Thursday, September 19, 2024

ਔਜਲਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੱਡੀ ਸੈਂਟਰ ਦੀ ਰੁਕੀ ਹੋਈ ਗਰਾਂਟ ਤੁਰੰਤ ਜਾਰੀ ਕਰਨ ਦੀ ਮੰਗ

ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਮੰਤਰੀ ਨਾਲ ਕੀਤੀ ਮੁਲਾਕਾਤ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਮਨੁੱਖੀ ਵਸੀਲਿਆਂ ਬਾਰੇ ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਨਾਲ ਮੁਲਾਕਾਤ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਸਥਾਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੱਡੀ ਸੈਂਟਰ ਦੀ ਰੁਕੀ ਹੋਈ ਗਰਾਂਟ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਤਾਂ ਕਿ ਚੱਲ ਰਹੇ ਪ੍ਰੋਜੈਕਟ ਅਤੇ ਰਿਸਰਚ ਜਾਰੀ ਰੱਖੀ ਜਾ ਸਕੇ।ਗੁਰਜੀਤ ਸਿੰਘ ਔਜਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਅਪ੍ਰੈਲ 2011 ਨੂੰ ਇਹ ਸੈਂਟਰ ਸ਼ੁਰੂ ਕੀਤਾ ਗਿਆ।ਪਹਿਲੀ ਵਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਇਸ ਕਾਰਜ ਲਈ 5,92,58,618 ਰੁਪਏ ਦੀ (ਰਿਊਕਰਿੰਗ) ਗਰਾਂਟ ਮਿਲੀ।ਇਸ ਤੋਂ ਇਲਾਵਾ 12 ਕਰੋੜ (ਨਾਨ ਰਿਕਊਰਿੰਗ) ਗਰਾਂਟ ਦੇਣ ਤੋਂ ਇਲਾਵਾ 11.50 ਕਰੋੜ ਬਿਲਡਿੰਗ ਲਈ ਅਤੇ 50 ਲੱਖ ਬੁਨਿਆਦੀ ਢਾਂਚਾ ਅਤੇ ਹੋਰ ਸਾਜ਼ੋ-ਸਮਾਨ ਖਰੀਦਣ ਲਈ ਲਈ ਜਾਰੀ ਕੀਤੇ ਗਏ।ਕੇਂਦਰੀ ਟੀਮ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕੀਤੇ ਦੌਰੇ ਤੋਂ ਬਾਅਦ ਸਕਾਰਾਤਮਕ ਰਿਪੋਰਟ ਦੇ ਅਧਾਰ ‘ਤੇ 12 ਦਸੰਬਰ 2016 ਨੂੰ 91,53,516 2019-20 ਦੇ ਸਲਾਨਾ ਬਜ਼ਟ ਦੌਰਾਨ ਰਲੀਜ਼ ਕੀਤੀ ਗਈ।2020-21 ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਇਸ ਸੈਂਟਰ ਲਈ ਕੇਂਦਰ ਵਲੋਂ ਗ੍ਰਾਂਟ ਜਾਰੀ ਨਹੀਂ ਕੀਤੀ ਗਈ।ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਂਟਰ ਵਿੱਚ ਕਈ ਹੁਣ ਕਈ ਖੋਜਾਂ ਚੱਲ ਰਹੀਆਂ ਹਨ।ਉਨਾਂ ਕੇਂਦਰੀ ਮੰਤਰੀ ਤੋਂ ਇਸ ਸਬੰਧੀ ਨਾਨਕ ਦੇਵ ਯੂਨੀਵਰਸਿਟੀ ਨੂੰ ਜਲਦ ਜਾਰੀ ਬਕਾਇਆ ਗਰਾਂਟ ਜਾਰੀ ਕਰਨ ਦੀ ਮੰਗ ਕੀਤੀ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ `ਸਵੱਛਤਾ ਪਖਵਾੜਾ` ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਭਾਰਤ ਸਰਕਾਰ ਅਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ …