Sunday, May 25, 2025
Breaking News

ਬਾਬਾ ਵਡਭਾਗ ਸਿੰਘ ਜੀ ਦੇ ਤਪ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ 11 ਵਰਿਆਂ ਦਾ ਬੱਚਾ ਕੀਤਾ ਭੇਂਟ

ȤæçÁ˕¤æ çÙßæâè •¤æð Õ“ææ Öð´ÅU •¤ÚUÌð ÕæÕæ S߇æüÁèÌ çâ´ãU ÁèÐ
ਫਾਜਿਲਕਾ,  15 ਮਾਰਚ (ਵਿਨੀਤ ਅਰੋੜਾ)-  ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਦੇ ਤਪ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ 11 ਵਰਿਆਂ ਦਾ ਬੱਚਾ ਭੇਂਟ ਕੀਤਾ ਗਿਆ।ਗੁਰਦੁਆਰਾ ਸਾਹਿਬ ਦੇ ਗੱਦੀ ਨਸ਼ੀਨ ਸੰਤ ਬਾਬਾ ਸਵਰਨਜੀਤ ਸਿੰਘ ਨੇ ਬੱਚੇ ਨੂੰ ਗੁਰੂ ਘਰ ਦਾ ਆਸ਼ੀਰਵਾਦ ਦੇ ਕੇ ਉਸਦੀ ਮਾਤਾ ਨੂੰ ਵਾਪਿਸ ਦੇ ਦਿਤਾ।ਜਿਸ ਨੂੰ ਦੇਖ ਮੇਲੇ ਵਿਚ ਪਹੁੰਚੀ ਸੰਗਤ ਵਿੱਚ ਬਾਬਾ ਜੀ ਦੇ ਨਾਮ ਦੇ ਜੈਕਾਰੇ ਗੂੰਜਣ ਲੱਗ ਪਏ ।ਇਸ ਮੌਕੇ ਮੋਜੂਦ ਸੰਗਤ ਵਿਚ ਸੰਤ ਬਾਬਾ ਸਵਰਨਜੀਤ ਸਿੰਘ ਜੀ ਨੇ ਕਿਹਾ ਕਿ ਇਸ ਬੱਚੇ ਦੇ ਪਾਲਣ ਪੋਸਣ ਦੀ ਜ਼ਿੰਮੇਵਾਰੀ ਤੱਪ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵੱਲੋ ਨਿਭਾਈ ਜਾਵੇਗੀ ਬੱਚੇ ਦੇ ਮਾਂ ਬਾਪ ਨੇ ਜਿਥੇ ਗੁਰੂ ਘਰ ਦੇ ਆਸ਼ੀਰਵਾਦ ਦਾ ਸਤਿਕਾਰ ਕੀਤਾ, ਓਥੇ ਹੀ ਉਹਨਾ 11 ਵਰਿਆਂ ਬਾਅਦ ਆਈ ਇਸ ਘੜੀ ਲਈ ਬਾਬਾ ਜੀ ਦਾ ਸ਼ੁਕਰਗੁਜਾਰ ਕੀਤਾ। ਉਕਤ ਬੱਚੇ ਦੇ ਮਾਤਾ ਪਿਤਾ ਫਾਜ਼ਿਲਕਾ ਦੀ ਰਾਧਾ ਸਵਾਮੀ ਕਲੋਨੀ ਦੇ ਰਹਿਣ ਵਾਲੇ ਹਨ, ਜੋ ਕਿ ਪਿੱਛਲੇ ਕਈ ਵਰਿਆਂ ਤੋ ਆਪਣੀ ਇਸ ਮੰਨਤ ਦੇ ਪੂਰੀ ਹੋਣ ਦੀ ਰਾਹ ਤੱਕ ਰਹੇ ਸਨ ਅਤੇ ਅੱਜ ਬਾਬਾ ਵਡਭਾਗ ਸਿੰਘ ਦੇ ਦਰਬਾਰ ਵਿਚ ਉਹਨਾਂ ਦੀ ਝੋਲੀ ਭਰੀ ਗਈ।

Check Also

ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ

ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …

Leave a Reply