Wednesday, August 26, 2026

ਖ਼ਾਲਸਾ ਕਾਲਜ ਵਿਖੇ ਕਰਵਾਇਆ ਸਾਹਿਤਕ ਕੁਵਿੱਜ਼ ਮੁਕਾਬਲਾ

ਅੰਮ੍ਰਿਤਸਰ, 1 ਅਕਤੂਬਰ (ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਅੰਗਰੇਜ਼ੀ ਵਿਭਾਗ ਵਲੋਂ ਸਾਹਿਤਕ ਕੁਵਿੱਜ਼ ਮੁਕਾਬਲੇ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦ ਕਿ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰੋ: ਅਨੁਪਮ ਸੰਧੂ ਨੇ ਕੀਤੀ।ਪ੍ਰੋਗਰਾਮ ਦਾ ਆਗਾਜ਼ ਸ਼ਬਦ ਉਚਾਰਨ ਨਾਲ ਹੋਇਆ।
                ਡਾ. ਮਹਿਲ ਸਿੰਘ ਨੇ ਆਪਣੇ ਭਾਸ਼ਣ ’ਚ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਦੱਸਿਆ ਕਿ ਵਿੱਦਿਆ ਦਾ ਅਸਲ ਮੰਤਵ ਤਦ ਹੀ ਪੂਰਾ ਹੁੰਦਾ ਹੈ, ਜਦ ਵਿਦਿਆਰਥੀ ਕਲਾਸ ਰੂਮ ਤੋਂ ਪ੍ਰਾਪਤ ਵਿੱਦਿਆ ਨੂੰ ਅਮਲੀ ਰੂਪ ਨੂੰ ਜ਼ਿੰਦਗੀ ’ਚ ਅਪਨਾਉਂਦੇ ਹਨ। ਪ੍ਰੋ: ਅਨੁਪਮ ਸੰਧੂ ਨੇ ਸਹਿਪਾਠੀ ਗਤੀਵਿਧੀਆਂ ਨੂੰ ਇਕ ਵਿਸ਼ੇਸ਼ ਮੌਕਾ ਦੱਸਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਇਨ੍ਹਾਂ ’ਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ, ਕਿਉਂਕਿ ਇਹ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਹੀ ਉਪਯੋਗੀ ਸਾਬਿਤ ਹੁੰਦੀਆਂ ਹਨ।
               ਮੰਚ ਦਾ ਸੰਚਾਲਣ ਪ੍ਰੋ: ਵਿਜੇ ਬਰਨਾਡ ਅਤੇ ਬੀ.ਏ (ਆਨਰਜ਼) ਅੰਗਰੇਜ਼ੀ ਭਾਗ ਪਹਿਲਾਂ ਦੀ ਵਿਦਿਆਰਥਣ ਸੈਫ਼ੂ ਧੀਮਾਨ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ। ਇਸ ਪ੍ਰੋਗਰਾਮ ’ਚ ਬੀ. ਏ. (ਆਨਰਜ਼) ਭਾਗ ਪਹਿਲਾ, ਦੂਜਾ, ਤੀਜ਼ਾ ਅਤੇ ਐਮ.ਏ ਭਾਗ ਪਹਿਲਾ, ਦੂਜਾ ਦੇ ਵਿਦਿਆਰਰਥੀਆਂ ਦੀਆਂ ਟੀਮਾਂ ਨੇ ਹਿੱਸਾ ਲਿਆ।ਪ੍ਰੋ: ਗੁਰਪ੍ਰੀਤ ਸਿੰਘ ਸੈਣੀ ਕੁਵਿਜ਼ ਮਾਸਟਰ ਅਤੇ ਵਿਦਿਆਰਥਣਾਂ ਸਹਿਜਪ੍ਰੀਤ ਕੌਰ, ਪਾਵਨਪ੍ਰੀਤ ਕੌਰ, ਈਸ਼ਾ ਅਤੇ ਮਾਨਸੀ ਸੋਨੀ ਨੇ ਸਕੋਰਰ ਅਤੇ ਟਾਈਮ ਕੀਪਰਾਂ ਦੀ ਭੂਮਿਕਾ ਨਿਭਾਈ।
                 ਪ੍ਰੋਗਰਾਮ ਦੇ ਕਨਵੀਨਰ ਕੋਆਰਡੀਨੇਟਰ ਪ੍ਰੋ: ਸੁਪਨਿੰਦਰਜੀਤ ਕੌਰ ਨੇ ਡਾ. ਮਹਿਲ ਸਿੰਘ, ਵਿਭਾਗ ਮੁੱਖੀ ਅਤੇ ਵਿਭਾਗ ਅਕਾਦਮਿਕ ਗਤੀਵਿਧੀਆਂ ਪ੍ਰੋਗਰਾਮ ਕਮੇਟੀ ਮੈਂਬਰ ਜਿਸ ’ਚ ਪ੍ਰੋ: ਪ੍ਰਨੀਤ ਕੌਰ ਢਿੱਲੋਂ, ਪ੍ਰੋ: (ਡਾ.) ਸਾਵੰਤ ਸਿੰਘ ਮੰਟੋ, ਪ੍ਰੋ:ਦਲਜੀਤ ਸਿੰਘ, ਪ੍ਰੋ: ਗੁਰਪ੍ਰੀਤ ਸਿੰਘ, ਪ੍ਰੋ: ਹਰਸ਼ ਸਲਾਰੀਆ ਅਤੇ ਪ੍ਰੋ: ਮਾਕਰਸ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ।ਉਨ੍ਹਾਂ ਦੱਸਿਆ ਕਿ ਕਾਲਜ ਆਪਣੇ ਵਿਦਿਆਰਥੀਆਂ ’ਚ ਸਵੈ ਭਰੋਸਾ ਪੈਦਾ ਕਰਨ, ਉਨ੍ਹਾਂ ਵਿਚਲੇ ਲੁਕਵੇਂ ਗੁਣਾਂ ਨੂੰ ਉਜਾਗਰ ਕਰਨ ਅਤੇ ਸਿਰਜਨਾਤਮਿਕ ਸਾਹਿਤ ’ਚ ਰੁਚੀ ਪੈਦਾ ਕਰਨ ਵਾਲੇ ਕਈ ਪ੍ਰੋਗਰਾਮਾਂ ਦਾ ਆਯੋਜਨ ਕਰਵਾਉਂਦਾ ਹੈ।ਇਸ ਪ੍ਰੋਗਰਾਮ ’ਚ ਬੀ.ਏ ਭਾਗ ਪਹਿਲਾਂ, ਦੂਜਾ ਤੇ ਤੀਜਾ ਦੇ ਚੋਣਵੀਂ ਅੰਗਰੇਜ਼ੀ, ਬੀ.ਏ ਆਨਰਜ਼ ਅੰਗਰੇਜ਼ੀ ਅਤੇ ਐਮ.ਏ ਅੰਗਰੇਜ਼ੀ ਨੇ ਭਾਗ ਲਿਆ।
                ਇਸ ਮੌਕੇ ਡਾ. ਮਮਤਾ ਮਹਿੰਦਰੂ, ਡਾ. ਜਸਵਿੰਦਰ ਕੌਰ, ਪ੍ਰੋ: ਪੂਜਾ ਕਾਲੀਆ, ਪ੍ਰੋ: ਸੌਰਵ ਮੇਘ, ਪ੍ਰੋ: ਰਵਨੀਤ ਕੌਰ, ਪ੍ਰੋ: ਰਾਵਨੀਤ ਕੌਰ, ਪ੍ਰੋ: ਜੈਦੀਪ ਕੌਰ, ਪ੍ਰੋ: ਮਨਪ੍ਰੀਤ ਕੌਰ, ਪ੍ਰੋ: ਬਲਜਿੰਦਰ ਕੌਰ, ਪ੍ਰੋ: ਨਵਨੀਤ ਕੌਰ ਆਦਿ ਹਾਜ਼ਰ ਸਨ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …