Friday, June 26, 2026

ਨਗਰ ਕੀਰਤਨ ਦਾ ਕਰਤਾਰ ਨਗਰ ਵਿਖੇ ਨਿੱਘਾ ਸਵਾਗਤ ਕੀਤਾ ਜਾਵੇਗਾ-ਮਾਨ, ਘਈ

ਅਵਤਾਰ ਸਿੰਘ ਮਾਨ
ਅਵਤਾਰ ਸਿੰਘ ਮਾਨ
ਤਰਲੋਚਨ ਸਿੰਘ ਘਈ
ਤਰਲੋਚਨ ਸਿੰਘ ਘਈ

ਛੇਹਰਟਾ, 3 ਨਵੰਬਰ (ਕੁਲਦੀਪ ਸਿੰਘ ਨੋਬਲ) – ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਲ ਛੇਹਰਟਾ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮਾਨ, ਸੀਨੀਅਰ ਮੀਤ ਪ੍ਰਧਾਨ ਤਰਲੋਚਨ ਸਿੰਘ ਘਈ ਅਤੇ ਗੁਰਦੇਵ ਸਿੰਘ ਆੜ੍ਹਤੀ ਵਾਰਡ ਪ੍ਰਧਾਨ ਨੇ ਦੱਸਿਆ ਕਿ 6 ਨਵੰਬਰ, ਵੀਰਵਾਰ ਨੂੰ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਮੌਕੇ ਗੁਰਦੁਆਰਾ ਬਾਬੇ ਸ਼ਹੀਦ ਸਿੰਘਾਂ ਗੁਰੂ ਕੀ ਵਡਾਲੀ ਤੋਂ ਸਵੇਰੇ 7 ਵਜੇ ਹੋ ਕੇ ਗੁਰੂ ਕੀ ਵਡਾਲੀ ਜਨਮ ਅਸਥਾਨ ਪਾ: ਛੇਵੀਂ, ਹਰਿਗੋਬਿੰਦਪੁਰਾ, ਪ੍ਰਤਾਪ ਬਜ਼ਾਰ, ਭੱਲਾ ਕਲੌਨੀ, ਭੰਗਾਲੀ ਚੌਂਕ, ਡੇਰਾ ਬਾਬਾ ਦਰਸ਼ਨ ਸਿੰਘ ਜੀ, ਖੰਡਵਾਲਾ, ਮਾਡਲ ਟਾਊਨ, ਜੀਟੀ ਰੋਡ ਛੇਹਰਟਾ, ਪ੍ਰਤਾਪ ਐਵੀਨਿਊਂ ਤੋਂ ਹੁੰਦਾ ਹੋਇਆ ਕਰਤਾਰ ਨਗਰ ਛੇਹਰਟਾ ਵਿਖੇ ਪਹੁੰਚਣ ਤੇ ਸਮੂਹ ਨਗਰ ਦੀਆਂ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ। ਨਗਰ ਕੀਰਤਨ ਵਿਚ ਸ਼ਾਮਲ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦਾ ਲੰਗਰ ਲਗਾਇਆ ਜਾਵੇਗਾ। ਉਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਕਰਤਾਰ ਨਗਰ ਵਿਖੇ ਨਗਰ ਕੀਰਤਨ ਪਹੁੰਚਣ ਤੇ ਸਵਾਗਤ ਕਰਨ ਲਈ ਬੇਨਤੀ ਕੀਤੀ।

 

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply