ਸੰਗਰੂਰ, 9 ਮਈ (ਜਗਸੀਰ ਲੌਂਗੋਵਾਲ) – ਸੰਯੁਕਤ ਮੋਰਚੇ ਦੇ ਸੱਦੇ ‘ਤੇ ਦੁਕਾਨਦਾਰਾਂ, ਰੇੜੀ ਫੜੀ ਵਾਲਿਆਂ ਦੀ ਹਮਾਇਤ ਵਿੱਚ ਉਨਾਂ ਦੇ ਕਾਰੋਬਾਰ ਨੂੰ ਬਚਾਉਣ ਲਈ ਦੁਕਾਨਾਂ ਬੰਦ ਕਰਾਉਣ ਦਾ
ਵਿਰੋਧ ਕੀਤਾ ਗਿਆ।ਪੰਜਾਬ ਸੀਟੂ ਦੇ ਸੂਬਾ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਉਘੇ ਸਮਾਜ ਸੇਵੀ ਕਿਸਾਨ ਆਗੂ ਸਤਪਾਲ ਜੋਸ਼ੀਲਾ ਅਤੇ ਜਥੇਦਾਰ ਪ੍ਰੀਤਮ ਸਿੰਘ ਮਾਨਗੜ੍ਹ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਪੰਜਾਬ ਨੂੰ ਆਕਸੀਜਨ ਦੇ ਯੋਗ ਪ੍ਰਬੰਧ ਕਰੇ।ਲਾਕਡਾਊਨ ਦੌਰਾਨ ਗਰੀਬ ਲੋਕਾਂ ਨੂੰ ਪੰਜ ਕਿਲੋ ਅਨਾਜ ਦੇ ਕੇ ਜੁਮਲੇਬਾਜ਼ੀ ਕਰਕੇ ਵੋਟਾਂ ਵਟੋਰਨ ਦੇ ਯਤਨ ਨਾ ਕਰੇ।ਉਕਤ ਆਗੂਆਂ ਨੇ ਕੈਪਟਨ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੁਕਾਨਦਾਰਾਂ ਨੂੰ ਭੁੱਖ਼ੇ ਮਾਰਨ ਦੀ ਨੀਤੀ ਨੂੰ ਤਿਆਗ ਕੇ ਕੇਰਲਾ ਦੀ ਸਰਕਾਰ ਤੋਂ ਸਬਕ ਸਿੱਖਣ।ਯਾਦ ਰਹੇ ਕੇਰਲਾ ਵਿੱਚ ਸਾਰੇ ਉਨਾਂ ਲੋਕਾਂ ਨੂੰ ਜਿਹੜੇ ਇਨਕਮ ਟੈਕਸ ਨਹੀਂ ਦਿੰਦੇ ਉਹਨਾਂ ਨੂੰ 7500/- ਰੁਪਏ ਦੇ ਰਹੀ ਹੈ ਅਤੇ ਸਾਰੇ ਗਰੀਬ ਲੋਕਾਂ ਨੂੰ 15-15 ਕਿਲੋ ਅਨਾਜ਼ ਫ੍ਰੀ ਦਿੱਤਾ ਜਾ ਰਿਹਾ ਹੈ।ਕਰੋਨਾ ਪੀੜਤ ਗਰੀਬ ਲੋਕਾਂ ਦਾ ਇਲਾਜ਼ ਫਰੀ ਕੀਤਾ ਜਾ ਰਿਹਾ ਹੈ ਅਤੇ ਕੇਰਲਾ ਦੀ ਸਰਕਾਰ ਨੇ ਦਿਉ ਕੱਦ ਬੁੱਤ ਨਹੀਂ ਆਕਸੀਜਨ ਪਲਾਂਟ ਲਗਾ ਕੇ ਨਵਾਂ ਇਤਿਹਾਸ ਸਿਰਜ਼ਿਆ ਹੈ।
ਟਰੇਡ ਯੂਨੀਅਨ ਅਤੇ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਰੇੜੀ ਫੜੀ ਵਾਲਿਆਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਕੰਮਕਾਰ ਦੀ ਖੁੱਲ੍ਹ ਦਿੱਤੀ ਜਾਵੇ, ਤਾਂ ਕਿ ਉਹ ਆਪਣੀ ਰੋਟੀ ਰੋਜ਼ੀ ਦੀ ਰਾਖੀ ਕਰਕੇ ਆਪਣੇ ਪਰਿਵਾਰ ਪਲ ਸਕਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਟਰੇਡ ਯੂਨੀਅਨ ਸੀਟੂ ਦੇ ਆਗੂ ਸਾਥੀ ਸਿਕੰਦਰ ਬਖਸ਼ ਮੰਡ ਚੌਂਤਾ ਅਤੇ ਹਰੀ ਰਾਮ ਭੱਟੀ ਵੀ ਮੌਜ਼ੂਦ ਸਨ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media