Tuesday, March 3, 2026

ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲਿਆਂ ਸਦਕਾ ਦੋ ਮਹੀਨੇ ਤੋਂ ਲਾਪਤਾ ਮੀਨੂੰ ਨੂੰ ਮੁੜ ਮਿਲਿਆ ਪਰਿਵਾਰ

ਪੱਛਮੀ ਬੰਗਾਲ ਤੋਂ ਮੀਨੂੰ ਨੂੰ ਘਰ ਲਿਆਉਣ ਲਈ ਕੀਤੀ ਆਰਥਿਕ ਮਦਦ-ਡਿਪਟੀ ਕਮਿਸ਼ਨਰ

ਸੰਗਰੂਰ, 28 ਸਤੰਬਰ (ਜਗਸੀਰ ਲੌਂਗੋਵਾਲ) – ਜ਼ਿਲ੍ਹਾ ਸੰਗਰੂਰ ਦੀ ਸਬ ਡਵੀਜ਼ਨ ਭਵਾਨੀਗੜ੍ਹ ਤੋਂ ਕਰੀਬ 2 ਮਹੀਨੇ ਪਹਿਲਾਂ ਲਾਪਤਾ 30 ਸਾਲਾ ਮੀਨੂੰ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਕੋਸ਼ਿਸਾਂ ਸਦਕਾ ਆਪਣੇ ਪਰਿਵਾਰ ਨੂੰ ਮਿਲ ਗਈ ਹੈ।ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਦਿਮਾਗੀ ਪਰੇਸ਼ਾਨੀ ਕਾਰਣ ਮੀਨੂੰ ਗਰਭਵਤੀ ਹਾਲ ’ਚ ਗੁੰਮ ਹੋ ਗਈ ਸੀ।ਜਿਸ ਦੀ ਪੱਛਮੀ ਬੰਗਾਲ ਦੇ ਡਾਇਮੰਡ ਹਾਰਬੜ ਸੁਪਰ ਸਪੈਸ਼ਲਿਟੀ ਹਸਪਤਾਲ ਵਿਖੇ ਪਛਾਣ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ।
          ਉਨਾਂ ਦੱਸਿਆ ਕਿ ਵੈਸਟ ਬੰਗਾਲ ਰੇਡੀਓ ਕਲੱਬ ਵਲੋਂ ਇਸ ਲੜਕੀ ਦੇ ਪੱਛਮੀ ਬੰਗਾਲ ‘ਚ ਹੋਣ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਾਂਝੀ ਕੀਤੀ।ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤੁਰੰਤ ਮੀਨੂੰ ਦੇ ਭਰਾ ਦੀਪ ਸਿੰਘ ਪੁੱਤਰ ਭੋਲਾ ਸਿੰਘ ਨਾਲ ਰਾਬਤਾ ਕੀਤਾ ਗਿਆ।ਪਰਿਵਾਰ ਵਲੋਂ ਆਰਥਿਕ ਤੰਗੀ ਦੱਸਣ ‘ਤੇ ਮੀਨੂੰ ਨੂੰ ਪੱਛਮੀ ਬੰਗਾਲ ਤੋਂ ਲਿਆਉਣ ਲਈ ਪਰਿਵਾਰ ਦੀ ਮਜ਼ਬੂਰੀ ਨੂੰ ਸਮਝਦਿਆਂ ਤੁਰੰਤ ਲੜਕੀ ਦੇ ਭਰਾ ਨੂੰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਲੋਂ 10 ਹਜ਼ਾਰ ਰੁਪਏ ਮੁਹੱਈਆ ਕਰਵਾਈ ਗਈ।
             ਡਿਪਟੀ ਕਮਿਸ਼ਨਰ  ਨੇ ਦੱਸਿਆ ਕਿ ਮੀਨੂੰ ਦੇ ਪਰਿਵਾਰਕ ਮੈਂਬਰ ਨਾਲ ਰਾਬਤਾ ਕਰਨ ਤੋਂ ਪਤਾ ਲੱਗਿਆ ਹੈ ਕਿ ਪਰਿਵਾਰ ਲੜਕੀ ਕੋਲ ਪਹੰੁਚ ਗਿਆ ਹੈ।ਮੀਨੂੰ ਬਿਲਕੁੱਲ ਠੀਕ ਹੈ।ਉਸ ਦੇ ਪਰਿਵਾਰ ਨੇ ਜਿਥੇ ਰਾਹਤ ਮਹਿਸੂਸ ਕੀਤੀ, ਉਥੇ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਕੀਤੇ ਸਹਿਯੋਗ ਲਈ ਉਨਾਂ ਤਹਿ ਦਿਲ ਤੋਂ ਧੰਨਵਾਦ ਕੀਤਾ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …