Sunday, February 22, 2026

‘ਆਪ’ ਮਾਇਨੋਰਟੀ ਵਿੰਗ ਦੇ ਪੰਜਾਬ ਪ੍ਰਧਾਨ ਦਾ ਪਾਰਟੀ ਮੁੱਖ ਦਫ਼ਤਰ ਪਹੁੰਚਣ ‘ਤੇ ਨਿੱਘਾ ਸਵਾਗਤ

ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਮਾਇਨੋਰਟੀ ਵਿੰਗ ਦੇ ਪੰਜਾਬ ਪ੍ਰਧਾਨ ਮੁਹੰਮਦ ਜਮੀਲ ਉਰ ਰਹਿਮਾਨ ਅਤੇ ਸੂਫੀ ਹਸਨ ਅਹਿਮਦ, ਗੁਰਮੁੱਖ ਸਿੰਘ ਸਰਪੰਚ, ਅਬਦੁਸ ਸੁਭਾਨ ਜਿਲ੍ਹਾ ਅੰਮ੍ਰਿਤਸਰ ਪਾਰਟੀ ਮੁੱਖ ਦਫਤਰ ਪਹੁੰਚੇ।ਇਥੇ ਆਉਣ ‘ਤੇ ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਪਰਮਿੰਦਰ ਸਿੰਘ ਸੇਠੀ, ਮਾਇਨੋਰਟੀ ਵਿੰਗ ਜਿਲ੍ਹਾ ਪ੍ਰਧਾਨ ਪਦਮ ਐਂਥਨੀ, ਜਨਰਲ ਸਕੱਤਰ ਅਜੇ ਨੋਇਲ, ਜਿਲ੍ਹਾ ਵਿੰਗ ਜਿਲ੍ਹਾ ਪ੍ਰਧਾਨ ਡਾ. ਇੰਦਰਪਾਲ, ਵਿੰਗ ਜਾਇੰਟ ਸਕੱਤਰ ਰਵਿੰਦਰ ਹੰਸ, ਹਲਕਾ ਦੱਖਣੀ ਦੇ ਇੰਚਾਰਜ਼ ਡਾ. ਇੰਦਰਬੀਰ ਸਿੰਘ ਨਿੱਜ਼ਰ, ਜ਼ਿਲ੍ਹਾ ਸਕੱਤਰ ਇਕਬਾਲ ਸਿੰਘ ਭੁੱਲਰ, ਦਫ਼ਤਰ ਇੰਚਾਰਜ਼ ਸੋਹਣ ਸਿੰਘ ਨਾਗੀ, ਜ਼ਿਲ੍ਹਾ ਖਜ਼ਾਨਚੀ ਵਿਪਨ ਸਿੰਘ, ਜਿਲ੍ਹਾ ਈਵੈਂਟ ਇੰਚਾਰਜ਼ ਜਗਦੀਪ ਸਿੰਘ, ਅਨਿਲ ਮਹਾਜਨ ਜਿਲ੍ਹਾ ਮੀਡੀਆ ਇੰਚਾਰਜ਼, ਵਿਕਰਮਜੀਤ ਵਿੱਕੀ, ਰਾਜਿੰਦਰ ਪਲਾਹ, ਕੰਵਲਜੀਤ ਰਿੰਪੀ, ਬਲਾਕ ਇੰਚਾਰਜ਼, ਮੁਖਵਿੰਦਰ ਸਿੰਘ ਵਿਰਦੀ ਵਾਰਡ ਨੰਬਰ 71 ਤੋਂ ਵਿਕਰਮਜੀਤ ਵਲੋਂ ਨਿੱਘਾ ਸਵਾਗਤ ਕੀਤਾ।ਪਹੁੰਚੀਆਂ ਸਖਸ਼ੀਅਤਾਂ ਨੇ ਕਿਹਾ ਕਿ ਪੰਜਾਬ `ਚ ਵਾਰੋ ਵਾਰੀ ਸੱਤਾ ‘ਤੇ ਰਹਿਣ ਵਾਲੀਆਂ ਕਾਂਗਰਸ ਤੇ ਅਕਾਲੀ-ਭਾਜਪਾ ਪਾਰਟੀ ਦੇ ਆਗੂਆਂ ਨੇ ਸਿਰਫ ਭ੍ਰਿਸ਼ਟਾਚਾਰ ਰਾਹੀਂ ਆਪਣੀ ਜਾਇਦਾਦ ਬਣਾਈ ਹੈ, ਪੰਜਾਬ ਦੀ ਤਰੱਕੀ ਲਈ ਕੁੱਝ ਨਹੀਂ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾਂ ਹਨ।ਇਸ ਮੌਕੇ ਹੋਰ ਵੀ ਕਈ ਵਲੰਟੀਅਰ ਸਾਥੀ ਮੌਜ਼ੂਦ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …