Saturday, September 5, 2026

21 ਲੱਖ ਨਾਲ ਹੋਵੇਗਾ ਰੋਜ਼ ਐਵਿਨਿਊ ਪਾਰਕ ਦਾ ਸੰਪੂਰਨ ਵਿਕਾਸ- ਜੋਸ਼ੀ

PPN02111413
ਅੰਮ੍ਰਿਤਸਰ, 2 ਨਵੰਬਰ (ਸੁਖਬੀਰ ਸਿੰਘ) – ਹਲਕਾ ਉਤਰੀ ਦੀ ਵਾਰਡ ਨੰ 50 ਵਿਚ ਪੈਂਦੇ ਰੋਜ਼ ਐਵਿਨਿਊ ਇਲਾਕੇ ਵਿਚ ਬਨਾਈ ਰੋਜ਼ ਐਵਿਨਿਊ ਪਾਰਕ ਐਸੋਸੇਸ਼ਨ ਦੁਆਰਾ ਮੰਤਰੀ ਜੋਸ਼ੀ ਦਾ ਹਾਰਦਿਕ ਸਵਾਗਤ ਕੀਤਾ ਗਿਆ।ਉਥੋ ਦੇ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਸਾਰੇ ਸ਼ਹਿਰ ਵਿਚ ਡਿਵਲਪਮੈਂਟ ਦੇ ਕੰਮ ਬੜੀ ਤੇਜੀ ਨਾਲ ਚਲ ਰਹੇ ਹਨ, ਇਸ ਲਈ ਉਹਨਾਂ ਨੇ ਜੋਸ਼ੀ ਜੀ ਦਾ ਧੰਨਵਾਦ ਕੀਤਾ। ਜੋਸ਼ੀ“ ਜੀ ਨੇ ਰੋਜ਼ ਐਵਿਨਿਊ ਪਾਰਕ ਦੀ ਸੁੰਦਰਤਾ ਵਧਾਉਣ ਲਈ 21 ਲੱਖ ਰੋਪਏ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦਿਤੀ। ਇਸ ਮੋਕੇ ਤੇ ਜੋਸ਼ੀ ਜੀ ਨੇ ਕਿਹਾ ਕਿ ਸ਼ਹਇ ਅਤੇ ਹਲਕਾ ਉਤਰੀ ਵਿਚ ਵਿਕਾਸ ਕਾਰਜਾਂ ਦੀ ਕਮੀ ਨਹੀ ਆਉਣ ਦਿਤੀ ਜਾਵੇਗੀ। ਇਸ ਮੋਕੇ ਤੇ ਰੋਜ਼ ਐਵਿਨਿਊ ਪਾਰਕ ਦੇ ਪ੍ਰਧਾਨ ਅਮਰਜੀਤ ਸਿੰਘ, ਆਰ.ਸੀ. ਯਾਦਵ, ਸੰਜੈ ਅਗਰਵਾਲ, ਵਿਕਰਮ ਮਹਿਰਾ, ਰਜੇਸ਼ ਮਹਿਰਾ, ਜੀ.ਐਸ. ਭਾਟੀਆ ਆਦਿ ਮੋਜੂਦ ਸਨ।

Check Also

ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …

Leave a Reply