ਅੰਮ੍ਰਿਤਸਰ, 2 ਨਵੰਬਰ (ਸੁਖਬੀਰ ਸਿੰਘ) – ਹਲਕਾ ਉਤਰੀ ਦੀ ਵਾਰਡ ਨੰ 50 ਵਿਚ ਪੈਂਦੇ ਰੋਜ਼ ਐਵਿਨਿਊ ਇਲਾਕੇ ਵਿਚ ਬਨਾਈ ਰੋਜ਼ ਐਵਿਨਿਊ ਪਾਰਕ ਐਸੋਸੇਸ਼ਨ ਦੁਆਰਾ ਮੰਤਰੀ ਜੋਸ਼ੀ ਦਾ ਹਾਰਦਿਕ ਸਵਾਗਤ ਕੀਤਾ ਗਿਆ।ਉਥੋ ਦੇ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਸਾਰੇ ਸ਼ਹਿਰ ਵਿਚ ਡਿਵਲਪਮੈਂਟ ਦੇ ਕੰਮ ਬੜੀ ਤੇਜੀ ਨਾਲ ਚਲ ਰਹੇ ਹਨ, ਇਸ ਲਈ ਉਹਨਾਂ ਨੇ ਜੋਸ਼ੀ ਜੀ ਦਾ ਧੰਨਵਾਦ ਕੀਤਾ। ਜੋਸ਼ੀ ਜੀ ਨੇ ਰੋਜ਼ ਐਵਿਨਿਊ ਪਾਰਕ ਦੀ ਸੁੰਦਰਤਾ ਵਧਾਉਣ ਲਈ 21 ਲੱਖ ਰੋਪਏ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦਿਤੀ। ਇਸ ਮੋਕੇ ਤੇ ਜੋਸ਼ੀ ਜੀ ਨੇ ਕਿਹਾ ਕਿ ਸ਼ਹਇ ਅਤੇ ਹਲਕਾ ਉਤਰੀ ਵਿਚ ਵਿਕਾਸ ਕਾਰਜਾਂ ਦੀ ਕਮੀ ਨਹੀ ਆਉਣ ਦਿਤੀ ਜਾਵੇਗੀ। ਇਸ ਮੋਕੇ ਤੇ ਰੋਜ਼ ਐਵਿਨਿਊ ਪਾਰਕ ਦੇ ਪ੍ਰਧਾਨ ਅਮਰਜੀਤ ਸਿੰਘ, ਆਰ.ਸੀ. ਯਾਦਵ, ਸੰਜੈ ਅਗਰਵਾਲ, ਵਿਕਰਮ ਮਹਿਰਾ, ਰਜੇਸ਼ ਮਹਿਰਾ, ਜੀ.ਐਸ. ਭਾਟੀਆ ਆਦਿ ਮੋਜੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …