ਅਨੇਕਾਂ ਨੌਜਵਾਨਾਂ ਨੇ ਮੁੱੜ ਸਿੱਖੀ ਸਰੂਪ ਵਿੱਚ ਵਾਪਸੀ ਕੀਤੀ
ਸਿੱਖੀ ਸਰੂਪ ਵਿੱਚ ਵਾਪਿਸ ਆਉਣ ਦਾ ਪ੍ਰਣ ਕਰਨ ਵਾਲੇ ਨੌਜਵਾਨਾਂ ਨੂੰ ਯਾਦਗਾਰੀ ਚਿੰਨ੍ਹ ਦਿੰਦੇ ਹੋਏ ਸਿੰਘ ਸਾਹਿਬ ਗਿ. ਮੱਲ੍ਹ ਸਿੰਘ , ਜੱਥੇ. ਸ. ਅਵਤਾਰ ਸਿੰਘ ਜੀ, ਭਾਈ ਪਰਮਜੀਤ ਸਿੰਘ ਖਾਲਸਾ ਅਤੇ ਭਾਈ ਗੁਰਇਕਬਾਲ ਸਿੰਘ ਜੀ।
ਅਨੰਦਪੁਰ ਸਾਹਿਬ, 11 ਨਵੰਬਰ (ਪ੍ਰੀਤਮ ਸਿੰਘ) – ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਅਤੇ ਸ਼ੌ੍. ਗੁ. ਪ੍ਰ. ਕਮੇਟੀ, ਧਰਮ ਪ੍ਰਚਾਰ ਕਮੇਟੀ ਦੇ ਉਪਰਾਲੇ ਨਾਲ ਚਲਾਈ ਹੋਈ ਲਹਿਰ 350 ਸਾਲ ਸਿੱਖੀ ਸਰੂਪ ਦੇ ਨਾਲ ਵਿੱਚ ਸਹਿਯੋਗ ਦਿੰਦਿਆਂ ਹੋਇਆਂ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਨਗਰ ਕੀਰਤਨ ਦੌਰਾਨ 8 ਅਸਥਾਨਾਂ ਤੇ ਧਾਰਮਿਕ ਦੀਵਾਨ ਸਜਾ ਕੇ, ਫ੍ਰੀ ਸਿੱਖੀ ਲਿਟਰੇਚਰ ਵੰਡ ਕੇ ਅਤੇ ਪਿਆਰ ਨਾਲ ਪ੍ਰੇਰਨਾ ਦੇ ਕੇ ਉਹਨਾਂ ਸੈਂਕੜੇ ਨੌਜਵਾਨ ਵੀਰਾਂ, ਭੈਣਾਂ ਨੂੰ ਸਿੱਖੀ ਸਰੂਪ ਦਾ ਪ੍ਰਣ ਕਰਵਾਇਆ ਜਿਹੜੇ ਕਿ ਕੇਸ ਕਟਵਾ ਕੇ ਆਪਣੇ ਸੋਹਣੇ ਸਿੱਖੀ ਸਰੂਪ ਤੋਂ ਬੇਮੁੱਖ ਹੋ ਚੁੱਕੇ ਸਨ। ਉਹਨਾਂ ਸਭਨਾਂ ਵੀਰਾਂ, ਭੈਣਾਂ ਨੇ ਸਿੱਖੀ ਸਰੂਪ ਨੂੰ ਮੁੜ ਸੰਭਾਲਣ ਦਾ ਇਹ ਪ੍ਰਣ ਸੰਗਤਾਂ ਦੇ ਸਨਮੁੱਖ ਹੋ ਕੇ ਕੀਤਾ। ਭਾਈ ਸਾਹਿਬ ਜੀ ਨੇ ਕਿਹਾ ਕਿ ਤਖਤ ਸ੍ਰੀ ਕੇਸਗੜ ਸਾਹਿਬ ਜੀ ਵੱਲੋਂ ਚਲਾਈ ਗਈ ਇਹ ਲਹਿਰ ਅੱਜ ਦੇ ਭਟਕੇ ਹੋਏ ਨੌਜਵਾਨ ਵੀਰਾਂ ਭੈਣਾਂ ਨੂੰ ਸਹੀ ਰਸਤਾ ਦਿਖਾ ਕੇ ਸਿੱਖੀ ਸਰੂਪ ਦੇ ਵਡਮੁੱਲੇ ਹੋਣ ਤੋਂ ਜਾਣੂ ਕਰਵਾ ਰਹੀ ਹੈ। ਉਹਨਾਂ ਕਿਹਾ ਕਿ ਇਹ ਲਹਿਰ ਸਿੰਘ ਸਾਹਿਬ ਗਿ. ਮੱਲ੍ਹ ਸਿੰਘ ਜੀ (ਜੱਥੇ. ਸ੍ਰੀ ਕੇਸਗੜ੍ਹ ਸਾਹਿਬ ਜੀ) ਸਿੰਘ ਸਾਹਿਬ ਗਿ. ਗੁਰਬਚਨ ਸਿੰਘ ( ਜੱਥੇ. ਸ੍ਰੀ ਅਕਾਲ ਤਖਤ ਸਾਹਿਬ ਜੀ) ਅਤੇ ਜੱਥੇ. ਸ. ਅਵਤਾਰ ਸਿੰਘ (ਪ੍ਰਧਾਨ ਸ਼ੌ੍. ਗੁ. ਪ੍ਰ. ਕਮੇਟੀ) ਦੇ ਸਹਿਯੋਗ ਨਾਲ ਨਿਰੰਤਰ ਜ਼ਾਰੀ ਰਹੇਗੀ।
ਉਪਰੋਕਤ 8 ਅਸਥਾਨਾਂ ਤੇ ਧਾਰਮਿਕ ਦੀਵਾਨਾਂ ਦੌਰਾਨ ਸਿੰਘ ਸਾਹਿਬ ਗਿ. ਮੱਲ੍ਹ ਸਿੰਘ, ਸਿੰਘ ਸਾਹਿਬ ਗਿ. ਗੁਰਬਚਨ ਸਿੰਘ , ਜੱਥੇ. ਸ. ਅਵਤਾਰ ਸਿੰਘ ਅਤੇ ਭਾਈ ਗੁਰਕਇਬਾਲ ਸਿੰਘ ਵੱਲੋਂ ਸਿੱਖੀ ਸਰੂਪ ਵਿੱਚ ਆਉਣ ਦਾ ਪ੍ਰਣ ਕਰਨ ਵਾਲੇ ਹਰ ਵਿਅਕਤੀ ਨੂੰ ਟਰੱਸਟ ਵੱਲੋਂ ਤਿਆਰ ਕੀਤੇ ਸਨਮਾਨ ਚਿੰਨ੍ਹ ਦਿੱਤੇ, ਜਿਹੜੇ ਕਿ ਉਹਨਾਂ ਨੂੰ ਯਾਦ ਦਿਵਾਉਂਦੇ ਰਹਿਣਗੇ ਕਿ ਉਹਨਾਂ ਨੇ ਇਹਨਾਂ ਮਹਾਨ ਸ਼ਖਸ਼ੀਅਤਾਂ ਅਤੇੇ ਸੰਗਤ ਦੇ ਸਨਮੁੱਖ ਹੋ ਕੇ ਅੱਗੇ ਤੋਂ ਸਿੱਖੀ ਸਰੂਪ ਨੂੰ ਸੰਭਾਲਣ ਦਾ ਪ੍ਰਣ ਕੀਤਾ ਹੈ ਅਤੇ ਇਸ ਤੇ ਸਾਰੀ ਜਿੰਦਗੀ ਪੱਕਿਆਂ ਰਹਿਣਾ ਹੈ।
ਜੱਥੇ. ਸ. ਅਵਤਾਰ ਸਿੰਘ ਨੇ ਕਿਹਾ ਕਿ ਭਾਈ ਗੁਰਇਕਬਾਲ ਸਿੰਘ ਵੱਲੋਂ ਤਖਤ ਸਾਹਿਬ ਦਾ ਹੁਕਮ ਮੰਨਦਿਆਂ ਹੋਇਆਂ ਜੋ ਇਸ ਲਹਿਰ ਨੂੰ ਬੜਾਵਾ ਦਿੱਤਾ ਹੈ ਉਸ ਲਈ ਉਹ ਵਧਾਈ ਦੇ ਪਾਤਰ ਹਨ।
ਸਿੱਖੀ ਸਰੂਪ ਵਿੱਚ ਵਾਪਸ ਆਉਣ ਵਾਲੇ ਸਭ ਵੀਰਾਂ, ਭੈਣਾਂ ਦਾ ਹੌਸਲਾ ਵਧਾਉਣ ਲਈ ਇਹਨਾਂ ਅਸਥਾਨਾ ਵਿਖੇ ਲੱਗੇ ਦੀਵਾਨਾਂ ਵਿੱਚ ਸ਼ਾਮਿਲ ਸਨ ਸਿੰਘ ਸਾਹਿਬ ਗਿ. ਮੱਲ੍ਹ ਸਿੰਘ ਜੀ (ਜੱਥੇ. ਸ੍ਰੀ ਕੇਸਗੜ੍ਹ ਸਾਹਿਬ ਜੀ) ਸਿੰਘ ਸਾਹਿਬ ਗਿ. ਗੁਰਬਚਨ ਸਿੰਘ ਜੀ ( ਜੱਥੇ. ਸ੍ਰੀ ਅਕਾਲ ਤਖਤ ਸਾਹਿਬ ਜੀ), ਜੱਥੇ. ਸ. ਅਵਤਾਰ ਸਿੰਘ ਜੀ (ਪ੍ਰਧਾਨ ਸ਼ੌ੍ਰ. ਗੁ. ਪ੍ਰ. ਕਮੇਟੀ), ਜੱਥੇ ਗਿ. ਜਗਤਾਰ ਸਿੰਘ (ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ), ਗਿ. ਰਵੇਲ ਸਿੰਘ ਜੀ (ਗ੍ਰੰਥੀ ਸ੍ਰੀ ਦਰਬਾਰ ਸਾਹਿਬ) ਅਤੇ ਗਿ. ਬਲਵਿੰਦਰ ਸਿੰਘ ਜੀ (ਗ੍ਰੰਥੀ ਸ੍ਰੀ ਦਰਬਾਰ ਸਾਹਿਬ) ਇਹਨਾਂ ਸਭਨਾ ਸ਼ਖਸ਼ੀਅਤਾਂ ਨੇ ਆਪਣੇ ਵਡਮੁੱਲੇ ਵਿਚਾਰਾਂ ਨਾਲ ਅੱਜ ਦੇ ਨੌਜ਼ਵਾਨਾਂ ਨੂੰ ਸਿੱਖੀ ਵੱਲ ਪ੍ਰੇਰਿਤ ਕੀਤਾ। ਇਹਨਾਂ ਦੇ ਨਾਲ ਜੱਥੇ. ਸੁਖਵਿੰਦਰ ਸਿੰਘ ਜੀ (ਹੈਡ ਗ੍ਰੰਥੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ) ਸ. ਜਗੀਰ ਸਿੰਘ ਜੀ ( ਕਨਵੀਨਰ 350 ਸਾਲ ਲਹਿਰ) ਮੈਂਬਰ ਸ. ਸੁਖਦੇਵ ਸਿੰਘ ਜੀ ਭੌਰ, ਮੈਂਬਰ ਅਮਰਜੀਤ ਸਿੰਘ ਜੀ ਚਾਵਲਾ, ਮੈਂਬਰ ਸ. ਮਨਜੀਤ ਸਿੰਘ ਜੀ, ਮੈਨੇਜ਼ਰ ਸ. ਜਗੀਰ ਸਿੰਘ ਜੀ, ਸ. ਪਰਮਜੀਤ ਸਿੰਘ ਜੀ ਖਾਲਸਾ (ਪ੍ਰਧਾਨ ਸਿੱਖ ਸਰੂਡੈਂਟ ਫੈਡਰੇਸ਼ਨ), ਸ. ਪਰਮਪਾਲ ਸਿੰਘ ਜੀ (ਫਤਹਿ ਚੈਨਲ) ਸ. ਵਿਰਸਾ ਸਿੰਘ ਜੀ ਵਲੋਹਾ, ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ, ਸਕੱਤਰ ਸ. ਅਨੂਪ ਸਿੰਘ ਜੀ ਅਤੇ ਮਾਤਾ ਵਿਪਨਪ੍ਰੀਤ ਕੌਰ ਜੀ (ਲੁਧਿਆਣਾ), ਇਹਨਾਂ ਪੰਥਕ ਬੁਲਾਰਿਆਂ ਅਤੇ ਸਖਸ਼ੀਅਤਾਂ ਨੇ ਸਿੱਖ ਕੌਮ ਦੇ ਇਤਿਹਾਸ ਵਿੱਚੋਂ ਲਾਸਾਨੀ ਮਿਸਾਲਾਂ ਦੇ ਕੇ ਅੱਜ ਦੇ ਪਤਿਤ ਹੋ ਚੁੱਕੇ ਵੀਰਾਂ, ਭੈਣਾਂ ਨੂੰ ਸਿੱਖੀ ਦੇ ਅਣਮੁੱਲੇ ਖਜ਼ਾਨੇ ਬਾਰੇ ਦੱਸਿਆ ਜੋ ਕਿ ਇਹ ਨੌਜਵਾਨ ਭੁੱਲ ਭੁਲੇਖੇ ਅਤੇ ਫੈਸ਼ਨ ਪ੍ਰਸਤੀ ਵਿੱਚ ਅਜ਼ਾਈ ਗੁਆ ਰਹੇ ਹਨ। ਉਹਨਾਂ ਨੇ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਹੋਇਆਂ ਕਿਹਾ ਕਿ ਅਜੇ ਵੀ ਵੇਲਾ ਹੱਥ ਵਿੱਚ ਹੈ ਸਿੱਖੀ ਨੂੰ ਬਚਾਉਣ ਦੇ ਇਹਨਾਂ ਉਪਰਾਲਿਆਂ ਅਤੇ ਲਹਿਰਾਂ ਦਾ ਵੱਧ ਤੋਂ ਵੱਧ ਸਾਥ ਦਿਉ ਅਤੇ ਇਸ ਲਹਿਰ ਨੂੰ ਹੋਰ ਮਜਬੂਤ ਬਣਾਉ ਤਾਂ ਕਿ ਧੰਨ ਗੁਰੂ ਗੋਬਿੰਦ ਸਿੰਘ ਦੀਆਂ ਖੁਸ਼ੀਆਂ ਦੇ ਪਾਤਰ ਬਣ ਸਕੋ।
ਉਪਰੰਤ ਸਾਰਿਆਂ ਨੇ ਭਾਈ ਸਾਹਿਬ ਜੀ ਅਤੇ ਸ਼ੌ੍ਰ. ਗੁ. ਪ੍ਰ. ਕਮੇਟੀ ਨੂੰ ਇਸ ਉਪਰਾਲੇ ਦੀ ਵਧਾਈ ਦਿੱਤੀ। ਇਹਨਾਂ 8 ਅਸਥਾਨਾਂ ਦੇ ਦੀਵਾਨਾਂ ਦਾ ਸਾਰਾ ਪ੍ਰਬੰਧ ਬਾਬਾ ਹਰਮਿੰਦਰ ਸਿੰਘ ਜੀ (ਕਾਰ ਸੇਵਾ) ਨੇ ਆਪਣੀ ਦੇਖ ਰੇਖ ਵਿੱਚ ਕਰਵਾਇਆ।