Tuesday, March 31, 2026

ਕਾਇਆ ਕਲਪ ਮੁਹਿੰਮ ਵਿਚ ਸੀ.ਐਚ.ਸੀ ਭਾਣੋਲੰਗਾ ਅਤੇ ਯੂ.ਪੀ.ਐਚ.ਸੀ ਹਦਿਆਬਾਦ ਸੂਬੇ ‘ਚ ਪਹਿਲੇ ਸਥਾਨ ‘ਤੇ

ਕੁੱਲ 19 ਐਵਾਰਡ ਪ੍ਰਾਪਤ ਕਰ ਕੇ ਰਾਜ ਭਰ ‘ਚ ਮੋਹਰੀ ਰਿਹਾ ਕਪੂਰਥਲਾ

ਕਪੂਰਥਲਾ, 18 ਅਕਤੂਬਰ – ਸਿਹਤ ਵਿਭਾਗ ਕਪੂਰਥਲਾ ਨੇ ਸਵੱਛ ਭਾਰਤ ਤਹਿਤ ਚਲਾਈ ਗਈ ਕਾਇਆ ਕਲਪ ਮੁਹਿੰਮ ਵਿੱਚ ਇਸ ਵਾਰ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਕਾਇਆ ਕਲਪ ਮੁਹਿੰਮ ਵਿੱਚ ਸੀ.ਐਚ.ਸੀ ਭਾਣੋਲੰਗਾ ਅਤੇ ਯੂ.ਪੀ.ਐਚ.ਸੀ ਹਦਿਆਬਾਦ ਸੂਬੇ ਵਿਚ ਪਹਿਲੇ ਸਥਾਨ ‘ਤੇ ਰਹੇ ਹਨ।ਜਿਲੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਨੇ ਕੁੱਲ 19 ਐਵਾਰਡ ਜਿੱਤੇ ਹਨ ਜਿਨ੍ਹਾਂ ਦਾ ਅੰਕੜਾ ਪੰਜਾਬ ਦੇ ਸਾਰੇ ਜਿਲਿ੍ਆ ਨਾਲੋਂ ਵੱਧ ਹੈ।
                 ਇਸ ਸਬੰਧੀ ਐਵਾਰਡ ਉਪ ਮੁੱਖ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਵਲੋਂ ਅੰਮ੍ਰਿਤਸਰ ਵਿਖੇ ਹੋਏ ਸਟੇਟ ਪੱਧਰੀ ਸਮਾਰੋਹ ਦੌਰਾਨ ਭੇਂਟ ਕੀਤੇ ਗਏ।
ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਇਸ ਪ੍ਰਾਪਤੀ ਉਪਰ ਸਿਹਤ ਵਿਭਾਗ ਸਮੇਤ ਸਮੁੱਚੇ ਜਿਲਾ ਪ੍ਰਸ਼ਾਸ਼ਨ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਿਹਤ ਸਹੂਲਤਾਂ ਵਿਚ ਸੁਧਾਰ ਦੀ ਮੁਹਿੰਮ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ।
                ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਦੇ ਤਹਿਤ ਸਿਹਤ ਕੇਂਦਰਾਂ ਦੀ ਗੁਣਵਤਾ ਨੂੰ ਵੇਸਟ ਮੈਨੇਜਮੈਂਟ, ਹਾਈਜ਼ੀਨ ਪ੍ਰਮੋਸ਼ਨ, ਸਪੋਰਟ ਸਰਵਿਸ ਤੇ ਇੰਨਫੈਕਸ਼ਨ ਕੰਟਰੋਲ ਮੈਨੇਜਮੈਂਟ ਆਦਿ ਬਿੰਦੂਆਂ ਦੇ ਆਧਾਰ ‘ਤੇ ਪਰਖਿਆ ਜਾਂਦਾ ਹੈ।ਜਿਸ ਵਿੱਚ ਸੀ.ਐਚ.ਸੀ ਭਾਣੋਲੰਗਾ ਅਤੇ ਯੂ.ਪੀ.ਐਚ.ਸੀ ਹਦਿਆਬਾਦ ਸਟੇਟ ਵਿੱਚ ਪਹਿਲੇ ਪੱਧਰ ‘ਤੇ ਰਹੇ।
             ਕਾਇਆ ਕਲਪ ਮੁਹਿੰਮ ਦੇ ਜਿਲਾ ਪ੍ਰੋਗਰਾਮ ਅਫਸਰ ਡਾ. ਸਾਰਿਕਾ ਦੁੱਗਲ ਨੇ ਦੱਸਿਆ ਕਿ ਸਰਕਾਰੀ ਸਿਹਤ ਕੇਂਦਰਾਂ ਵਿੱਚ ਸਫਾਈ ਵਿਵਸਥਾ, ਇੰਨਫੈਕਸ਼ਨ ਕੰਟਰੋਲ ਆਦਿ ਨੂੰ ਵਧਾਵਾ ਦੇਣਾ ਇਸ ਮੁਹਿੰਮ ਦਾ ਉਦੇਸ਼ ਹੈ।
              ਡਾ.ਵਸਾਰਿਕਾ ਦੁੱਗਲ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਇੱਕ ਸਿਹਤ ਸੰਸਥਾ ਨੂੰ 300 ਦੇ ਕਰੀਬ ਪੈਰਾਮੀਟਰਾਂ ਉਪਰ ਪੂਰਾ ਉਤਰਣਾ ਜਰੂਰੀ ਹੈ, ਜੋਕਿ ਆਪਣੇ ਆਪ ਵਿੱਚ ਚੁਣੌਤੀ ਹੈ।
              ਐਵਾਰਡ ਪ੍ਰਾਪਤ ਕਰਨ ਵਾਲੀਆਂ ਸਿਹਤ ਸੰਸਥਾਵਾਂ ਵਿੱਚ ਐਸ.ਡੀ.ਐਚ ਫਗਵਾੜਾ, ਸੀ.ਐਚ.ਸੀ ਕਾਲਾ ਸੰਘਿਆ, ਸੀ.ਐਚ.ਸੀ ਬੇਗੋਵਾਲ, ਸੀ.ਐਚ.ਸੀ ਪਾਂਛਟ, ਸੀ.ਐਚ.ਸੀ ਫੱਤੂਢਿੰਗਾ, ਪੀ.ਐਚ.ਸੀ ਢਿਲਵਾਂ, ਪੀ.ਐਚ.ਸੀ ਸੁਰਖਪੁਰ, ਪੀ.ਐਚ.ਸੀ ਡਡਵਿੰਡੀ, ਪੀ.ਐਚ.ਸੀ ਭਾਣੋਲੰਗਾ, ਯੂ.ਪੀ.ਐਚ.ਸੀ ਹਦਿਆਬਾਦ, ਪੀ.ਐਚ.ਸੀ ਅਠੋਲੀ, ਯੂ.ਪੀ.ਐਚ.ਸੀ ਰਾਇਕਾ ਮੁੱਹਲਾ, ਪੀ.ਐਚ.ਸੀ ਖਾਲੂ, ਪੀ.ਐਚ.ਸੀ ਸਪਰੋੜ, ਪੀ.ਐਚ.ਸੀ ਪਰਮਜੀਤਪੁਰ, ਪੀ.ਐਚ.ਸੀ ਪਲਾਹੀ, ਹੰਬੋਵਾਲ, ਸੂਜੋ ਕਾਲੀਆ, ਢੁਢੀਆਵਾਲ ਨੇ ਵੱਖ-ਵੱਖ ਰੈਂਕ ਪ੍ਰਾਪਤ ਕਰ ਐਵਾਰਡ ਹਾਸਲ ਕੀਤੇ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …