ਸ਼ਨੀ ਮੰਦਰ ਦੀ ਧਰਮਸ਼ਾਲਾ ਲਈ ਦਿੱਤਾ 2 ਲੱਖ ਰੁਪਏ ਦਾ ਚੈਕ
ਅੰਮ੍ਰਿਤਸਰ, 27 ਮਾਰਚ (ਸੁਖਬੀਰ ਸਿੰਘ) – ਕੇਦਰੀ ਵਿਧਾਨ ਸਭਾ ਹਲਕੇ ਅਧੀਨ ਪੈਦੀਆਂ ਸਾਰੀਆਂ ਵਾਰਡਾਂ ਵਿਚ ਵਿਕਾਸ ਕਾਰਜ਼ ਆਪਣੇ ਅੰਤਮ ਪੜਾਅ ਤੇ ਹਨ,
ਕਿਸੇ ਵੀ ਇਲਾਕੇ ਵਿੱਚ ਵਿਕਾਸ ਦੀ ਕਮੀ ਨਹੀ ਰਹਿਣ ਦਿੱਤੀ ਜਾਵੇਗੀ।
ਇਨ੍ਹਾਂ ਸ਼ਬਦਾਂ ਦਾ ਪਰਗਟਾਵਾ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵਾਰਡ ਨੰ: 54 ਦੇ ਅਧੀਨ ਪੈਦੇ ਇਲਾਕੇ ਸ਼ਿਵ ਨਗਰ ਕਾਲੋਨੀ ਵਿਖੇ ਸ਼ਨੀ ਮਹਾਰਾਜ ਜੀ ਦੇ 21ਵੇਂ ਸਲਾਨਾ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਸਮੇਂ ਕੀਤਾ।ਸੋਨੀ ਨੇ ਸ਼ਨੀ ਮੰਦਰ ਦੀ ਧਰਮਸ਼ਾਲਾ ਦਾ ਉਦਘਾਟਨ ਕੀਤਾ ਅਤੇ ਮੰਦਰ ਨੂੰ 2 ਲੱਖ ਰੁਪਏ ਦਾ ਚੈਕ ਵੀ ਭੇਟ ਕੀਤਾ।ਮੰਦਰ ਕਮੇਟੀ ਵਲੋ ਸੋਨੀ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੋਕੇ ਕੋਸਲਰ ਵਿਕਾਸ ਸੋਨੀ, ਸੁਰਿਦਰ ਛਿੰਦਾ, ਐਨ.ਐਸ.ਯੂ.ਆਈ ਪ੍ਰਧਾਨ ਅਕਸ਼ੈ ਸ਼ਰਮਾ, ਪਰਮਜੀਤ ਸਿੰਘ ਚੋਪੜਾ, ਗੁਰਦੇਵ ਸਿੰਘ ਦਾਰਾ, ਸੁਭਾਸ਼ ਸਹਿਗਲ, ਰਾਜਨ ਸ਼ਰਮਾ, ਹਰਸ਼ ਕਾਲੜਾ, ਰਵੀ ਸ਼ਰਮਾ ਤੇ ਸੰਗਤਾਂ ਹਾਜ਼ਰ ਸਨ।
Punjab Post Daily Online Newspaper & Print Media