੇ ਬੰਦ ਅਤੇ ਕਈ ਤਾਈਂ ਅੱਧੇ ਖੁੱਲੇ ਰਹੇ।ਸੁਲਤਾਨਵਿੰਡ ਰੋਡ ‘ਤੇ ਪੈਟਰੋਲ ਪੰਪ ਖੁੱਲੇ ਰਹੇ ਅਤੇ ਦਵਾਈਆ ਦੀਆਂ ਦੁਕਾਨਾਂ ਤੇ ਹਸਪਤਾਲਾਂ ਤੋਂ ਇਲਾਵਾ ਸਾਰੀਆਂ ਦੁਕਾਨਾਂ ਬੰਦ ਰਹੀਆਂ।ਬੱਸ ਸਟੈਂਡ ਤੋਂ ਬੱਸਾਂ ਦੀ ਆਵਾਜਾਈ ਮੁਕੰਮਲ ਤੌਰ ‘ਤੇ ਬੰਦ ਰਹੀ।ਇੱਕ ਦੁੱਕਾ ਰਿਕਸ਼ੇ ਤੇ ਆਟੋ ਵੀ ਚੱਲਦੇ ਦਿਖੇ, ਪਰ ਸਵਾਰੀਆਂ ਦੀ ਘਾਟ ਰਹੀ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …