Sunday, June 29, 2025
Breaking News

 ਨਕਲ ਵਿਰੋਧੀ ਅਭਿਆਨ ਤਹਿਤ ਜੈਤੋਸਰਜਾ ਦੇ ਪ੍ਰਿੰਸੀਪਲ ਤੇ ਬੱਚੇ ਸਨਮਾਨਿਤ

PPN1111201401
ਬਟਾਲਾ, 11 ਨਵੰਬਰ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਤੇ ਖਾਸ ਕਰਕੇ ਮਾਨਯੋਗ ਸਿਖਿਆ ਮੰਤਰੀ ਪੰਜਾਬ ਡਾ ਦਲਜੀਤ ਸਿੰਘ ਚੀਮਾਂ ਜੀ ਰਹਿਨੂਮਾਈ ਹੇਠ ਸੂਬੇ ਭਰ ਵਿਚ ਨਕਲ ਰੂਪੀ ਜਹਿਰ ਨੂੰ ਜੜ੍ਹ ਤੋ ਖਤਮ ਕਰਨ ਵਾਸਤੇ ਕੋਸਿਸਾਂ ਕੀਤੀਆ ਜਾ ਰਹੀਆਂ ਹਨ, ਇਹਨਾ ਹੀ ਕੋਸਿਸਾ ਦੀ ਲੜੀ ਵਿਚ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਤੇ ਜਿਲਾ ਗਾਈਡੈਸ ਕੌਸਲਰ ਦੀਆਂ ਕੋਸਿਸਾ ਸਦਕਾ, ਇਕ ਮੈਰਾਥਨ ਬੱਬੇ ਹਾਲੀ ਸਟੇਡੀਅਮ ਤੋ ਸਰਕਾਰੀ ਕਾਲਜ ਗੁਰਦਾਸਪੁਰ ਤੱਕ ਕਰਵਾਈ ਗਈ। ਇਸ ਪਹਿਲਾ ਕਰਵਾਏ ਨਕਲ ਵਿਰੋਧੀ ਕਾਰਜਾਂ ਵਿਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਗੁਰਦਾਸਪੁਰ ਦੇ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਤੇ ਸਕੂਲ ਦੇ ਵਿਦਿਆਰਥੀਆਂ ਨੇ ਨਕਲ  ਵਿਰੋਧੀ ਭਾਸਣ ਮੁਕਾਬਲੇ ਚਾਰਟ ਮੁਕਾਬਲਿਆਂ ਵਿਚ ਭਾਂਗ ਲਿਆ।ਇਹਨਾ ਕਾਰਜਾਂ ਵਿਚ ਵਧੀਆਂ ਕੰਮ ਕਰਨ ਦੇ ਸਿਟੇ ਵਜੋ ਸਨਮਾਨ ਚਿੰਨ ਦੇ ਸਨਾਮਨਿਆਂ ਗਿਆ। ਸਕੂਲ ਵਿਖੇ ਹਾਜਰ ਸਟਾਫ ਮੈਬਰਾਂ ਸਮੇਤ ਵਿਦਿਅਰਥਣ ਰਣਜੀਤ ਕੌਰ ਨੂੰ ਸਨਮਾਨ ਚਿੰਨ ਦਿਤੇ ਗਏ ।ਇਸ ਮੌਕੇ ਨੀਰੂ ਬਾਲਾ, ਸਾਮ ਕੁਮਾਰ, ਸੰਪੂਰਨ ਸਿੰਘ, ਪ੍ਰੇਮਪਾਲ ਸਿੰਘ, ਨਰਿੰਦਰ ਬਿਸਟ, ਪਰਮਜੀਤ ਸਿੰਘ, ਹਰਜਿੰਦਰ ਕੌਰ, ਮਨਦੀਪ ਕੋਰ , ਰਜਵੰਤ ਕੌਰ, ਵਨੀਤਾ ਠੁਕਾਰ, ਆਦਿ ਸਟਾਫ ਮੈਬਰ ਹਾਜਰ ਸਨ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …

Leave a Reply