ਖਜਾਨਾ ਦਫਤਰ ਦੇ ਬਾਹਰ ਧਰਨਾ ਦੇ ਕੇ ਸਰਕਾਰ ਖਿਲਾਫ ਕੀਤੀ ਗਈ ਨਾਅਰੇਬਾਜ਼ੀ
ਨਵਾਂਸ਼ਹਿਰ, 28 ਅਕਤੂਬਰ (ਪੰਜਾਬ ਪੋਸਟ ਬਿਊਰ) – ਸੂਬਾ ਕਮੇਟੀ ਪੀ.ਐਸ.ਐਮ.ਐਸ.ਯੂ ਵਲੋਂ ਲਏ ਗਏ ਫੈਸਲੇ ਅਨੁਸਾਰ 08.10.2021 ਤੋਂ 31.10.2021 ਤੱਕ ਕਲਮ ਛੋੜ, ਕੰਪਿਊਟਰ ਤੇ
ਆਨਲਾਈਨ ਕੰਮ ਬੰਦ ਕੀਤਾ ਗਿਆ।ਜਿਸ ਦੇ ਮੱਦੇਨਜ਼ਰ ਅਜੇ ਸਿੱਧੂ ਦੀ ਪ੍ਰਧਾਨਗੀ ਹੇਠ ਅੱਜ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਵਿਭਾਗਾਂ ਦੇ ਮਨਿਸਟੀਰੀਅਲ ਪ੍ਰਧਾਨਾਂ, ਜਨਰਲ ਸਕੱਤਰ ਅਤੇ ਸਮੂਹ ਸਾਥੀਆਂ ਵਲੋਂ ਦੁਪਹਿਰ 12.00 ਵਜੇ ਦਫਤਰ ਪੰਜਾਬ ਰੋਡਵੇਜ਼ ਸ਼ਹੀਦ ਭਗਤ ਸਿੰਘ ਨਗਰ ਵਿਖੇ ਇਕੱਠੇ ਹੋ ਕੇ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ।ਉਨਾਂ ਵਲੋਂ ਦਫਤਰ ਡਿਪਟੀ ਕਮਿਸ਼ਨਰ ਸ.ਭ.ਸ ਨਗਰ ਮੇਨ ਗੇਟ ਤੱਕ ਰੋਸ ਰੈਲੀ ਵੀ ਕੱਢੀ ਗਈ।ਜਿਸ ਵਿੱਚ ਸਮੂਹ ਵਿਭਾਗਾਂ ਵਲੋਂ ਅਤੇ ਦਫਤਰ ਡਿਪਟੀ ਕਮਿਸ਼ਨਰ ਦੇ ਮਨਿਸਟੀਰੀਅਲ ਕਾਮਿਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ।ਮੰਚ ਸੰਚਾਲਨ ਸੁਰਜੀਤ ਸਿੰਘ ਵਲੋਂ ਕੀਤਾ ਗਿਆ।
ਵੱਖ-ਵੱਖ ਵਿਭਾਗਾਂ ਤੋਂ ਆਏ ਯੂਨੀਅਨ ਮੈਂਬਰਾਂ ਲਖਵੀਰ ਸਿੰਘ, ਕੁਲਵੀਰ ਸਿੰਘ ਖਜਾਨਾ ਵਿਭਾਗ ਪ੍ਰਧਾਨ, ਰਾਜਵੰਤ ਕੌਰ ਪੀ.ਐਸ.ਐਮ.ਯੂ ਪ੍ਰਧਾਨ ਇਸਤਰੀ ਵਿੰਗ ਤੇ ਹਰਪਾਲ ਸਿੰਘ ਨੇ ਇਕੱਠ ਨੂੰ ਸੰਬੋਧਨ ਕੀਤਾ।
Punjab Post Daily Online Newspaper & Print Media