ਪਠਾਨਕੋਟ, 8 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਸਿੱਖਿਆ ਅਫ਼ਸਰ ਵਰਿੰਦਰ ਪਰਾਸ਼ਰ ਆਪਣੀ 36 ਸਾਲ ਤੋਂ ਵੱਧ ਸਰਵਿਸ ਕਰ ਕੇ ਸੇਵਾ ਮੁਕਤ ਹੋ ਗਏ ਹਨ।ਉਨ੍ਹਾਂ ਦੀ ਸੇਵਾ ਮੁਕਤੀ ‘ਤੇ ਜਿਲ੍ਹਾ ਸਿੱਖਿਆ ਦਫਤਰ ਸੈਕੰਡਰੀ ਅਤੇ ਜਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ ਦੇ ਸਟਾਫ਼ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ।
ਜਿਥੇ 36 ਸਾਲਾਂ ਤੋਂ ਵੀ ਵੱਧ ਬੇਦਾਗ ਸਰਵਿਸ ਦੀ ਸਭ ਨੂੰ ਖੁਸ਼ੀ ਸੀ, ਉਥੇ ਹੀ ਇਕ ਵਧੀਆ ਅਫ਼ਸਰ ਦੇ ਸੇਵਾ ਮੁਕਤ ਹੋਣ ‘ਤੇ ਵਿਛੜਨ ਦੀ ਗ਼ਮੀ ਵੀ ਉਨ੍ਹਾਂ ਦੇ ਸ਼ਬਦਾਂ ਵਿੱਚ ਸਾਫ਼ ਝਲਕ ਰਹੀ ਸੀ।ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ, ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ, ਦਰਸ਼ਨ ਸਿੰਘ ਰਿਟਾਇਰਡ ਪ੍ਰਿੰਸੀਪਲ, ਮੁਨੀਸ਼ਵਰ ਚੰਦਰ ਨੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵਰਿੰਦਰ ਪਰਾਸ਼ਰ ਨਾਲ ਬਿਤਾਏ ਪਲ ਸਾਂਝੇ ਕੀਤੇ।ਮੰਚ ਸੰਚਾਲਨ ਰਾਜ ਦੀਪਕ ਗੁਪਤਾ ਨੇ ਕੀਤਾ।
ਇਸ ਮੌਕੇ ਸਟੈਨੋ ਅਰੁਣ ਕੁਮਾਰ, ਸੁਪਰਡੈਂਟ ਰਾਜੇਸ਼ ਡੋਗਰਾ, ਜਿਲ੍ਹਾ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਤੋਂ ਇਲਾਵਾ ਕਈ ਹੋਰ ਸ਼ਖ਼ਸੀਅਤਾਂ ਮੌਜ਼ੂ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …