Wednesday, July 22, 2026

ਗਾਇਕ ਮੰਗਲ ਸਿੰਘ ਗੁਮਾਨਪੁਰੀ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 9 ਮਈ (ਖੁਰਮਣੀਆਂ) – ਗਾਇਕ ਕਲਾਕਾਰ ਮੰਗਲ ਸਿੰਘ ਗੁਮਾਨਪੁਰੀ ਦੀ ਮੋਤ ‘ਤੇ ਸਰਹੱਦੀ ਸਾਹਿਤ ਸਭਾ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰਤਾਪ ਕਠਾਣੀਆਂ ਅਤੇ ਕਹਾਣੀਕਾਰ ਮਨਮੋਹਨ ਬਾਸਰਕੇ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੁੱਖੀ ਪ੍ਰੀਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ।ਪ੍ਰਤਾਪ ਕਠਾਣੀਆਂ ਨੇ ਕਿਹਾ ਮੰਗਲ ਸਿੰਘ ਗੁਮਾਨਪੁਰੀ ਪਿੰਡ ਕਠਾਣੀਆਂ ਉਠਣ ਤੋਂ ਪਹਿਲਾਂ ਲੰਮਾ ਅਰਸਾ ਉਨ੍ਹਾਂ ਦੇ ਪਿੰਡ ਦੇ ਗੁਰਦੁਆਰੇ ਹਰ ਮੱਸਿਆ `ਤੇ ਧਾਰਮਿਕ ਗੀਤ ਗਾਉਂਦੇ ਰਹੇ ਹਨ।ਮਨਮੋਹਨ ਸਿੰਘ ਬਾਸਰਕੇ ਨੇ ਕਿਹਾ ਕਿ ਗੁਮਾਨਪੁਰੀ ਰੇਡੀਓ ਟੀ.ਵੀ ਦਾ ਪ੍ਰਵਾਨਿਤ ਕਲਾਕਾਰ ਸੀ ਅਤੇ ਇਨ੍ਹਾਂ ਦੇ ਦੋ ਤਵੇ ਵੀ ਮਾਰਕੀਟ ਵਿੱਚ ਆਏ ਸਨ।ਇਹਨਾਂ ਦਾ ਮਲਕੀ-ਕੀਮਾ ਦਾ ਗਾਇਆ ਪ੍ਰਸਿੱਧ ਗੀਤ ਸੀ।
                  ਗੁਰਦੁਆਰਾ ਸਿੰਘ ਸਭਾ ਭੱਲਾ ਕਲੋਨੀ ਦੇ ਪ੍ਰਧਾਨ ਮੰਗਲ ਸਿੰਘ ਢੋਟੀਆਂ ਨੇ ਵੀ ਗਾਇਕ ਕਲਾਕਾਰ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੰਗਲ ਸਿੰਘ ਗੁਮਾਨਪੁਰੀ ਇਥੇ ਵੀ ਗੁਰਪੁਰਬ ਤੇ ਹਾਜ਼ਰੀ ਭਰਦੇ ਰਹੇ ਹਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …