Saturday, April 18, 2026

ਪਿੰਗਲਵਾੜਾ ਪਰਿਵਾਰ ਦੀ 53ਵੀਂ ਲੜਕੀ ਦਾ ਅਨੰਦ ਕਾਰਜ਼

ਸੰਸਥਾ ਦੇ ਮੁੱਖੀ ਡਾ. ਇੰਦਰਜੀਤ ਕੌਰ ਸਮੇਤ ਸਮੂਹ ਮੈਂਬਰਾਂ ਨੇ ਦਿੱਤਾ ਆਸ਼ੀਰਵਾਦ

ਅੰਮ੍ਰਿਤਸਰ, 5 ਅਕਤੂਬਰ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਗੁਰਦੁਆਰਾ ਮਾਨਾਂਵਾਲਾ ਬ੍ਰਾਂਚ ਦੇ ਵਿਹੜੇ ਵਿੱਚ ਪਿੰਗਲਵਾੜਾ ਪਰਿਵਾਰ ਦੀ 53ਵੀਂ ਲੜਕੀ ਬਿੰਦਰ ਕੌਰ ਦਾ ਅਨੰਦ ਕਾਰਜ਼ 3 ਅਕਤੂਬਰ ਨੂੰ ਮਨਿੰਦਰ ਸਿੰਘ ਸਪੁੱਤਰ ਸੁਖਵੰਤ ਸਿੰਘ ਵਾਸੀ ਪਿੰਡ ਸਕਿਆਂਵਾਲੀ ਜਲੂਪੁਰਾ ਖੇੜਾ ਤਰਨ ਤਾਰਨ ਨਾਲ ਹੋਇਆ।ਸੁਭਾਗ ਜੋੜੀ ਨੂੰ ਪਿੰਗਲਵਾੜਾ ਪਰਿਵਾਰ ਵਲੋਂ ਘਰੇਲੂ ਜਰੂਰਤ ਦੀਆਂ ਸਾਰੀਆਂ ਵਸਤਾਂ ਦੇ ਕੇ ਤੋਰਿਆ ਗਿਆ।ਜੋੜੀ ਨੂੰ ਪਿੰਗਲਵਾੜਾ ਸੰਸਥਾ ਦੇ ਮੁੱਖੀ ਡਾ. ਇੰਦਰਜੀਤ ਕੌਰ, ਰਾਜਬੀਰ ਸਿੰਘ ਮੈਂਬਰ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਤਿਲਕ ਰਾਜ ਜਨਰਲ ਮੈਨੇਜਰ ਤੇ ਸੋਸਾਇਟੀ ਦੇ ਸਮੂਹ ਮੈਂਬਰਾਂ ਤੇ ਹੋਰ ਸਖਸ਼ੀਅਤਾ ਨੇ ਆਸ਼ੀਰਵਾਦ ਦਿੱਤਾ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …