Sunday, October 25, 2026

ਵਿਧਾਨ ਸਭਾ ਚੋਣਾਂ ਸਬੰਧੀ 37 ਨੋਡਲ ਅਫ਼ਸਰਾਂ ਦੀ ਨਿਯੁੱਕਤੀ

ਨਵਾਂਸ਼ਹਿਰ, 21 ਅਕਤੂਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਵਿਸ਼ੇਸ਼ ਸਾਰੰਗਲ ਨੇ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 159 ਤਹਿਤ ਜ਼ਿਲ੍ਹਾ ਚੋਣ ਅਫ਼ਸਰ ਵਜੋਂ ਅਧਿਕਾਰਾਂ ਦੀ ਵਰਤੋਂ ਕਰਦਿਆਂ ਵਿਧਾਨ ਸਭਾ ਚੋਣਾਂ-2022 ਲਈ ਤੁਰੰਤ ਪ੍ਰਭਾਵ ਨਾਲ ਵੱਖ-ਵੱਖ 37 ਨੋਡਲ ਅਫ਼ਸਰਾਂ ਦੀ ਨਿਯੁੱਕਤੀ ਕੀਤੀ ਹੈ।
           ਇਨ੍ਹਾਂ ਨੋਡਲ ਅਫ਼ਸਰਾਂ ਵਿਚ ਮੈਨਪਾਵਰ, ਈ.ਵੀ.ਐਮ/ਵੀ.ਵੀ.ਪੈਟ, ਟਰਾਂਸਪੋਰਟ, ਟ੍ਰੇਨਿੰਗ, ਮੈਟੀਰੀਅਲ, ਇੰਪਲੀਮੈਂਟਿੰਗ ਐਮ.ਸੀ.ਸੀ, ਖਰਚਾ, ਲਾਈਜ਼ਨ, ਅਮਨ ਤੇ ਕਾਨੂੰਨ, ਵੀ.ਐਮ ਅਤੇ ਜ਼ਿਲ੍ਹਾ ਸੁਰੱਖਿਆ ਪਲਾਨ ਤੇ ਤਾਲਮੇਲ, ਬੈਲੇਟ ਪੇਪਰਾਂ ਦੀ ਪ੍ਰਿੰਟਿੰਗ, ਮੀਡੀਆ ਤੇ ਕਮਿਊਨੀਕੇਸ਼ਨ, ਕੰਪਿਊਟਰਾਈਜ਼ੇਸ਼ਨ, ਸਵੀਪ, ਹੈਲਪਲਾਈਨ ਤੇ ਸ਼ਿਕਾਇਤ ਨਿਵਾਰਣ, ਐਸ.ਐਮ.ਐਸ ਮਾਨੀਟਰਿੰਗ ਤੇ ਕਮਿਊਨੀਕੇਸ਼ਨ ਪਲਾਨ, ਵੈਬਕਾਸਟਿੰਗ, ਆਈ.ਸੀ.ਟੀ ਐਪਲੀਕੇਸ਼ਨ, ਵੋਟਰ ਹੈਲਪਲਾਈਨ, ਸਾਈਬਰ ਸਕਿਊਰਿਟੀ, ਆਬਕਾਰੀ, ਰੋਜ਼ਾਨਾ ਰਿਪੋਰਟਾਂ ਦੀ ਕੁਲੈਕਸ਼ਨ, ਬੈਲੇਟ ਪੇਪਰਾਂ ਅਤੇ ਵਾਹਨਾਂ ਦੀ ਵੰਡ ਸਬੰਧੀ ਤਾਲਮੇਲ, ਸਿੰਗਲ ਵਿੰਡੋ ਪਰਮਿਸ਼ਨ ਸੈੱਲ, ਮਾਈ ਅਬਜ਼ਰਵਰ, ਡਿਸਪੈਚ/ਸਟਰਾਂਗ ਰੂਮ ਅਤੇ ਗਿਣਤੀ ਕੇਂਦਰਾਂ ਦੀ ਸਥਾਪਨਾ, ਕੇਂਦਰੀ ਅਰਧ ਸੈਨਿਕ ਬਲਾਂ ਨਾਲ ਤਾਲਮੇਲ, ਪੋਲਿੰਗ ਵੈਲਫੇਅਰ, ਪੀ.ਡਬਲਿਊ.ਡੀ ਵੈਲਫੇਅਰ, ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦੇ ਲਾਗੂ ਕਰਨ, ਈ.ਟੀ.ਪੀ.ਬੀ.ਐਸ/ ਪੋਸਟਲ ਬੈਲੇਟ ਪੇਪਰਾਂ ਦੀ ਗਿਣਤੀ, ਪ੍ਰਦੂਸ਼ਣ ਕੰਟਰੋਲ ਲਈ ਐਮ.ਸੀ.ਸੀ ਲਾਗੂ ਕਰਨ, ਜ਼ਿਲ੍ਹਾ ਚੋਣ ਮੈਨੇਜਮੈਂਟ ਪਲਾਨ ਅਤੇ ਰੋਜ਼ਾਨਾ ਰਿਪੋਰਟਾਂ ਦੀ ਤਿਆਰੀ ਅਤੇ ਪੋਰਟਲ ’ਤੇ ਅਪਡੇਸ਼ਨ, ਵੀਡੀਓ ਕਾਨਫਰੰਸਿੰਗ ਦਾ ਆਯੋਜਨ, ਟੈਲੀਕਾਮ ਤੇ ਇੰਟਰਨੈਟ, ਚੋਣ ਸਮੱਗਰੀ, ਆਰਡਰ ਤੇ ਮੀਟਿੰਗਾਂ ਅਤੇ ਮੈਡੀਕਲ ਬੋਰਡ ਨਾਲ ਸਬੰਧਤ ਨੋਡਲ ਅਫ਼ਸਰ ਸ਼ਾਮਲ ਹਨ।

Check Also

ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ

ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …