Friday, August 1, 2025
Breaking News

ਸ਼ਵੱਛ ਭਾਰਤ ਤਹਿਤ ਕੰਪਨੀ ਬਾਗ ਵਿਚ ਚੱਲਿਆ ਸਥਾਨਕ ਸਰਕਾਰਾਂ ਮੰਤਰੀ ਦਾ ਝਾੜੂ

ਵਰਕਰ ਸਾਥੀਆਂ ਦੇ ਨਾਲ ਮੰਤਰੀ ਜੋਸ਼ੀ ਨੇ ਕੀਤੀ ਕੰਪਨੀ ਬਾਗ ਦੀ ਸਫਾਈ

PPN02111414
ਅੰਮ੍ਰਿਤਸਰ, 2 ਨਵੰਬਰ (ਸੁਖਬੀਰ ਸਿੰਘ) – ਸਥਾਨਕ ਸਰਕਾਰਾਂ ਮੈਡਿਕਲ ਸਿੱਖਿਆ ਅਤੇ ਖੋਜ ਮੰਤਰੀ ਅਨਿਲ ਜੋਸ਼ੀ ਨੇ ਕੰਪਨੀ ਬਾਗ ਵਿਚ ਆਪਨੇ ਸਾਥੀਆਂ ਦੇ ਨਾਲ ਸਵਛ ਭਾਰਤ ਦੇ ਤਹਿਤ ਜਗਾਂ ਜਗਾਂ ਤੋਂ ਲਿਫਾਫੇ ਚੁਕ ਕੇ ਅਤੇ ਝਾੜੂ ਲਾਕੇ ਕੰਪਨੀ ਬਾਗ ਦੀ ਸਫਾਈ ਕੀਤੀ। ਜੋਸ਼ੀ ਨੇ ਉਥੇ ਲੱਗੀਆਂ ਰਹਿੜੀਆਂ ਅਤੇ ਖਾਨ ਦੀਆਂ ਚੀਜਾਂ ਵੇਚਣ ਵਾਲਿਆਂ ਨੂੰ ਕਿਹਾ ਕਿ ਉਹ ਉਥੇ ਗੰਦਗੀ ਨਾ ਪਾੳਣ ਸਗੋਂ ਆਸੇ ਪਾਸੇ ਦੀ ਸਫਾਈ ਰੱਖਣ ਤਾਂ ਜੋ ਸ਼ਹਿਰ ਸਾਫ ਸੁਥਰਾ ਦਿਖੇ। ਉਹਨਾਂ ਦੀ ਇਹ ਮੁਹਿੰਮ ਨੂੰ ਵੇਖ ਕੇ ਉੱਥੇ ਸੈਰ ਕਰ ਰਹੇ ਲੋਕ ਵੀ ਕੂੜਾ ਚੁੱਕਣ ਲੱਗ ਪਏ, ਜਲਦੀ ਹੀ ਰਾਮ ਬਾਗ (ਕੰਪਨੀ ਬਾਗ) ਸਾਫ ਸੁਥਰਾ ਹੋ ਗਿਆ, ਜਿਸ ਦੀ ਨੋਹਾਰ ਵੇਖਣ ਯੋਗ ਸੀ। ਇੰਜ ਲਗ ਰਿਹਾ ਸੀ ਕਿ ਜਲਦੀ ਹੀ ਸਵੱਛ ਭਾਰਤ ਦਾ ਸੁਪਨਾ ਜਲਦੀ ਹੀ ਸਕਾਰ ਹੋਣ ਵਾਲਾ ਹੈ। ਇਸ ਮੋਕੇ ਤੇ ਜੋਸ਼ੀ ਨੇ ਕਿਹਾ ਅੰਮ੍ਰਿਤਸਰ ਸ਼ਹਿਰ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਇਥੋ ਦੇ ਨਾਗਰਿਕ ਹੋਣ ਦੇ ਨਾਤੇ ਵੀ ਸਾਨੂੰ ਆਸੇ ਪਾਸੇ ਦੀ ਸਫਾਈ ਦਾ ਖਿਆਲ ਰੱਖਣਾ ਚਾਹੀਦਾ ਹੈ, ਤਾਂ ਜੋ ਬਾਹਰੋ ਆਏ ਲੋਕਾਂ ਨੂੰ ਲੱਗੇ ਕਿ ਹਿੰਦੂਸਤਾਨ ਵਿਚ ਅੰਮ੍ਰਿਤਸਰ ਸ਼ਹਿਰ ਜਿਨਾਂ ਪਵਿੱਤਰ ਹੈ ,ਉਹਨਾਂ ਸਾਫ ਸੁਥਰਾ ਵੀ ਹੈ। ਇਸ ਮੋਕੇ ਤੇ ਕਾਰਪੋਰੇਸ਼ਨ ਕਮਿਸ਼ਨਰ ਪ੍ਰਦੀਪ ਸੱਭਰਵਾਲ, ਕੋਂਸਲਰ ਬਲਦੇਵ ਰਾਜ ਬੱਗਾ, ਮਾਨਵ ਤਨੇਜਾ, ਸੁਖਮਿੰਦਰ ਪਿੰਟੂ, ਪ੍ਰਿਥਪਾਲ ਸਿੰਘ ਫੋਜੀ, ਡਾ. ਸੁਆਸ ਪੱਪ, ਰਵੀ ਗੁਪਤਾ, ਸੰਜੀਵ ਸ਼ਿੰਗਾਰੀ, ਡਾ ਯੋਗੇਸ਼ ਅਰੋੜਾ, ਇੰਦਰ ਮਹਾਜਨ, ਸਤਪਾਲ ਪਹਿਲਵਾਨ, ਰਾਘਵ ਖੰਨਾ, ਅਦਿਤਿਯਾ ਬਾਲੀ ਆਦਿ ਮੋਜੂਦ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply