Thursday, July 3, 2025
Breaking News

ਵਿਸ਼ਵ ਕੱਪ 2021 ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ਾਂ ਨੇ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 27 ਮਾਰਚ (ਖੁਰਮਣੀਆਂ) – ਨਵੀਂ ਦਿੱਲੀ ਵਿਖੇ ਚੱਲ ਰਹੇ ਆਈ.ਐਸ.ਐਸ.ਐਫ ਵਿਸ਼ਵ ਕੱਪ 2021 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦੋ ਨਿਸ਼ਾਨੇਬਾਜ਼ਾਂ ਦਿਵਿਆਂਸ਼ੂ ਸਿੰਘ ਪਨਵਰ ਅਤੇ ਅਸ਼ਵਰਯਾ ਪ੍ਰਤਾਪ ਸਿੰਘ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਅਹਿਮ ਪੁਜੀਸ਼ਨਾਂ ਹਾਸਲ ਕੀਤੀਆ ਹਨ।31 ਮਾਰਚ ਤੱਕ ਚੱਲਣ ਵਾਲੇ ਇਸ ਵਿਸ਼ਵ ਕੱਪ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ ਅੱਗੇ ਵਧ ਰਹੇ ਹਨ।
                ਖੇਡ ਵਿਭਾਗ ਦੇ ਡਾਇਰੈਕਟਰ ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਕਰਨੀ ਸਿੰਘ ਸ਼ੂਟਿੰਗ ਰੇਜ਼ ਨਵੀਂ ਦਿੱਲੀ ਵਿੱਚ ਹੋ ਰਹੇ ਇਸ ਵਿਸ਼ਵ ਕੱਪ ਵਿਚ ਨਿਸ਼ਾਨੇਬਾਜ਼ ਦਿਵਿਆਂਸ਼ੂ ਸਿੰਘ ਪਨਵਰ ਨੇ 10 ਮੀਟਰ ਵਿਚ ਗੋਲਡ ਮੈਡਲ ਅਤੇ 10 ਮੀਟਰ ਏਅਰ ਰਾਈਫਲ ਵਿਚ ਬ੍ਰੋਜ਼ ਮੈਡਲ ਹਾਸਲ ਕੀਤਾ ਹੈ ਜਦੋਂਕਿ ਦੁਜੇ ਨਿਸ਼ਾਨੇਬਾਜ਼ ਅਸ਼ਵਰਯਾ ਪ੍ਰਤਾਪ ਸਿੰਘ ਨੇ 50 ਮੀਟਰ 3ਪੀ ਵਚ ਗੋਲਡ ਮੈਡਲ ਅਤੇ 10 ਮੀਟਰ ਏਅਰ ਰਾਫੀਫਲ ਵਿਚ ਸਿਲਵਰ ਮੈਡਲ ਹਾਸਲ ਕੀਤਾ ਹੈ।ਵਿਸ਼ਵ ਕੱਪ ਵਿਚ ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ਾਂ ਵੱਲੋਂ ਆਪਣੀ ਜਿੱਤ ਦੇ ਝੰਡੇ ਗੱਡਣ `ਤੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਜਿਥੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ, ਉਥੇ ਉਨ੍ਹਾਂ ਨੇ ਨਿਸ਼ਾਨੇਬਾਜਾਂ ਨੂੰ ਇਨ੍ਹਾਂ ਪ੍ਰਾਪਤੀਆਂ ਦੇ ਲਈ ਵਧਾਈ ਦਿੱਤੀ ਹੈ।
                 ਡੀਨ ਵਿਦਿਅਕ ਮਾਮਲੇ ਪ੍ਰੋ. ਸਰਬਜੋਤ ਸਿੰਘ ਬਹਿਲ ਅਤੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਨੇ ਵੀ ਖੁਸ਼ੀ ਜ਼ਾਹਰ ਕਰਦਿਆਂ ਵਧਾਈ ਦਿੱਤੀ ਹੈ।ਡਾ. ਸੁਖਦੇਵ ਸਿੰਘ ਆਸ ਪ੍ਰਗਟਾਈ ਕਿ ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ ਇਸ ਵਿਸ਼ਵ ਕੱਪ ਅਤੇ ਹੋਰ ਮੁਕਾਬਲਿਆਂ ਵਿਚ ਵੀ ਅਹਿਮ ਸਥਾਨ ਹਾਸਲ ਕਰਨਗੇ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …