ਅੰਮ੍ਰਿਤਸਰ, 31 ਅਗਸਤ (ਦੀਪ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਅਤੇ ਕਹਾਣੀ ਮੰਚ ਅੰਮ੍ਰਿਤਸਰ ਵਲੋਂ ਨਾਰੀ ਚੇਤਨਾ ਮੰਚ ਦੇ ਸਹਿਯੋਗ ਨਾਲ ਪੰਜਾਬੀ
ਸਾਹਿਤਕਾਰਾ ਸਿਮਰਜੀਤ ਸਿਮਰ ਦੀ ਨਵ-ਪ੍ਰਕਾਸਿਤ ਕਥਾ ਪੁਸਤਕ “ਹੌਸਲੇ ਦੀ ਉਡਾਨ” ਉਪਰ ਵਿਚਾਰ ਚਰਚਾ ਕਰਵਾਈ ਗਈ।
ਸਥਾਨਕ ਖੈਬਰ ਹੋਟਲ ਵਿਖੇ ਹੋਏ ਇਸ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਵਿੱਚ ਸ਼ਾਇਰ ਦੇਵ ਦਰਦ ਨੇ ਸਮਾਗਮ ਨੂੰ ਤਰਤੀਬ ਦਿੱਤੀ।ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਚਰਚਾ ਅਧੀਨ ਪੁਸਤਕ ਬਾਰੇ ਜਾਣਕਾਰੀ ਦੇਂਦਿਆ ਦੱਸਿਆ ਕਿ ਬੇਸ਼ੱਕ ਦੁਨੀਆਂ ਬੇਸ਼ੁਮਰ ਤਰੱਕੀ ਕਰ ਗਈ ਹੈ, ਪਰ ਸਮਾਜ ਦਾ ਘੇਰਾ ਹੋਰ ਤੰਗ ਹੋਇਆ ਹੈ, ਪੁਸਤਕ ਵਿੱਚਲੀਆਂ ਕਹਾਣੀਆਂ ਇਹਨਾਂ ਤੰਗ ਘੇਰਿਆਂ ਦੀ ਨਿਸ਼ਾਨਦੇਹੀ ਕਰਦੀਆਂ ਹਨ।
ਪ੍ਰੋ. ਮਧੂ ਸ਼ਰਮਾ ਅਤੇ ਡਾ. ਹੀਰਾ ਸਿੰਘ ਨੇ ਪੁਸਤਕ ਬਾਰੇ ਪਰਚੇ ਪੜ੍ਹਦਿਆਂ ਰਾਏ ਉਸਾਰੀ ਕਿ ਕਹਾਣੀਕਾਰਾ ਪੁਰਾਣੇ ਵੇਲਿਆਂ ਦਾ ਵਿਗੋਚਾ ਅਤੇ ਝੋਰੇ ਦੀਆਂ ਕਹਾਣੀਆਂ ਲਿਖਦਿਆਂ ਮਾਨਵੀ ਸਰੋਕਾਰਾਂ ਦੀ ਗੱਲ ਕਰਦੀ ਹੈ।ਡਾ. ਅਰਵਿੰਦਰ ਕੌਰ ਧਾਲੀਵਾਲ ਅਤੇ ਡਾ. ਸੀਮਾ ਗਰੇਵਾਲ ਨੇ ਪੁਸਤਕ ਵਿੱਚਲੀਆਂ ਕਈ ਕਹਾਣੀਆਂ ਦੀਆਂ ਤਕਨੀਕੀ ਜੁਗਤਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਲੇਖਕਾ ਕੋਲ ਗਹਿਰਾ ਅਨੁਭਵ ਹੈ।
ਡਾ. ਜਗਦੀਸ਼ ਸਚਦੇਵਾ, ਡਾ. ਸੁਖਬੀਰ ਸਿੰਘ ਅਤੇ ਡਾ. ਅਮ੍ਰਿਤਪਾਲ ਕੌਰ ਨੇ ਵਧਾਈ ਦੇਂਦਿਆ ਕਿਹਾ ਕਿ ਅਜਿਹੀਆਂ ਪੁਸਤਕਾਂ ਲੇਖਕ ਅਤੇ ਪਾਠਕ ਵਿਚ ਗਹਿਰਾ ਸੰਵਾਦ ਛੇੜਦੀਆਂ ਹਨ।ਸ਼ੈਲਿੰਦਰਜੀਤ ਰਾਜਨ, ਨਿਰਮਲ ਅਰਪਣ, ਹਰਭਜਨ ਖੇਮਕਰਨੀ, ਸੁਰਿੰਦਰ ਚੋਹਕਾ, ਹਰਮੀਤ ਆਰਟਿਸਟ ਅਤੇ ਮਲਵਿੰਦਰ ਨੇ ਵਿਚਾਰ ਚਰਚਾ ਵਿੱਚ ਹਿੱਸਾ ਲੈਂਦਿਆਂ ਸਮਾਗਮ ਦੀ ਸਰਾਹਨਾ ਕੀਤੀ।ਸਿਮਰਜੀਤ ਸਿਮਰ ਅਤੇ ਜਗੀਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਸੁਮੀਤ ਸਿੰਘ, ਮਨਮੋਹਨ ਢਿੱਲੋਂ, ਡਾ. ਕਸ਼ਮੀਰ ਸਿੰਘ, ਡਾ. ਮੋਹਨ, ਕੁਲਦੀਪ ਦਰਾਜ਼ਕੇ, ਮਨਮੋਹਨ ਬਾਸਰਕੇ, ਮੱਖਣ ਭੈਣੀਵਾਲਾ, ਮਨਜੀਤ ਸਿੰਘ ਵਸੀ, ਸਕੱਤਰ ਪੁਰੇਵਾਲ, ਸੁਰਿੰਦਰ ਖਿਲਚੀਆਂ, ਐਡਵੋਕੇਟ ਵਿਸ਼ਾਲ , ਕੁਲਵੰਤ ਸਿੰਘ ਅਣਖੀ, ਬਲਵਿੰਦਰ ਝਬਾਲ, ਰਾਜਵੰਤ ਬਾਜਵਾ, ਕੁਲਦੀਪ ਸਿੰਘ ਅਜ਼ਾਦ ਬੁੱਕ, ਡਾ. ਆਤਮਜੀਤ ਕੌਰ, ਡਾ. ਜਗਦੀਪ ਸਿੰਘ, ਜਸਪਾਲ ਸਿੰਘ ਢਿੱਲੋਂ, ਡਾ. ਪਰਮਜੀਤ ਸਿੰਘ ਰੰਧਾਵਾ, ਹੈਡ ਮਾਸਟਰ ਸਤਨਾਮ ਸਿੰਘ ਪਾਖਰਪੁਰਾ, ਬਲਬੀਰ ਸਿੰਘ ਸੰਧੂ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਸਹਿਤ ਪ੍ਰੇਮੀ ਹਾਜ਼ਰ ਸਨ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media