ਬਟਾਲਾ, 11 ਨਵੰਬਰ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਤੇ ਖਾਸ ਕਰਕੇ ਮਾਨਯੋਗ ਸਿਖਿਆ ਮੰਤਰੀ ਪੰਜਾਬ ਡਾ ਦਲਜੀਤ ਸਿੰਘ ਚੀਮਾਂ ਜੀ ਰਹਿਨੂਮਾਈ ਹੇਠ ਸੂਬੇ ਭਰ ਵਿਚ ਨਕਲ ਰੂਪੀ ਜਹਿਰ ਨੂੰ ਜੜ੍ਹ ਤੋ ਖਤਮ ਕਰਨ ਵਾਸਤੇ ਕੋਸਿਸਾਂ ਕੀਤੀਆ ਜਾ ਰਹੀਆਂ ਹਨ, ਇਹਨਾ ਹੀ ਕੋਸਿਸਾ ਦੀ ਲੜੀ ਵਿਚ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਤੇ ਜਿਲਾ ਗਾਈਡੈਸ ਕੌਸਲਰ ਦੀਆਂ ਕੋਸਿਸਾ ਸਦਕਾ, ਇਕ ਮੈਰਾਥਨ ਬੱਬੇ ਹਾਲੀ ਸਟੇਡੀਅਮ ਤੋ ਸਰਕਾਰੀ ਕਾਲਜ ਗੁਰਦਾਸਪੁਰ ਤੱਕ ਕਰਵਾਈ ਗਈ। ਇਸ ਪਹਿਲਾ ਕਰਵਾਏ ਨਕਲ ਵਿਰੋਧੀ ਕਾਰਜਾਂ ਵਿਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਗੁਰਦਾਸਪੁਰ ਦੇ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਤੇ ਸਕੂਲ ਦੇ ਵਿਦਿਆਰਥੀਆਂ ਨੇ ਨਕਲ ਵਿਰੋਧੀ ਭਾਸਣ ਮੁਕਾਬਲੇ ਚਾਰਟ ਮੁਕਾਬਲਿਆਂ ਵਿਚ ਭਾਂਗ ਲਿਆ।ਇਹਨਾ ਕਾਰਜਾਂ ਵਿਚ ਵਧੀਆਂ ਕੰਮ ਕਰਨ ਦੇ ਸਿਟੇ ਵਜੋ ਸਨਮਾਨ ਚਿੰਨ ਦੇ ਸਨਾਮਨਿਆਂ ਗਿਆ। ਸਕੂਲ ਵਿਖੇ ਹਾਜਰ ਸਟਾਫ ਮੈਬਰਾਂ ਸਮੇਤ ਵਿਦਿਅਰਥਣ ਰਣਜੀਤ ਕੌਰ ਨੂੰ ਸਨਮਾਨ ਚਿੰਨ ਦਿਤੇ ਗਏ ।ਇਸ ਮੌਕੇ ਨੀਰੂ ਬਾਲਾ, ਸਾਮ ਕੁਮਾਰ, ਸੰਪੂਰਨ ਸਿੰਘ, ਪ੍ਰੇਮਪਾਲ ਸਿੰਘ, ਨਰਿੰਦਰ ਬਿਸਟ, ਪਰਮਜੀਤ ਸਿੰਘ, ਹਰਜਿੰਦਰ ਕੌਰ, ਮਨਦੀਪ ਕੋਰ , ਰਜਵੰਤ ਕੌਰ, ਵਨੀਤਾ ਠੁਕਾਰ, ਆਦਿ ਸਟਾਫ ਮੈਬਰ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …