Sunday, March 15, 2026

ਭਗਵੰਤ ਮਾਨ ਨੇ ਆਪ ਆਗੂ ਸੰਦੀਪ ਸਿੰਗਲਾ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਧੂਰੀ, 12 ਮਈ (ਪ੍ਰਵੀਨ ਗਰਗ) – ਬੀਤੀ ਕੱਲ ਧੂਰੀ ਤੋਂ ਆਪ ਆਗੂ ਅਤੇ ਪ੍ਰਸਿੱਧ ਸਮਾਜਸੇਵੀ ਸੰਦੀਪ ਸਿੰਗਲਾ ਸਮੇਤ ਤਿੰਨ ਵਿਅਕਤੀਆਂ ਦੀ ਇੱਕ ਸੜਕ ਹਾਦਸੇ ਵਿੱਚ ਹੋਈ ਬੇਵਕਤੀ ਮੌਤ ‘ਤੇ ਅੱਜ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਧੂਰੀ ਵਿਖੇ ਮ੍ਰਿਤਕ ਸੰਦੀਪ ਸਿੰਗਲਾ ਦੇ ਪਿਤਾ ਅਸ਼ੋਕ ਕੁਮਾਰ ਲੱਖਾ ਅਤੇ ਪਰਿਵਾਰ ਨਾਲ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਹਮਦਰਦੀ ਪ੍ਰਗਟ ਕੀਤੀ।ਉਨਾਂ ਕਿਹਾ ਕਿ ਆਪ ਆਗੂ ਸੰਦੀਪ ਸਿੰਗਲਾ ਦੀ ਮੌਤ ਨਾਲ ਇਲਾਕੇ ਅਤੇ ਪਾਰਟੀ ਨੂੰ ਵੱਡਾ ਘਾਟਾ ਪਿਆ ਹੈ, ਕਿਉਂਕਿ ਸਿੰਗਲਾ ਸਮਾਜਸੇਵਾ ਦੇ ਖੇਤਰ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਉਣ ਵਾਲੇ ਆਮ ਆਦਮੀ ਪਾਰਟੀ ਦੇ ਇੱਕ ਨਿਧੱੜਕ ਆਗੂ ਸਨ। ਉਨਾਂ ਦੀ ਕਮੀ ਪਾਰਟੀ ਨੂੰ ਹਮੇਸ਼ਾਂ ਮਹਿਸੂਸ ਹੁੰਦੀ ਰਹੇਗੀ।
                ਇਸ ਮੌਕੇ ਐਸ.ਡੀ.ਐਮ ਧੂਰੀ ਲਤੀਫ ਅਹਿਮਦ, ਆਪ ਆਗੂ ਐਸ.ਐਸ ਚੱਠਾ, ਰਾਜਵੰਤ ਸਿੰਘ ਘੁੱਲੀ, ਅਮਰਦੀਪ ਸਿੰਘ ਧਾਂਦਰਾ, ਡਾ. ਅਨਵਰ ਭਸੌੜ, ਸਾਬਕਾ ਪ੍ਰਧਾਨ ਨਗਰ ਕੌਂਸਲ ਸੰਦੀਪ ਤਾਇਲ, ਪ੍ਰੀਤ ਧੂਰੀ, ਗੁਰਬਖਸ਼ੀਸ਼ ਸਿੰਘ, ਹਰਪ੍ਰੀਤ ਗਿੱਲ, ਮੁਨੀਸ਼ ਕੁਮਾਰ ਰਿੰਕੂ, ਬਾਲਇੰਦਰ ਬਾਲੀ ਅਤੇ ਨਰੇਸ਼ ਅੱਗਰਵਾਲ ਆਦਿ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …