Tuesday, April 28, 2026

ਬ੍ਰਾਹਮਣ ਕਲਿਆਣ ਬੋਰਡ ਦਾ ਗਠਨ ਕਰਨ ‘ਤੇ ਕੈਪਟਨ ਸਰਕਾਰ ਦਾ ਕੀਤਾ ਧੰਨਵਾਦ

ਸਮਰਾਲਾ, 28 ਮਾਰਚ (ਇੰਦਰਜੀਤ ਸਿੰਘ ਕੰਗ) – ਪੰਜਾਬ ਸਰਕਾਰ ਵਲੋਂ ਬ੍ਰਾਹਮਣ ਕਲਿਆਣ ਬੋਰਡ ਦਾ ਸੰਗਠਨ ਕਰਕੇ ਸ੍ਰੀ ਬ੍ਰਾਹਮਣ ਸਭਾ ਪੰਜਾਬ (ਰਜਿ:) ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਪੂਰੀ ਕੀਤੀ ਹੈ।ਜਿਸ ਲਈ ਉਹ ਕੈਪਟਨ ਅਮਰਿੰਦਰ ਸਿੰਘ ਦੇ ਧੰਨਵਾਦੀ ਹਨ।ਇਹ ਵਿਚਾਰ ਪ੍ਰਗਟ ਕਰਦਿਆਂ ਬ੍ਰਾਹਮਣ ਸਭਾ ਦੇ ਪ੍ਰਧਾਨ ਡਾ. ਵਿਕਰਮ ਸ਼ਰਮਾ, ਕਾਰਜਕਾਰੀ ਪ੍ਰਧਾਨ ਦਰਗੇਸ਼ ਸ਼ਰਮਾ, ਜਨ: ਸਕੱਤਰ ਬਿਹਾਰੀ ਲਾਲ ਸੱਦੀ, ਰਾਜਨ ਸ਼ਰਮਾ, ਐਡਵੋਕੇਟ ਛਿੰਦਰਪਾਲ ਸ਼ਰਮਾ ਅਤੇ ਸਮੂਹ ਮੈਂਬਰਾਨ ਕੋਰ ਕਮੇਟੀ, ਕਾਰਜ਼ਕਾਰੀ ਜ਼ਿਲ੍ਹਾ ਪ੍ਰਧਾਨਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਦੇ  ‘ਬ੍ਰਾਹਮਣਾਂ ਨੂੰ ਲੁਭਾਓ’ ਪ੍ਰਵਚਨ  ਦਾ ਚਾਰ ਸਾਲ ਬਾਅਦ ਮੁੱਲ ਪਾਇਆ ਗਿਆ ।

                  ਸਭਾ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਭਾਰਤ ਭੂਸ਼ਨ ਆਸ਼ੂ ਕੈਬਨਿਟ ਮੰਤਰੀ ਅਤੇ ਕੈਪਟਨ ਸੰਦੀਪ ਸੰਧੂ ਨੇ ਹਮੇਸ਼ਾਂ ਬ੍ਰਾਹਮਣਾਂ ਦੇ ਹਿੱਤ ਵਿੱਚ ਗੱਲ ਕੀਤੀ ਹੈ।ਸਮੁੱਚੀ ਬ੍ਰਾਹਮਣ ਸਭਾ ਵਲੋਂ ਉਨ੍ਹਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …